ਹੁਣੇ ਹੁਣੇ ਇੰਟਰਨੈਸ਼ਨਲ ਫਲਾਇਟਾਂ ਚੱਲਣ ਬਾਰੇ ਆਈ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਚੰਡੀਗੜ੍ਹ ਦੇ ਲੋਕਾਂ ਨੂੰ ਇੰਟਰਨੈਸ਼ਨਲ ਫਲਾਈਟ ਲਈ ਅਜੇ ਹੋਰ ਉਡੀਕ ਕਰਨੀ ਪਵੇਗੀ ਕਿਉਂਕਿ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡਾ ਅਥਾਰਟੀ ਵੱਲੋਂ ਸਰਦੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਪਰ ਉਸ ‘ਚ ਇੱਕ ਵੀ ਇੰਟਰਨੈਸ਼ਨਲ ਫਲਾਈਟ ਸ਼ਾਮਲ ਨਹੀਂ ਹੈ। ਅਜਿਹੇ ‘ਚ ਸਿਰਫ ਏਅਰਪੋਰਟ ਦਾ ਨਾਂ ਹੀ ਇੰਟਰਨੈਸ਼ਨਲ ਏਅਰਪੋਰਟ ਤੱਕ ਸਿਮਟ ਗਿਆ ਹੈ।

ਕੋਰੋਨਾ ਮਹਾਮਾਰੀ ਤੋਂ ਪਹਿਲਾਂ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ 2 ਇੰਟਰਨੈਸ਼ਨਲ ਫਲਾਈਟਾਂ ਦਾ ਸੰਚਾਲਨ ਹੁੰਦਾ ਸੀ। ਇਨ੍ਹਾਂ ‘ਚੋਂ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਦੁਬਈ ਲਈ ਸੀ, ਜਦੋਂ ਕਿ ਦੂਜੀ ਏਅਰ ਇੰਡੀਆ ਦੀ ਫਲਾਈਟ ਸ਼ਾਰਜਾਹ ਲਈ ਸੀ। ਅਥਾਰਟੀ ਵੱਲੋਂ ਜਾਰੀ ਕੀਤਾ ਗਿਆ ਸਰਦੀਆਂ ਦਾ ਸ਼ਡਿਊਲ 25 ਅਕਤੂਬਰ ਤੋਂ ਲੈ ਕੇ 27 ਮਾਰਚ ਤੱਕ ਲਾਗੂ ਰਹੇਗਾ।

ਟ੍ਰਾਈਸਿਟੀ ਅਤੇ ਆਸ-ਪਾਸ ਦੇ ਲੋਕਾਂ ਨੂੰ ਸਰਦੀਆਂ ਦੇ ਸ਼ਡਿਊਲ ‘ਚ ਬੈਂਕਾਕ ਦੀ ਫਲਾਈਟ ਮਿਲਣ ਦੀ ਉਮੀਦ ਸੀ ਪਰ ਏਅਰਪੋਰਟ ਅਥਾਰਟੀ ਵੱਲੋਂ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ। ਹਾਲਾਂਕਿ ਹਵਾਈ ਅੱਡੇ ਤੋਂ ਇੰਡੀਗੋ ਦੀਆਂ ਫਲਾਈਟ ਦੁਬਈ ਲਈ ਅਤੇ ਏਅਰ ਇੰਡੀਆ ਦੀ ਸ਼ਾਰਹਾਜ ਲਈ ਚਲਾਈਆਂ ਜਾ ਰਹੀਆਂ ਹਨ।

ਫਲਾਈਟਾਂ ‘ਚ ਵੀ 85 ਫ਼ੀਸਦੀ ਬੁਕਿੰਗ ਹੋ ਰਹੀ ਹੈ ਪਰ ਕੋਰੋਨਾ ਕਾਲ ਦੌਰਾਨ ਇਹ ਫਲਾਈਟਾਂ ਵੀ ਇਸ ਸਮੇਂ ਬੰਦ ਪਈਆਂ ਹਨ। ਏਅਰਲਾਈਨਜ਼ ਕੰਪਨੀਆਂ ਵੱਲੋਂ ਚੰਡੀਗੜ੍ਹ ਅਤੇ ਲਖਨਊ ਵਿਚਕਾਰ ਸੰਪਰਕ ਵਧਾ ਦਿੱਤਾ ਗਿਆ ਹੈ। ਇੱਥੋਂ ਲਖਨਊ ਲਈ 2 ਘਰੇਲੂ ਫਲਾਈਟਾਂ ਉਡਾਣ ਭਰਨਗੀਆਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |