IPL ਖੇਡ ਹਰੇ ਪੰਜਾਬ ਦੇ ਇਸ ਮਸ਼ਹੂਰ ਖਿਡਾਰੀ ਦੇ ਪਿਤਾ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾ ਗਿਆ ਸੋਗ-ਦੇਖੋ ਪੂਰੀ ਖ਼ਬਰ

ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਮਨਦੀਪ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਮਨਦੀਪ ਇਸ ਸਮੇਂ ਆਈ.ਪੀ.ਐਲ. ਲਈ ਯੂ.ਏ.ਈ. ਵਿਚ ਮੌਜੂਦ ਹੈ। ਟੂਰਨਾਮੈਂਟ ਦੀ ਸ਼ੁਰੂਆਤ ਦੌਰਾਨ ਹੀ ਉਨ੍ਹਾਂ ਦੇ ਪਿਤਾ ਦੀ ਸਿਹਤ ਖ਼ਰਾਬ ਹੋ ਗਈ ਸੀ। ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਾਇਆ ਸੀ। ਹਾਲਤ ਜ਼ਿਆਦਾ ਖ਼ਰਾਬ ਹੋਣ ‘ਤੇ ਉਨ੍ਹਾਂ ਨੂੰ ਚੰਡੀਗੜ੍ਹ ਲਿਜਾਇਆ ਗਿਆ, ਜਿੱੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮਨਦੀਪ ਯੂ.ਏ.ਈ. ਵਿਚ ਬਾਇਓ ਬਬਲ ਏਰੀਆ ਵਿਚ ਹਨ। ਜੇਕਰ ਉਹ ਵਾਪਸ ਇੰਡੀਆ ਪਰਤਦੇ ਹਨ ਤਾਂ ਉਹ ਪੰਜਾਬ ਦੇ ਆਗਾਮੀ ਮੈਚ ਨਹੀਂ ਖੇਡ ਪਾਉਣਗੇ।

ਨਾਮੀ ਐਥਲੀਟ ਸਨ ਹਰਦੇਵ ਸਿੰਘ- ਮਨਦੀਪ ਦੇ ਪਿਤਾ ਜਲੰਧਰ ਵਿਚ ਜ਼ਿਲਾ ਖੇਡ ਅਧਿਕਾਰੀ ਵੀ ਰਹਿ ਚੁੱਕੇ ਹਨ। ਆਪਣੇ ਜ਼ਮਾਨੇ ਵਿਚ ਉਹ ਚੰਗੇ ਐਥਲੀਟ ਸਨ। ਉਹ ਚਾਹੁੰਦੇ ਸਨ ਕਿ ਪੁੱਤਰ ਵੀ ਉਨ੍ਹਾਂ ਦੇ ਹੀ ਨਕਸ਼ੇ ਕਦਮ ‘ਤੇ ਚੱਲ ਕੇ ਐਥਲੀਟ ਬਣੇ ਪਰ ਪੁੱਤਰ ਮਨਦੀਪ ਨੇ ਜਦੋਂ ਦਿਖਾਇਆ ਕਿ ਉਹ ਕ੍ਰਿਕਟ ਵਿਚ ਵੱਡਾ ਨਾਮ ਬਣਾ ਸਕਦਾ ਹੈ ਤਾਂ ਉਨ੍ਹਾਂ ਨੇ ਪੂਰ ਸਹਿਯੋਗ ਕੀਤਾ।

ਮਨਦੀਪ ਸਿੰਘ ਦੀ ਸਲੈਕਸ਼ਨ ਜਦੋਂ ਪਹਿਲੀ ਵਾਰ ਜਿੰਬਾਵਵੇ ਟੂਰ ਲਈ ਟੀਮ ਇੰਡੀਆ ਵਿਚ ਹੋਈ ਤਾਂ ਉਨ੍ਹਾਂ ਦੇ ਪਿਤਾ ਹਰਦੇਵ ਸਿੰਘ ਨੇ ਇਕ ਇੰਟਰਵਿਊ ਵਿਚ ਆਪਣੇ ਦਿਲ ਦੀ ਗੱਲ ਸਾਹਮਣੇ ਰੱਖੀ ਸੀ। ਹਰਦੇਵ ਸਿੰਘ ਨੇ ਕਿਹਾ ਸੀ- ਪੁੱਤਰ ਲੰਬੇ ਸਮੇਂ ਤੋਂ ਟੀਮ ਇੰਡੀਆ ਵਿਚ ਸਥਾਨ ਪਾਉਣ ਲਈ ਸੰਘਰਸ਼ ਕਰ ਰਿਹਾ ਸੀ।

ਮੈਂ ਸੋਚ ਲਿਆ ਸੀ ਕਿ ਜਦੋਂ ਤੱਕ ਮਨਦੀਪ ਟੀਮ ਇੰਡੀਆ ਵਿਚ ਸ਼ਾਮਲ ਨਹੀਂ ਹੋ ਜਾਂਦਾ, ਉਦੋਂ ਤੱਕ ਕੋਈ ਮੈਚ ਨਹੀਂ ਦੇਖਣਗੇ। ਆਖ਼ਿਰ ਪੁੱਤਰ ਦੀ ਮਿਹਨਤ ਰੰਗ ਲਿਆਈ ਅਤੇ ਉਹ ਟੀਮ ਇੰਡੀਆ ਵਿਚ ਸ਼ਾਮਲ ਹੋਇਆ।ਹਰਦੇਵ ਨੇ ਇਕ ਇੰਟਰਵਿਊ ਦੌਰਾਨ ਵੀ ਮਨਦੀਪ ਨਾਲ ਜੁੜਿਆ ਇਕ ਕਿੱਸਾ ਸਾਂਝਾ ਕੀਤਾ ਸੀ। ਉਨ੍ਹਾਂ ਕਿਹਾ- ਮੈਂ ਅਕਸਰ ਜਲੰਧਰ ਦੇ ਸਪੋਰਟਸ ਕਾਲਜ ਜਾਂਦਾ ਸੀ।

ਉਥੇ ਕਈ ਖਿਡਾਰੀ ਅਜਿਹੇ ਸਨ, ਜਿਨ੍ਹਾਂ ਨੂੰ ਉਹ ਅਕਸਰ ਕਹਿੰਦੇ ਸਨ ਕਿ ਮਿਹਨਤ ਕਰੋ, ਸਫਲਤਾ ਜ਼ਰੂਰ ਕਦਮ ਚੁੰਮੇਗੀ। ਹਰਦੇਵ ਨੇ ਕਿਹਾ- ਮਨਦੀਪ ਨੇ ਵੀ ਖ਼ੂਬ ਮਿਹਨਤ ਕੀਤੀ। ਆਪਣੀ ਪੁਰਾਣੀ ਸਾਈਕਲ ਤੋਂ ਉਹ ਕ੍ਰਿਕਟ ਅਭਿਆਸ ਲਈ ਜਾਂਦਾ ਸੀ। ਅੱਜ ਉਹ ਇੰਨਾ ਸਫ਼ਲ ਹੈ ਕਿ ਆਪਣੀ ਕਾਰ ਵਿਚ ਘੁੰਮਦਾ ਹੈ। ਮੈਂ ਖ਼ੁਸ਼ ਹਾਂ ਕਿ ਮੈਂ ਉਸ ਦਾ ਬੈਂਕ ਅਕਾਊਂਟ ਸੰਭਲਦਾ ਹਾਂ। ਮਾਣ ਹੁੰਦਾ ਹੈ।