ਕੈਪਟਨ ਵੱਲੋਂ ਲਿਆਂਦੇ ਖੇਤੀ ਬਿੱਲਾਂ ਤੇ ਐਕਸ਼ਨ ਲਵੇਗੀ ਮੋਦੀ ਸਰਕਾਰ-ਇਸ ਮੰਤਰੀ ਨੇ ਕੀਤਾ ਵੱਡਾ ਦਾਅਵਾ,ਦੇਖੋ ਪੂਰੀ ਖ਼ਬਰ

ਕੈਪਟਨ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ ‘ਤੇ ਐਕਸ਼ਨ ਲਈ ਮੋਦੀ ਸਰਕਾਰ ਤਿਆਰ ਹੈ। ਇਹ ਦਾਅਵਾ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਖੇਤੀਬਾੜੀ ਕਾਨੂੰਨਾਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਪ੍ਰਸਤਾਵ ‘ਤੇ ਵਿਚਾਰ ਕੀਤਾ ਜਾਏਗਾ। ਉਨ੍ਹਾਂ ਕਿਹਾ ਅਸੀਂ ਕਿਸਾਨਾਂ ਦੇ ਹਿੱਤ ‘ਚ ਫੈਸਲਾ ਲਵਾਂਗੇ।

ਤੋਮਰ ਨੇ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਆਗਵਾਈ ‘ਚ ਕੇਂਦਰ ਸਰਕਾਰ ਕਿਸਾਨਾਂ ਦੇ ਲਾਭ ਲਈ ਖੇਤੀ ਕਾਨੂੰਨ ਲੈ ਕੇ ਆਈ ਹੈ।ਉਨ੍ਕਿਹਾਂ ਕਿਹਾ ਕਿਸਾਨ ਕਾਨੂੰਨਾਂ ਦਾ ਨਤੀਜਾ ਠੀਕ ਆਉਣ ਵਾਲਾ ਹੈ। ਪਰ ਕਾਂਗਰਸ ਦੇ ਲੋਕ ਜੋ ਕੰਮ ਆਪਣੇ ਕਾਰਜਕਾਲ ‘ਚ ਚਾਹ ਕੇ ਵੀ ਨਹੀਂ ਕਰ ਪਾਏ ਉਹ ਕੰਮ ਮੋਦੀ ਸਰਕਾਰ ਨੇ ਕਰਕੇ ਦਿਖਾ ਦਿੱਤਾ ਤਾਂ ਹੁਣ ਉਨ੍ਹਾਂ ਨੂੰ ਚੁਭ ਰਿਹਾ ਹੈ।

ਜਿਹੜੇ ਸੁਧਾਰਾਂ ਦਾ ਕਾਂਗਰਸ ਆਪਣੇ ਚੋਣ ਮੈਨੀਫੈਸਟੋ ‘ਚ ਜ਼ਿਕਰ ਕਰਦੀ ਹੈ ਉਹ ਜਦੋਂ ਹੋ ਗਏ ਤਾਂ ਵਿਰੋਧ ਕਰਦੀ ਹੈ।ਤੋਮਰ ਨੇ ਕਿਹਾ ਕਿ ਖੇਤੀ ਢਾਂਚਾ ਬਦਲਣ ਦੀ ਲੋੜ ਹੈ। ਪੀਐਮ ਮੋਦੀ ਦੀ ਅਗਵਾਈ ‘ਚ ਇਹ ਯਤਨ ਹੋ ਰਿਹਾ ਹੈ। ਜੋ ਖੇਤੀ ਦੀ ਨੀਂਹ ਸਥਾਈ ਤੌਰ ‘ਤੇ ਮਜਬੂਤ ਕਰੇਗਾ।

ਕਿਸਾਨ ਮਹਿੰਗੀਆਂ ਫਸਲਾਂ ਵੱਲ ਜਾਣ, ਤਕਨੀਕ ਨਾਲ ਜੁੜਨ, ਉਨ੍ਹਾਂ ਨੂੰ ਫਸਲ ਦਾ ਸਹੀ ਮੁੱਲ ਮਿਲੇ, ਇਸ ਦੀ ਬਹੁਤ ਲੋੜ ਹੈ। ਖਾਦ ਤੇ ਯੂਰੀਆ ਨੂੰ ਲੈਕੇ ਪਹਿਲਾਂ ਬਹੁਤ ਦਿੱਕਤਾਂ ਸਨ ਪਰ ਹੁਣ ਇਹ ਸਮੱਸਿਆ ਖਤਮ ਹੋ ਚੁੱਕੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |