ਖਾਤਾਧਾਰਕ ਜਲਦ ਤੋਂ ਜਲਦ ਕਰ ਲੈਣ ਇਹ ਕੰਮ ਨਹੀਂ ਤਾਂ ਲੱਗੇਗਾ ਬਹੁਤ ਵੱਡਾ ਝੱਟਕਾ-ਦੇਖੋ ਪੂਰੀ ਖ਼ਬਰ

ਜਿਨ੍ਹਾਂ ਲੋਕਾਂ ਨੂੰ ਪੈਨਸ਼ਨ ਮਿਲਦੀ ਹੈ, ਉਹ ਇਸ ਖ਼ਬਰ ‘ਤੇ ਧਿਆਨ ਦੇਣ। ਸਰਕਾਰ ਨੇ ਪੈਨਸ਼ਨ ਖਾਤਾਧਾਰਕਾਂ ਲਈ Life Certificate ਜਮ੍ਹਾ ਕਰਵਾਉਣ ਦੀ ਤਰੀਕ ਵਧਾ ਦਿੱਤੀ ਹੈ ਪਰ ਪੈਨਸ਼ਨਧਾਰਕਾਂ ਨੂੰ ਇਹ ਕੰਮ ਅਗਲੇ ਮਹੀਨੇ ਯਾਨੀ ਨਵੰਬਰ ‘ਚ ਹਰ ਹਾਲ ‘ਚ ਕਰਨਾ ਹੋਵੇਗਾ।

ਜੇ ਇਹ ਦਸਤਾਵੇਜ਼ ਨਹੀਂ ਦਿੱਤਾ ਤਾਂ ਪੈਨਸ਼ਨ ਰੁਕ ਵੀ ਸਕਦੀ ਹੈ। ਗੌਰਤਲਬ ਹੈ ਕਿ ਕੋਰੋਨਾ ਮਹਾਮਾਰੀ ਤੇ ਲਾਕਡਾਊਨ ਦੀਆਂ ਪ੍ਰਸਥਿਤੀਆਂ ਨੂੰ ਦੇਖਦਿਆਂ ਸਰਕਾਰ ਨੈ ਪੈਨਸ਼ਨ ਖਾਤਿਆਂ ਲਈ ਜੀਵਨ ਪ੍ਰਮਾਣ ਪੱਤਰ ਅਪਡੇਟ ਕਰਨ ਦਾ ਸਮਾਂ ਵਧਾਉਂਦਿਆਂ 1 ਨਵੰਬਰ ਤੋਂ 31 ਦਸੰਬਰ ਤਕ ਕਰ ਦਿੱਤੀ ਹੈ। ਪੈਨਸ਼ਨ ਰੁਕਣ ਦੀ ਸੂਚਨਾ ਕੇਂਦਰ ਸਰਕਾਰ ਤੋਂ ਮਿਲੀ ਹੈ।

Pension Account ਲਈ ਬੈਂਕ ਨੂੰ ਸਮੇਂ-ਸਮੇਂ ‘ਤੇ ਇਹ ਦੱਸਣਾ ਜ਼ਰੂਰੀ ਹੈ ਕਿ ਖਾਤਾਧਰਕ ਜਿਉਂਦਾ ਹੈ। ਇਸ ਲਈ ਜੀਵਨ ਪ੍ਰਮਾਣ ਪੱਤਰ ਮੁਹੱਈਆ ਕਰਵਾਉਣਾ ਹੁੰਦਾ ਹੈ। ਸਰਕਾਰ ਨੇ ਇਹ ਨਿਯਮ ਨਵੰਬਰ 2014 ਤੋਂ ਸ਼ੁਰੂ ਕੀਤਾ ਹੈ। ਇਹ ਕੰਮ ਬੈਂਕ ‘ਚ ਜਾ ਕੇ ਜਾਂ ਆਨਲਾਈਨ ਵੀ ਕੀਤਾ ਜਾ ਸਕਦਾ ਹੈ।

ਜੀਵਨ ਪ੍ਰਮਾਣ ਪੱਤਰ ਪੈਨਸ਼ਨ ਅਕਾਊਂਟ ਵਾਲੀ ਬੈਂਕ ਬ੍ਰਾਂਚ ਜਾਂ ਕਿਸੇ ਵੀ ਬ੍ਰਾਂਚ ‘ਚ ਜਾ ਕੇ ਜਮ੍ਹਾ ਕਰਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਡਿਜਟਲੀ ਕਿਸੇ ਵੀ ਬ੍ਰਾਂਚ ‘ਚ ਆਪਣੇ ਕੰਪਿਊਟਰ, ਲੈਪਟਾਪ, ਮੋਬਾਈਲ ਜ਼ਰੀਏ www.jeevanpramaan.gov.in ‘ਤੇ ਜਮ੍ਹਾ ਕਰਵਾ ਸਕਦੇ ਹੋ।

ਉਮੰਗ ਐਪ ਤੋਂ ਇਸ ਤਰ੍ਹਾਂ ਜਨਰੇਟ ਕਰੋ ਜੀਵਨ ਪ੍ਰਮਾਣ ਪੱਤਰ – ਇਹ ਕੰਮ ਉਮੰਗ ਐਪ ਜ਼ਰੀਏ ਵੀ ਕੀਤਾ ਜਾ ਸਕਦਾ ਹੈ। ਇਸ ਲਈ ਆਪਣੇ ਮੋਬਾਈਲ ‘ਚ ਉਮੰਗ ਐਪ ਡਾਊਨਲੋਡ ਕਰੋ। ਇਸ ‘ਤੇ ਜੀਵਨ ਪ੍ਰਮਾਣ ਪੱਤਰ ਸਰਚ ਕਰੋ। ਇੱਥੇ ਜਨਰੇਟ ਲਾਈਫ ਸਰਟੀਫਿਕੇਟ ਆਪਸ਼ਨ ਦਿਖਾਈ ਦੇਵੇਗੀ, ਉਸ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਪੈਨਸ਼ਨਰ ਆਰਥੇਟਿਕੇਸ਼ਨ ਪੇਜ ਖੁੱਲ੍ਹ ਜਾਵੇਗਾ। ਇਸ ‘ਚ ਜ਼ਰੂਰੀ ਜਾਣਕਾਰੀ ਦਰਜ ਕਰ ਕੇ ਡਿਜੀਟਲ ਲਾਈਫ ਸਰਟੀਫਿਕੇਟ ਜਨਰੇਟ ਕੀਤਾ ਜਾ ਸਕਦਾ ਹੈ।