ਹੁਣੇ ਹੁਣੇ ਵਾਹਨਾਂ ਤੇ ਨੰਬਰ ਪਲੇਟਾਂ ਲਗਾਉਣ ਦੇ ਸ਼ੌਕੀਨਾਂ ਲਈ ਆਈ ਵੱਡੀ ਖ਼ਬਰ,ਹੁਣ ਤੋਂ…. ਦੇਖੋ ਪੂਰੀ ਖ਼ਬਰ

ਸੂਬਾ ਸਰਕਾਰ ਵੱਲੋਂ ਫੈਂਸੀ ਨੰਬਰਾਂ ਦੀ ਆਨਲਾਈਨ ਬੋਲੀ ਅਤੇ ਅਲਾਟਮੈਂਟ ਨੂੰ ਲੈ ਕੇ ਕੁਝ ਬਦਲਾਅ ਕੀਤੇ ਗਏ ਹਨ। ਹੁਣ ਕਿਸੇ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਆਨਲਾਈਨ ਬੋਲੀ ਦੀ ਪ੍ਰਕਿਰਿਆ ਇਕ ਹਫ਼ਤੇ ‘ਚ ਖਤਮ ਹੋ ਜਾਇਆ ਕਰੇਗੀ, ਜਿਸ ਨਾਲ ਲੋਕਾਂ ਨੂੰ ਨੰਬਰਾਂ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਨਵੇਂ ਬਦਲਾਅ ਆਗਾਮੀ 25 ਅਕਤੂਬਰ ਤੋਂ ਲਾਗੂ ਹੋਣਗੇ।

ਇਨ੍ਹਾਂ ਬਦਲਾਅ ਤੋਂ ਬਾਅਦ ਲੋਕਾਂ ਨੂੰ ਆਪਣੇ ਵਾਹਨਾਂ ਲਈ ਫੈਂਸੀ ਅਤੇ ਛੋਟੇ ਨੰਬਰ ਜਲਦ ਮਿਲ ਜਾਇਆ ਕਰਨਗੇ।ਗੱਲ ਲੁਧਿਆਣਾ ਦੀ ਕਰੀਏ ਤਾਂ ਫਰਵਰੀ ਮਹੀਨੇ ਤੋਂ ਬਾਅਦ ਅਕਤੂਬਰ ‘ਚ ਫੈਂਸੀ ਨੰਬਰਾਂ ਦੀ ਆਨਲਾਈਨ ਬੋਲੀ ਕਰਵਾਈ ਗਈ ਹੈ, ਜਿਸ ਕਾਰਨ ਸੜਕਾਂ ‘ਤੇ ਬਿਨਾਂ ਨੰਬਰਾਂ ਵਾਲੇ ਵਾਹਨਾਂ ਦਾ ਹੜ੍ਹ ਗਿਆ ਸੀ।

ਮਹਿਕਮੇ ਵੱਲੋਂ ਇਸੇ ਅੱਠ ਮਹੀਨਿਆਂ ਦੇ ਅੰਤਰਾਲ ‘ਚ ਪੀ. ਬੀ. 10 ਐੱਚ. ਐੱਲ. ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਬੋਲੀ ਕਾਰਵਾਈ ਸੀ, ਜੋ ਪਿਛਲੀ 21 ਅਕਤੂਬਰ ਨੂੰ ਹੀ ਖ਼ਤਮ ਹੋਈ ਹੈ। ਉਥੇ ਬੋਲੀ ਜਲਦ ਹੋਣ ਨਾਲ ਲੋਕਾਂ ਨੂੰ ਫੈਂਸੀ ਨੰਬਰ ਲੈਣ ਕਈ ਵਿਕਲਪ ਮਿਲਣਗੇ। ਨਵੇਂ ਨਿਯਮਾਂ ਤਹਿਤ ਬੋਲੀ ਲਾਉਣ ਲਈ ਅਰਜ਼ੀਆਂ ਨੂੰ ਪ੍ਰਤੀ ਨੰਬਰ 1 ਹਜ਼ਾਰ ਰੁਪਏ ਅਲੱਗ ਤੋਂ ਫ਼ੀਸ ਅਦਾ ਕਰਨੀ ਪਵੇਗੀ, ਜੋ ਨਾਨ-ਰਿਫੰਡਏਬਲ ਹੋਵੇਗੀ।

ਇਸ ਤਰ੍ਹਾਂ ਚੱਲੇਗੀ ਸਾਰੀ ਪ੍ਰਕਿਰਿਆ – ਰਜਿਸਟ੍ਰੇਸ਼ਨ ਕਰਵਾਉਣਾ : ਐਤਵਾਰ ਸਵੇਰੇ 9 ਵਜੇ ਤੋਂ ਲੈ ਕੇ ਮੰਗਲਵਰ ਰਾਤ 12 ਵਜੇ ਤੱਕ
ਬੋਲੀ ਲਗਾਉਣਾ : ਬੁੱਧਵਾਰ ਸ਼ੁਰੂ ਹੁੰਦੇ ਹੀ 12.01 ਵਜੇ ਲੈ ਕੇ ਵੀਰਵਾਰ ਰਾਤ 12 ਵਜੇ ਤੱਕ
ਪੇਮੈਂਟ ਜਮ੍ਹਾ ਕਰਵਾਉਣਾ : ਸ਼ੁੱਕਰਵਾਰ ਸ਼ੁਰੂ ਹੁੰਦੇ ਹੀ 12.01 ਵਜੇ ਤੋਂ ਲੈ ਕੇ ਸ਼ਨੀਵਾਰ ਰਾਤ 12 ਵਜੇ ਤੱਕ

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |