ਕੈਨੇਡਾ ਜਾ ਕੇ PR ਲੈਣ ਵਾਲੇ ਵਿਦਿਆਰਥੀਆਂ ਲਈ ਆਈ ਖੁਸ਼ਖ਼ਬਰੀ: ਦੇਖੋ ਪੂਰੀ ਖ਼ਬਰ

ਭਾਰਤ ਤੋਂ ਕੈਨੇਡਾ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਦਾ ਮੁੱਖ ਮਕਸਦ ਪੱਕਾ ਹੋਣਾ ਹੁੰਦਾ ਹੈ, ਜਿਸ ਖਾਤਰ ਉਨ੍ਹਾਂ ਨੂੰ ਕੈਨੇਡਾ ਜਾ ਕੇ ਪੜ੍ਹਨ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈ। ਇਸ ਪਰਮਿਟ ਦੌਰਾਨ ਉਹ ਤਜਰਬਾ ਹਾਸਿਲ ਕਰਕੇ ਪੀ.ਆਰ. ਅਪਲਾਈ ਕਰਦੇ ਹਨ। ਪਰ ਕੈਨੇਡਾ ਦੇ ਅਟਲਾਂਟਾ ਸਾਗਰ ਦੇ ਨਾਲ ਪੈਂਦੇ ਚਾਰ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਕਰਕੇ ਸਿੱਧੀ ਪੀ.ਆਰ. ਅਪਲਾਈ ਹੋ ਜਾਂਦੀ ਹੈ। ਇਸੇ ਕਰਨ ਬਹੁਤ ਸਾਰੇ ਉਹ ਵਿਦਿਆਰਥੀ, ਜਿਨ੍ਹਾਂ ਦੇ ਉਂਟਾਰੀਉ ਤੇ ਬ੍ਰਿਟਿਸ਼ ਕੋਲੰਬੀਆ ਵਰਗੇ ਸੂਬਿਆਂ ‘ਚ ਐਕਸਪ੍ਰੈੱਸ ਐਂਟਰੀ ਜਾਂ ਪੀ.ਐੱਨ.ਪੀ. ਦੇ ਪੀ.ਆਰ. ਲਈ ਲੋੜੀਂਦੇ ਪੁਆਇੰਟ ਪੂਰੇ ਨਹੀਂ ਹੁੰਦੇ, ਉਹ ਇਨ੍ਹਾਂ ਸੂਬਿਆਂ ‘ਚ ਹਿਜ਼ਰਤ (move) ਕਰ ਰਹੇ ਹਨ ਤਾਂ ਕਿ ਉਹ ਪੱਕੇ ਹੋਣ ਦਾ ਆਪਣਾ ਰਾਹ ਪੱਧਰਾ ਕਰ ਸਕਣ।

ਕਿਊਬਿਕ ਸੂਬੇ (Province) ਨੂੰ ਛੱਡ ਕੇ ਅਟਲਾਂਟਾ ਸਾਗਰ ਦੇ ਕੰਢੇ ਨਾਲ ਲੱਗਦੇ ਚਾਰ ਸੂਬਿਆਂ ਨੋਵਾ ਸਕੋਸ਼ੀਆ, ਨਿਊ ਬਰੁੰਸਵਿੱਕ, ਨਿਊ ਫਾਊਂਡਲੈਂਡ ਐਂਡ ਲੈਬਰੇਡਾਰ ਅਤੇ ਪ੍ਰਿੰਸ ਐਡਵਰਡ ਆਇਲੈਂਡ ਨੂੰ ਅਟਲਾਂਟਿਕ ਸੂਬੇ (Provinces) ਕਿਹਾ ਜਾਂਦਾ ਹੈ। ਇਨ੍ਹਾਂ ਸੂਬਿਆਂ ਲਈ ਅਟਲਾਂਟਿਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ, ਜਿਸ ‘ਚ 01 ਮਾਰਚ, 2019 ਨੂੰ ਇਸ ‘ਚ ਦੋ ਸਾਲ ਦਾ ਵਾਧਾ ਕੀਤਾ ਗਿਆ ਸੀ, ਜੋ ਅੱਗੇ ਹੋਰ ਵਧਣ ਦੇ ਆਸਾਰ ਹਨ।

ਅਟਲਾਂਟਿਕ ਪਾਇਲਟ ਪ੍ਰੋਗਰਾਮ, ਜੋ ਏ.ਆਈ.ਪੀ.ਪੀ. ਦੇ ਨਾਂ ਨਾਲ ਪ੍ਰਸਿੱਧ ਹੈ, ਤਹਿਤ ਤਿੰਨ ਕੈਟਾਗਿਰਿਆਂ ‘ਚੋਂ ਇੰਟਰਨੈਸ਼ਨਲ ਗ੍ਰੈਜੂਏਟ ਦੀ ਕੈਟਾਗਿਰੀ ਤਹਿਤ ਵਿਦਿਆਰਥੀ ਸਿੱਧੀ ਪੀ.ਆਰ. ਅਪਲਾਈ ਕਰ ਸਕਦੇ ਹਨ। ਇਸ ਕੈਟਾਗਿਰੀ ਤਹਿਤ ਵਿਦਿਆਰਥੀ ਦੀ ਅਟਲਾਂਟਿਕ ਸੂਬੇ ‘ਚ ਘੱਟੋ-ਘੱਟ ਦੋ ਸਾਲ ਦੀ ਪੜ੍ਹਾਈ ਕੀਤੀ ਹੋਣੀ ਚਾਹੀਦੇ ਹੈ ਅਤੇ ਉਸ ਸੂਬੇ ਦੀ ਸਰਕਾਰ ਵੱਲੋਂ ਪਰਵਾਨਗੀ ਪ੍ਰਾਪਤ (Designated) ਰੋਜ਼ਗਾਰਦਾਤਾ (employer) ਵੱਲੋਂ ਨੌਕਰੀ ਦੀ ਪੇਸ਼ਕਸ ਉਸ ਵਿਦਿਆਰਥੀ ਕੋਲ ਹੋਵੇ। ਇਹ ਨੌਕਰੀ ਕੈਨੇਡਾ ਸਰਕਾਰ ਵੱਲੋਂ ਨੌਕਰੀਆਂ ਦੀ ਜਾਰੀ ਕੀਤੀ ਗਈ ਸਰਕਾਰੀ ਸੂਚੀ (National Occupation Classification) ਅਧੀਨ ਸਕਿੱਲ ਲੈਵਲ ਜੀਰੋ, ਏ, ਬੀ ਜਾਂ ਸੀ ਤਹਿਤ ਆਉਂਦੀ ਹੋਣੀ ਚਾਹੀਦੀ ਹੈ।

ਇਸ ਕੈਟਾਗਿਰੀ ‘ਚ ਅਪਲਾਈ ਕਰਨ ਲਈ ਵਿਦਿਆਰਥੀ ਨੇ ਆਇਲਟਸ ਜਾਂ ਸੈਲਪਿਪ ਦਾ ਅੰਗਰੇਜ਼ੀ ਭਾਸ਼ਾ ‘ਚ ਮੁਹਾਰਤ ਦਾ ਜਨਰਲ ਟਰੇਨਿੰਗ ਦਾ ਟੈਸਟ ਦਿੱਤਾ ਹੋਵੇ। ਦਿਲਚਸਪ ਗੱਲ ਇਹ ਹੈ ਕਿ ਇਸ ਟੈਸਟ ‘ਚੋਂ ਸੈਲਪਿਪ ਦੇ ਚਾਰਾਂ ਮਡਿਊਲਾਂ (Listening, Reading, Writing, Speaking) ‘ਚੋਂ ਚਾਰ-ਚਾਰ ਬੈਂਡ ਸਕੋਰ ਚਾਹੀਦੇ ਹਨ ਜਦਕਿ ਆਇਲਟਸ ‘ਚੋਂ Reading ਚੋਂ 3.5, writing ਚੋਂ 4.0, listening ’ਚੋਂ 4.5 ਅਤੇ speaking ’ਚੋਂ 4.0 ਬੈਂਡ ਸਕੋਰ ਚਾਹੀਦੇ ਹਨ।

ਇਸ ਤੋਂ ਇਲਾਵਾ ਵਿਦਿਆਰਥੀ ਜੇਕਰ ਇਕੱਲਾ ਹੈ ਤਾਂ ਉਸਦੇ ਖਾਤੇ ‘ਚ $3240 ਹੋਣੇ ਚਾਹੀਦੇ ਹਨ। ਜੇਕਰ ਉਸਦਾ ਸਪਾਊਸ (ਪਤੀ ਜਾਂ ਪਤਨੀ) ਨਾਲ ਹੈ ਤਾਂ $4034 ਉਸਦੇ ਖਾਤੇ ‘ਚ ਹੋਣ। ਇਹ ਕੋਈ ਬਹੁਤੀ ਵੱਡੀ ਰਕਮ ਨਹੀਂ, ਕਿਉਂਕਿ ਭਾਰਤੀ ਵਿਦਿਆਰਥੀ ਇੰਨੀ ਕੁ ਬੱਚਤ ਆਸਾਨੀ ਨਾਲ ਕਰ ਲੈਂਦੇ ਹਨ।ਪੜ੍ਹਾਈ ਕਰਨ ਜਾਣ ਲਈ ਵਿਦਿਆਰਥੀਆਂ ਕੋਲ ਇੰਨਾ ਸੂਬਿਆਂ ‘ਚ ਕਾਲਜਾਂ ਤੇ ਯੂਨੀਵਰਸਿਟੀਆਂ ਦਾ ਘਾਟਾ ਨਹੀਂ। ਫੀਸਾਂ ਵੀ ਬਾਕੀ ਸੂਬਿਆਂ ਦੀ ਬਜਾਏ ਘੱਟ ਹਨ ਅਤੇ ਰਹਿਣ ਦਾ ਖਰਚਾ ਤੇ ਰਾਸ਼ਨ ਪਾਣੀ ਆਦਿ ਦੇ ਖਰਚੇ ਵੀ ਘੱਟ ਹਨ। ਸ਼ੁਰੂ-ਸ਼ੁਰੂ ‘ਚ ਕੰਮ ਦੀ ਦਿੱਕਤ ਜ਼ਰੂਰ ਆਉਂਦੀ ਪਰ ਜਿਵੇਂ-ਜਿਵੇਂ ਵਿਦਿਆਰਥੀ ਏਰੀਏ ਅਤੇ ਭਾਸ਼ਾ ਨਾਲ ਸੁਰ-ਤਾਲ ਬਿਠਾਉਂਦਾ ਹੈ, ਕੰਮ ਮਿਲ ਜਾਂਦਾ ਹੈ।

ਜੇਕਰ ਗੱਲ ਨੋਵਾ ਸਕੋਸ਼ੀਆ (Nova Scotia) ਦੀ ਕਰੀਏ ਤਾਂ ਇਥੇ ਵੋਲਫਵਿਲੇ ਸ਼ਹਿਰ ‘ਚ ਅਕੇਡੀਆ ਯੂਨੀਵਰਸਿਟੀ (Acedia University), ਸਿਡਨੀ ‘ਚ ਕੇਪ ਬਰੈਟਨ ਯੂਨੀਵਰਸਿਟੀ (Cape Breton University), ਹੈਲੇਫਿਕਸ ‘ਚ ਡਲਹੌਜ਼ੀ ਯੂਨਿਵਰਸਿਟੀ, ਮਾਊਂਟ ਸੇਂਟ ਵਿਨਸੈੱਟ ਯੂਨੀਵਰਸਿਟੀ, ਨੋਵਾ ਸਕੋਸ਼ੀਆ ਕਾਲਜ ਆਫ ਆਰਰ ਐਂਡ ਡਿਜ਼ਾਈਨ, ਨੋਵਾ ਸਕੋਸ਼ੀਆ ਕਮਿਊਨਿਟੀ ਕਾਲਜ, ਸੇਂਟ ਮੈਰੀ’ਸ ਯੂਨੀਵਰਸਿਟੀ, ਯੂਨੀਵਰਸਿਟੀ ਆਫ ਕਿੰਗਜ਼ ਕਾਲਜ ਆਦਿ ਸਰਕਾਰੀ ਯੂਨੀਵਰਸਿਟੀਆਂ ਹਨ, ਜਿਨ੍ਹਾਂ ‘ਚ ਪੜ੍ਹਨ ਤੋਂ ਬਾਅਦ ਵਿਦਿਆਰਥੀ ਅਟਲਾਂਟਿਕ ਪਾਇਲਟ ਲਈ ਯੋਗ ਹੋ ਜਾਂਦਾ ਹੈ ਪਰ ਪੜ੍ਹਾਈ ਦੋ ਸਾਲ ਦੀ ਜ਼ਰੂਰ ਹੋਣੀ ਚਾਹੀਦੀ ਹੈ।

ਨਿਊ ਫਾਊਂਡਲੈਂਡ ਐਂਡ ਲੈਬਰੇਡਾਰ ਸੂਬੇ ‘ਚ College of the North Atlantic, Memorial University of Newfoundland, Queen’s College, Western Regional School of Nursing ਪ੍ਰਮੁੱਖ ਸੰਸਥਾਵਾਂ ਹਨ। ਪ੍ਰਿੰਸ ਐਡਵਰਡ ਆਇਲੈਂਡ ‘ਚ Holland College ਤੇ University of Prince Edward Island ਪ੍ਰਮੁੱਖ ਸੰਸਥਾਵਾਂ ਹਨ