ਇਹਨਾਂ ਥਾਂਵਾਂ ਤੇ ਭਿਆਨਕ ਭੂਚਾਲ ਆਉਣ ਦੀ ਵੱਡੀ ਚੇਤਾਵਨੀਂ ਹੋਈ ਜ਼ਾਰੀ-ਦੇਖੋ ਪੂਰੀ ਖ਼ਬਰ

ਹਿਮਾਲਿਆ ਪਰਬਤ ਨਾਲ ਸਬੰਧਤ ਇਕ ਖੋਜ ਵਿਚ ਵੱਡਾ ਖੁਲਾਸਾ ਹੋਇਆ ਹੈ। ਜਿਸ ਦੇ ਮੁਤਾਬਕ ਹਿਮਾਲਿਆ ਪਰਬਤ ‘ਚ ਕਈ ਲਗਾਤਾਰ ਝਟਕਿਆਂ ਦੇ ਨਾਲ ਵੱਡਾ ਭੂਚਾਲ ਕਿਸੇ ਵੇਲੇ ਵੀ ਆ ਸਕਦਾ ਹੈ। ਇਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ ਅੱਠ ਜਾਂ ਉਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਵਿਗਿਆਨੀਆਂ ਦਾ ਦਾਅਵਾ ਹੈ ਕਿ ਹਿਮਾਲਿਆ ਦੇ ਆਲੇ-ਦੁਆਲੇ ਸੰਘਣੀ ਆਬਾਦੀ ਵਾਲੇ ਸੂਬਿਆਂ ‘ਚ ਇਸ ਨਾਲ ਭਾਰੀ ਤਬਾਹੀ ਮੱਚ ਸਕਦੀ ਹੈ ਤੇ ਦਿੱਲੀ ਵੀ ਇਸ ਦੀ ਲਪੇਟ ‘ਚ ਹੋਵੇਗੀ।

ਹਾਲਾਂਕਿ ਇਵਿਗਿਆਨੀਆਂ ਮੁਤਾਬਕ ਪੂਰਬੀ ਭਾਰਤ ਦੇ ਅਰੁਣਾਚਲ ਪ੍ਰਦੇਸ਼ ਤੋਂ ਲੈਕੇ ਪੱਛਮ ‘ਚ ਪਾਕਿਸਤਾਨ ਤਕ ਫੈਲੀ ਹਿਮਾਲਿਆ ਪਰਬਤ ਮਾਲਾ ਇਕ ਵਾਰ ਫਿਰ ਲਗਾਤਾਰ ਭੂਚਾਲਾਂ ਦਾ ਗੜ੍ਹ ਬਣ ਸਕਦੀ ਹੈ। ਇਸ ਤੋਂ ਪਹਿਲਾਂ ਵੀ ਇਹ ਖੇਤਰ ਭੂਚਾਲ ਦਾ ਗੜ੍ਹ ਰਹਿ ਚੁੱਕਾ ਹੈ।

ਖੋਜ ਦੇ ਮੁਤਾਬਕ ਹਿਮਾਲਿਆ ‘ਚ ਆਉਣ ਵਾਲੇ ਭੂਚਾਲ 20ਵੀਂ ਸਦੀ ‘ਚ ਅਲਾਸਕਾ ਦੀ ਖਾੜੀ ਤੋਂ ਲੈਕੇ ਪੂਰਬੀ ਰੂਸ ਦੇ ਕਮਚਟਕਾ ‘ਚ ਆਏ ਭੂਚਾਲਾਂ ਜਿਹੇ ਭਿਆਨਕ ਹੋਣਗੇ। ਯੂਨੀਵਰਸਿਟੀ ਆਫ ਨੇਵਾਦਾ ਦੀ ਖੋਜ ਸੀਸਮੌਲੋਜੀਕਲ ਰਿਸਰਚ ਲੇਟਰਸ ਜਨਰਲ ਦੇ ਅਗਸਤ ਦੇ ਅੰਕ ‘ਚ ਪ੍ਰਕਾਸ਼ਤ ਹੋਈ ਸੀ।

ਕੋਲਕਾਤਾ ਸਥਿਤ ਭਾਰਤੀ ਵਿਗਿਆਨ ਸਿੱਖਿਆ ਤੇ ਖੋਜ ਸੰਸਥਾ ‘ਚ ਪ੍ਰਿਥਵੀ ਵਿਗਿਆਨ ਵਿਭਾਗ ਦੀ ਪ੍ਰੋਫੈਸਰ ਸੁਪਰਿਆ ਮਿੱਤਰਾ ਵੀ ਇਸ ਖੋਜ ਨੂੰ ਸਹੀ ਮੰਨ ਰਹੀ ਹੈ। ਮਿੱਤਰਾ ਦੇ ਮੁਤਾਬਕ ਪਹਿਲਾਂ ਹੋਈਆਂ ਕੁਝ ਖੋਜਾਂ ਵੀ ਇਸ ਵੱਲ ਇਸ਼ਾਰਾ ਕਰ ਚੁੱਕੀਆਂ ਹਨ।

ਹਾਲਾਂਕਿ ਅਜਿਹਾ ਭਿਆਨਕ ਤੂਫਾਨ ਕਦੋਂ ਆਵੇਗਾ ਇਸ ਬਾਰੇ ਅੰਦਾਜ਼ਾ ਸੰਭਵ ਨਹੀਂ ਹੈ। ਖੋਜ ਦੇ ਮੁਤਾਬਕ ਭੂਚਾਲ ਏਨੇ ਭਿਆਨਕ ਹੋਣਗੇ ਕਿ ਹਿਮਾਲਿਆ ਖੇਤਰ ਦੇ ਦੱਖਣ ‘ਚ ਸਥਿਤ ਰਾਜਧਾਨੀ ਦਿੱਲੀ ‘ਚ ਵੀ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਜਾਣਗੇ। news source: abpsanjha