ਹੁਣੇ ਹੁਣੇ ਕੇਂਦਰ ਨੇ ਕਰਾਨਾ ਵੈਕਸੀਨ ਬਾਰੇ ਜ਼ਾਰੀ ਕੀਤੀ ਇਹ ਨਵੀਂ ਹਦਾਇਤ,ਦੇਖੋ ਪੂਰੀ ਖ਼ਬਰ

ਭਾਰਤ ’ਚ ਕੋਰੋਨਾ ਦੀ ਵੈਕਸੀਨ ‘ਕੋਵੀਸ਼ੀਲਡ’ ਦੀ ਪਹਿਲੀ ਤੇ ਦੂਜੀ ਡੋਜ਼ ਵਿਚਾਲੇ 6 ਤੋਂ 8 ਹਫ਼ਤਿਆਂ ਦਾ ਵਕਫ਼ਾ ਦੇਣਾ ਹੋਵੇਗਾ। ਇਸ ਤੋਂ ਪਹਿਲਾਂ ਪਹਿਲੀ ਖ਼ੁਰਾਕ ਦਿੱਤੇ ਜਾਣ ਦੇ 4 ਤੋਂ 6 ਹਫ਼ਤਿਆਂ ਵਿੱਚ ਦੂਜੀ ਖ਼ੁਰਾਕ ਲੈਣੀ ਹੁੰਦੀ ਸੀ ਪਰ ਹੁਣ ਇਹ ਸਮਾਂ ਵਧਾ ਦਿੱਤਾ ਗਿਆ ਹੈ।ਇਹ ਫ਼ੈਸਲਾ ‘ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਆੱਨ ਇਮਿਯੂਨਾਈਜ਼ੇਸ਼ਨ’ (NTAGI) ਤੇ ‘ਨੈਸ਼ਨਲ ਐਕਸਪਰਟ ਗਰੁੱਪ ਆਨ ਵੈਕਸੀਨ ਐਡਮਿਨਿਸਟ੍ਰੇਸ਼ਨ ਫ਼ਾਰ ਕੋਵਿਡ-19’ ਦੀ ਮੀਟਿੰਗ ’ਚ ਹੋਏ ਫ਼ੈਸਲੇ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੂੰ ਇੰਝ ਕਰਨ ਦੀ ਸਲਾਹ ਦਿੱਤੀ ਗਈ।

ਕੇਂਦਰ ਸਰਕਾਰ ਨੇ ਇਸ ਸਲਾਹ ਨੂੰ ਮੰਨਦਿਆਂ ਇਸ ਨੂੰ ਲਾਗੂ ਕਰਨ ਦਾ ਫ਼ੈਸਲਾ ਲਿਆ। ਦੋ ਖ਼ੁਰਾਕਾਂ ਵਿਚਾਲੇ ਸਮੇਂ ਦਾ ਇਹ ਵਕਫ਼ਾ ਸਿਰਫ਼ ‘ਕੋਵੀਸ਼ੀਲਡ’ ਵੈਕਸੀਨ ਲਈ ਹੈ ਤੇ ਇਹ ‘ਕੋਵੈਕਸੀਨ’ ਉੱਤੇ ਲਾਗੂ ਨਹੀਂ ਹੈ।ਮੌਜੂਦਾ ਵਿਗਿਆਨਕ ਸਬੂਤਾਂ ਨੂੰ ਧਿਆਨ ’ਚ ਰੱਖਦਿਆਂ ਅੱਜ ਕੇਂਦਰੀ ਸਿਹਤ ਸਕੱਤਰ ਨੇ ਸਾਰੇ ਰਾਜਾਂ ਨੂੰ ਚਿੱਠੀ ਲਿਖੀ ਹੈ ਤੇ ਹੁਣ ‘ਕੋਵੀਸ਼ੀਲਡ’ ਵੈਕਸੀਨ ਦੀ ਪਹਿਲੀ ਤੇ ਦੂਜੀ ਖ਼ੁਰਾਕ ਵਿਚਾਲੇ ਵਕਫ਼ੇ ਦੀ ਸੂਚਨਾ ਦਿੱਤੀ ਹੈ।

ਕੇਂਦਰੀ ਸਿਹਤ ਸਕੱਤਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਣ ਲਈ ਹਦਾਇਤਾਂ ਦੇਣ, ਤਾਂ ਜੋ ਪ੍ਰੋਗਰਾਮ ਦੇ ਪ੍ਰਬੰਧਕਾਂ, ਟੀਕਾਕਾਰਾਂ ਤੇ ਕੋਵੀਸ਼ੀਲਡ ਵੈਕਸੀਨ ਦੇ ਲਾਭਪਾਤਰੀਆਂ ’ਚ ਸੋਧਿਆ ਖ਼ੁਰਾਕ ਵਕਫ਼ਾ ਪ੍ਰਸਾਰਿਤ ਕੀਤਾ ਜਾ ਸਕੇ ਤੇ ਸੋਧੇ ਖ਼ੁਰਾਕ ਵਕਫ਼ੇ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।

ਭਾਰਤ ’ਚ ਦੋ ਕੋਰੋਨਾ ਵੈਕਸੀਨਜ਼ ਨੂੰ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮਿਲੀ ਹੈ। ਇੱਕ ਹੈ ਭਾਰਤ ਬਾਇਓਟੈੱਕ ਦੀ ‘ਕੋਵੈਕਸੀਨ’ ਅਤੇ ਦੂਜੀ ਹੈ ਐਸਟ੍ਰਾਜੈਨੇਕਾ ਤੇ ਸੀਰਮ ਇੰਸਟੀਚਿਊਟ ਆੱਫ਼ ਇੰਡੀਆ ਦੀ ‘ਕੋਵੀਸ਼ੀਲਡ’।

ਭਾਰਤ ’ਚ ਹੁਣ ਤੱਕ 4.5 ਕਰੋੜ ਤੋਂ ਵੱਧ ਕੋਰੋਨਾ ਵੈਕਸੀਨ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ ਵਿੱਚ ਹੁਣ ਤੱਕ 77,86,205 ਹੈਲਥਕੇਅਰ ਤੇ 80,95,711 ਫ਼੍ਰੰਟਲਾਈਨ ਵਰਕਰਾਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ।

Leave a Reply

Your email address will not be published. Required fields are marked *