ਹੁਣੇ ਹੁਣੇ ਪੰਜਾਬ ਬੋਰਡ ਵੱਲੋਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਆਈ ਜਰੂਰੀ ਖ਼ਬਰ-ਦੇਖੋ ਪੂਰੀ ਖ਼ਬਰ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾਣ ਵਾਲੀ 10ਵੀਂ ਤੇ 12ਵੀਂ ਜਮਾਤ ਦੀ ਓਪਨ ਸਕੂਲ, ਜ਼ਿਆਦਾਤਰ ਵਿਸ਼ਾ, ਕਾਰਗੁਜ਼ਾਰੀ, ਸਪੈਸ਼ਲ ਚਾਂਸ ਪ੍ਰੀਖਿਆਵਾਂ 26 ਅਕਤੂਬਰ ਤੋਂ ਸ਼ੁਰੂ ਹੋਣਗੀਆਂ। ਕੋਵਿਡ-19 ਮਹਾਮਾਰੀ ਕਾਰਨ ਪ੍ਰੀਖਿਆਵਾਂ ਇਸ ਵਾਰ ਅਕਤੂਬਰ ‘ਚ ਲਈ ਜਾ ਰਹੀਆਂ ਹਨ। ਪ੍ਰੀਖਿਆ ‘ਚ 1.5 ਲੱਖ ਵਿਦਿਆਰਥੀ ਹਿੱਸਾ ਲੈਣਗੇ।ਇਹ ਪ੍ਰੀਖਿਆਵਾਂ ਸਵੇਰੇ 11 ਵਜੇ ਤੋਂ 2.15 ਵਜੇ ਦੁਪਹਿਰ ਤਕ ਹੋਵੇਗੀ। ਕਟਾਈ ਸਿਲਾਈ, ਪ੍ਰੀ-ਵੋਕੇਸ਼ਨ ਵਿਸ਼ਾ ਤੇ NSQF ਵਿਸ਼ਾ ਲਈ ਪ੍ਰੀਖਿਆ ਦਾ ਸਮਾਂ 2 ਘੰਟੇ ਤੈਅ ਕੀਤਾ ਗਿਆ ਹੈ।

ਪ੍ਰੀਖਿਆਰਥੀਆਂ ਨੂੰ ਓਐੱਮਆਰ ਸ਼ੀਟ ਭਰਨ ਲਈ 15 ਮਿੰਟ ਦਾ ਜ਼ਿਆਦਾ ਸਮਾਂ ਦਿੱਤਾ ਜਾਵੇਗਾ।ਅੰਮ੍ਰਿਤਸਰ ਦੇ ਡੀਈਓ ਸੈਕੰਡਰੀ ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਸਾਰੇ ਪ੍ਰਬੰਧ ਮੁਕਮੰਲ ਕਰ ਲਏ ਗਏ ਹਨ। ਅੰਮ੍ਰਿਤਸਰ ‘ਚ 21 ਪ੍ਰੀਖਿਆ ਕੇਂਦਰ ਬਣਾਏ ਗਏ ਹਨ। 26 ਸੁਪਰਡੈਂਟ ਤੇ ਡਿਪਟੀ ਕੰਟਰੋਲਰ ਸਿੱਖਿਆ ਵਿਭਾਗ ਦੀ ਵੱਲੋਂ ਤਾਇਨਾਤ ਕੀਤੇ ਗਏ ਹਨ।

ਜਿਸ ਸਕੂਲ ‘ਚ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ, ਉੱਥੇ ਦੇ ਪ੍ਰਿੰਸੀਪਲ ਨੂੰ ਕੰਟਰੋਲਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਕਲ ਰੋਕਣ ਲਈ ਉਨ੍ਹਾਂ ਦੀ ਅਗਵਾਈ ‘ਚ ਟੀਮਾਂ ਪਾਰਦਰਸ਼ਿਤਾ ਤੋਂ ਕੰਮ ਕਰੇਗੀ। ਡਿਪਟੀ ਕਮਿਸ਼ਨਰ ਆਫ ਪੁਲਿਸ ਕਮ ਕਾਰਜਕਾਰੀ ਮਜਿਸਟ੍ਰੇਟ ਜਗਮੋਹਨ ਸਿੰਘ ਨੇ ਕਿਹਾ ਕਿ ਜ਼ਿਲ੍ਹੇ ‘ਚ 10ਵੀਂ ਤੇ 12ਵੀਂ ਦੀ ਅਨੂਪੁਰਕ ਪ੍ਰੀਖਿਆਵਾਂ 29 ਅਕਤੂਬਰ ਤੋਂ 17 ਨਵੰਬਰ ਤਕ ਹੋ ਰਹੀਆਂ ਹਨ।


