31 ਅਗਸਤ ਤੋਂ ਇੰਡੀਆ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ-ਇਹ ਚੀਜ਼ ਹੋ ਜਾਵੇਗੀ ਮਹਿੰਗੀ

31 ਅਗਸਤ ਤੋਂ ਹਵਾਈ ਯਾਤਰਾ ਮਹਿੰਗੀ ਹੋ ਜਾਵੇਗੀ। ਭਾਰਤ ਸਰਕਾਰ (Indian Government) ਵੱਲੋ ਘਰੇਲੂ ਹਵਾਈ ਕਿਰਾਏ ‘ਤੇ ਲਗਾਈ ਗਈ ਸੀਮਾ ਲਗਭਗ 27 ਮਹੀਨਿਆਂ ਦੇ ਵਕਫੇ ਤੋਂ ਬਾਅਦ 31 ਅਗਸਤ ਤੋਂ ਹਟਾ ਦਿੱਤੀ ਜਾਵੇਗੀ। ਕੇਂਦਰੀ ਹਵਾਈ ਮੰਤਰਾਲੇ (Central Air Ministry) ਨੇ ਬੀਤੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਹਵਾਈ ਮੰਤਰੀ (Aviation Minister) ਜੋਤੀਰਾਦਿੱਤਿਆ ਸਿੰਧੀਆ ਨੇ ਟਵੀਟ ਰਾਹੀ ਦੱਸਿਆ ਹੈ ਕਿ ਹਵਾਈ ਕਿਰਾਏ ਤੋਂ ਸੀਮਾ ਨੂੰ ਹਟਾਉਣ ਦਾ ਫ਼ੈਸਲਾ ਰੋਜ਼ਾਨਾ ਦੀ ਮੰਗ ਅਤੇ ਏਅਰਕ੍ਰਾਫਟ ਫਿਊਲ (ATF) ਦੀਆਂ ਕੀਮਤਾਂ ਦੇ ਧਿਆਨ ਨਾਲ ਵਿਸ਼ਲੇਸ਼ਣ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਥਿਰਤਾ ਆਉਣੀ ਸ਼ੁਰੂ ਹੋ ਰਹੀ ਹੈ ਅਤੇ ਸਾਨੂੰ ਭਰੋਸਾ ਹੈ ਕਿ ਇਹ ਖੇਤਰ ਨੇੜਲੇ ਭਵਿੱਖ ਵਿੱਚ ਘਰੇਲੂ ਆਵਾਜਾਈ ਵਿੱਚ ਵਾਧਾ ਕਰਨ ਲਈ ਤਿਆਰ ਹੈ।

ਦੱਸ ਦੇਈਏ ਕਿ ਹਵਾਈ ਮੰਤਰਾਲੇ ਨੇ ਬੁੱਧਵਾਰ ਨੂੰ ਇੱਕ ਆਦੇਸ਼ ਵਿੱਚ ਕਿਹਾ ਕਿ ਘਰੇਲੂ ਸੰਚਾਲਨ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ, 31 ਅਗਸਤ, 2022 ਤੋਂ ਕਿਰਾਏ ਦੀ ਸੀਮਾ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਰੂਸ-ਯੂਕਰੇਨ ਯੁੱਧ ਕਾਰਨ ਰਿਕਾਰਡ ਪੱਧਰ ‘ਤੇ ਪਹੁੰਚਣ ਤੋਂ ਬਾਅਦ ਪਿਛਲੇ ਕੁਝ ਹਫਤਿਆਂ ਦੌਰਾਨ ATF ਦੀਆਂ ਕੀਮਤਾਂ ਹੇਠਾਂ ਆਈਆਂ ਹਨ। ਦਿੱਲੀ ‘ਚ ATF ਦੀ ਕੀਮਤ 1 ਅਗਸਤ ਨੂੰ 1.21 ਲੱਖ ਰੁਪਏ ਪ੍ਰਤੀ ਕਿਲੋਲੀਟਰ ਸੀ, ਜੋ ਪਿਛਲੇ ਮਹੀਨੇ ਦੇ ਮੁਕਾਬਲੇ ਲਗਭਗ 14 ਫੀਸਦੀ ਘੱਟ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ 25 ਮਈ, 2020 ਨੂੰ, ਜਦੋਂ ਕੋਵਿਡ-19 ਮਹਾਂਮਾਰੀ ਦੇ ਕਾਰਨ ਦੋ ਮਹੀਨਿਆਂ ਦੇ ਤਾਲਾਬੰਦੀ ਤੋਂ ਬਾਅਦ ਏਅਰਲਾਈਨਾਂ ਦੁਬਾਰਾ ਸ਼ੁਰੂ ਹੋਈਆਂ, ਤਾਂ ਮੰਤਰਾਲੇ ਨੇ ਉਡਾਣ ਦੀ ਮਿਆਦ ਦੇ ਆਧਾਰ ‘ਤੇ ਘਰੇਲੂ ਹਵਾਈ ਕਿਰਾਏ ‘ਤੇ ਹੇਠਲੀਆਂ ਅਤੇ ਉਪਰਲੀਆਂ ਸੀਮਾਵਾਂ ਲਗਾ ਦਿੱਤੀਆਂ ਸਨ। ਇਸ ਤਹਿਤ ਏਅਰਲਾਈਨਜ਼ 40 ਮਿੰਟਾਂ ਤੋਂ ਘੱਟ ਸਮੇਂ ਦੀਆਂ ਘਰੇਲੂ ਉਡਾਣਾਂ ਲਈ ਕਿਸੇ ਯਾਤਰੀ ਤੋਂ 2,900 ਰੁਪਏ (ਜੀਐਸਟੀ ਨੂੰ ਛੱਡ ਕੇ) ਤੋਂ ਘੱਟ ਅਤੇ 8,800 ਰੁਪਏ (ਜੀਐਸਟੀ ਨੂੰ ਛੱਡ ਕੇ) ਤੋਂ ਵੱਧ ਦਾ ਕਿਰਾਇਆ ਨਹੀਂ ਲੈ ਸਕਦੀਆਂ ਹਨ।