10ਵੀਂ ਜਮਾਤ ਦੀ ਡੇਟਸ਼ੀਟ
26 ਅਕਤੂਬਰ – ਪੰਜਾਬੀ-ਏ

27 ਅਕਤੂਬਰ – ਅੰਗ੍ਰੇਜ਼ੀ
28 ਅਕਤੂਬਰ – ਸੰਗੀਤ ਵਾਦਨ
29 ਅਕਤੂਬਰ – ਵਿਗਿਆਨ
30 ਅਕਤੂਬਰ – ਸੰਗੀਤ ਗਾਇਨ


1 ਨਵੰਬਰ – ਵਿਗਿਆਨ
2 ਨਵੰਬਰ – ਗਣਿਤ
3 ਨਵੰਬਰ – ਸੰਗੀਤ ਤਬਲਾ
4 ਨਵੰਬਰ – ਪੰਜਾਬੀ ਬੀ
5 ਨਵੰਬਰ – ਮੈਕੇਨੀਕਲ ਡਰਾਇੰਗ


6 ਨਵੰਬਰ – ਹਿੰਦੀ
7 ਨਵੰਬਰ – ਸਿਹਤ ਤੇ ਸਰੀਰਕ ਸਿੱਖਿਆ
8 ਨਵੰਬਰ – ਕੰਪਿਊਟਰ ਸਾਈਸ
10 ਨਵੰਬਰ – ਐੱਨਐੱਸਕਿਊਐੱਫ ਵਿਸ਼ਾ
11 ਨਵੰਬਰ – ਸਮਾਜਿਕ ਵਿਗਿਆਨ ਦੀ ਪ੍ਰੀਖਿਆ ਹੋਵੇਗੀ।
12ਵੀਂ ਜਮਾਤ ਦੀ ਡੇਟਸ਼ੀਟ
26 ਅਕਤੂਬਰ – ਪੰਜਾਬੀ


27 ਅਕਤੂਬਰ – ਪਬਲਿਕ ਐਡਮਿਨ
28 ਅਕਤੂਬਰ – ਜਨਰਲ ਅੰਗ੍ਰੇਜ਼ੀ
29 ਅਕੂਤਬਰ – ਵਾਤਾਵਰਣ ਸਿੱਖਿਆ
30 ਅਕਤੂਬਰ – ਹਿਸਟ੍ਰੀ
2 ਨਵੰਬਰ – ਗਣਿਤ
3 ਨਵੰਬਰ – ਡਾਂਸ
4 ਨਵੰਬਰ – ਹੋਮ ਸਾਈੰਸ
5 ਨਵੰਬਰ – ਕੰਪਿਊਟਰ ਐਪਲੀਕੇਸ਼ਨ


6 ਨਵੰਬਰ – ਸੋਸ਼ੋਲਾਜੀ
7 ਨਵੰਬਰ – ਸਰੀਰਿਕ ਸਿੱਖਿਆ
9 ਨਵੰਬਰ – ਰਿਲੀਜ਼ਨ ਸਟੀਡੀਜ਼
10 ਨਵੰਬਰ – ਵੈਕਲਪਿਕ ਪੰਜਾਬੀ
11 ਨਵੰਬਰ – ਇਕਨੋਮਾਕਿਸ


12 ਨਵੰਬਰ – ਕੰਪਿਊਟਰ ਸਾਇੰਸ
13 ਨਵੰਬਰ – ਜਿਓਗ੍ਰਾਫੀ
16 ਨਵੰਬਰ – ਫਿਲਾਸਫੀ
17 ਨਵੰਬਰ – ਰਾਜਨੀਤਕ ਸ਼ਾਸਤਰ