ਕਿਰਾਇਆ ਸੀਮਾ ਹਟਾਉਣ ਤੋਂ ਬਾਅਦ, ਜੋ ਲੋਕ ਬਹੁਤ ਜਲਦੀ ਟਿਕਟ ਬੁੱਕ ਕਰਦੇ ਹਨ, ਉਨ੍ਹਾਂ ਨੂੰ ਬਹੁਤ ਘੱਟ ਕਿਰਾਏ ਉੱਤੇ ਟਿਕਟਾਂ ਮਿਲ ਸਕਦੀਆਂ ਹਨ। ਕਿਉਂਕਿ ਏਅਰਲਾਈਨਜ਼ ਉਡਾਣ ਭਰਨ ਲਈ ਕਾਫੀ ਸਮਾਂ ਪਹਿਲਾਂ ਆਫਰ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਹਾਲਾਂਕਿ, ਇੱਕ ਨਿਸ਼ਚਿਤ ਸਮਾਂ ਸੀਮਾ ਤੋਂ ਬਾਅਦ, ਇਸ ਛੋਟ ਦੀ ਮਿਆਦ ਖ਼ਤਮ ਹੋ ਜਾਂਦੀ ਹੈ ਅਤੇ ਡਾਇਨਾਮਿਕ ਕਿਰਾਇਆ ਲਾਗੂ ਹੋ ਜਾਂਦਾ ਹੈ। ਯਾਨੀ ਹੁਣ ਜੇਕਰ ਤੁਸੀਂ ਆਖਰੀ ਸਮੇਂ ‘ਤੇ ਟਿਕਟ ਖਰੀਦਦੇ ਹੋ ਤਾਂ ਤੁਹਾਨੂੰ ਭਾਰੀ ਕਿਰਾਇਆ ਦੇਣਾ ਪਵੇਗਾ।

ਕੋਰੋਨਾ ਵਾਇਰਸ (corona virus) ਮਹਾਮਾਰੀ ਦੌਰਾਨ ਲਗਭਗ ਸਾਰੇ ਸੈਕਟਰਾਂ ਦੀ ਹਾਲਤ ਵਿਗੜ ਗਈ ਸੀ। ਲੌਕਡਾਊਨ ਕਾਰਨ ਰੇਲਵੇ ਅਤੇ ਹਵਾਬਾਜ਼ੀ ਖੇਤਰ ਨੂੰ ਵੀ ਵੱਡਾ ਨੁਕਸਾਨ ਝੱਲਣਾ ਪਿਆ ਹੈ। ਵਿਦੇਸ਼ੀ ਜਹਾਜ਼ਾਂ ਤੇ ਘਰੇਲੂ ਉਡਾਣਾਂ ਦੇ ਬੰਦ ਹੋਣ ਕਾਰਨ ਇਸ ਮਹਾਂਮਾਰੀ ਨੇ ਦੇਸ਼ ਦੇ ਹਵਾਬਾਜ਼ੀ ਖੇਤਰ ਨੂੰ ਲਗਭਗ ਤਬਾਹ ਕਰ ਦਿੱਤਾ ਸੀ। ਪਰ ਹੁਣ ਇਹ ਸੈਕਟਰ ਰਿਕਵਰੀ ਕਰ ਰਿਹਾ ਹੈ ਅਤੇ ਖਾਸ ਤੌਰ ‘ਤੇ ਹਵਾਈ ਯਾਤਰੀਆਂ ਦੀ ਗਿਣਤੀ ਦੇ ਮਾਮਲੇ ਵਿਚ, ਉਛਾਲ ਆਇਆ ਹੈ। ਹੌਲੀ-ਹੌਲੀ ਏਅਰਲਾਈਨਜ਼ ਵੀ ਇਸ ਘਾਟੇ ਤੋਂ ਉਭਰ ਰਹੀਆਂ ਹਨ।

ATF ਦੀਆਂ ਕੀਮਤਾਂ – ਇਸ ਮਹੀਨੇ ਦੀ ਸ਼ੁਰੂਆਤ ‘ਚ ਪੈਟਰੋਲੀਅਮ ਕੰਪਨੀਆਂ ਨੇ ATF ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਸੀ। ਹੁਣ ਦਿੱਲੀ ‘ਚ ATF ਦੀ ਕੀਮਤ 1,38,147.93 ਰੁਪਏ ਪ੍ਰਤੀ ਕਿਲੋਲੀਟਰ ਤੋਂ ਘਟ ਕੇ 1,21,915.57 ਰੁਪਏ ਪ੍ਰਤੀ ਕਿਲੋਲੀਟਰ ‘ਤੇ ਆ ਗਈ ਹੈ। ਜੈੱਟ ਈਂਧਨ ਹੁਣ ਕੋਲਕਾਤਾ ਵਿੱਚ 128,425.21 ਰੁਪਏ, ਮੁੰਬਈ ਵਿੱਚ 120,875.86 ਰੁਪਏ ਅਤੇ ਚੇਨਈ ਵਿੱਚ ਇੱਕ ਕਿਲੋਲੀਟਰ ਹਵਾਈ ਜਹਾਜ਼ ਦੇ ਬਾਲਣ ਦੀ ਕੀਮਤ 126,516.29 ਰੁਪਏ ਹੈ।

Leave a Reply

Your email address will not be published.