ਹੁਣੇ ਹੁਣੇ ਦਿਵਾਲੀ ਤੋਂ ਪਹਿਲਾਂ ਆਲੂ ਅਤੇ ਪਿਆਜ਼ ਦੇ ਰੇਟਾਂ ਬਾਰੇ ਆਈ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਦੀਵਾਲੀ ਤੋਂ ਪਹਿਲਾਂ ਬਾਜ਼ਾਰ ਵਿਚ ਜਲਦ ਹੀ ਆਲੂ-ਪਿਆਜ਼ ਕੀਮਤਾਂ ਨੂੰ ਠੱਲ੍ਹ ਪੈ ਸਕਦੀ ਹੈ। ਸਰਕਾਰ ਨੇ ਘਰੇਲੂ ਬਾਜ਼ਾਰ ਵਿਚ ਸਪਲਾਈ ਵਧਾਉਣ ਲਈ ਇਨ੍ਹਾਂ ਦੀ ਦਰਾਮਦ ਸ਼ੁਰੂ ਕਰ ਦਿੱਤੀ ਹੈ। ਖ਼ਪਤਕਾਰ ਮਾਮਲਿਆਂ ਦੇ ਮੰਤਰੀ ਪਿਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਆਲੂ ਦੀ ਘਰੇਲੂ ਸਪਲਾਈ ਵਧਾਉਣ ਅਤੇ ਕੀਮਤਾਂ ਨੂੰ ਕਾਬੂ ਵਿਚ ਲਿਆਉਣ ਲਈ 10 ਲੱਖ ਟਨ ਆਲੂ ਦੀ ਦਰਾਮਦ ਕੀਤੀ ਜਾਵੇਗੀ। ਇਸ ਵਿਚੋਂ ਤਕਰੀਬਨ 30,000 ਟਨ ਆਲੂ ਭੂਟਾਨ ਤੋਂ ਅਗਲੇ ਕੁਝ ਦਿਨਾਂ ਵਿਚ ਆ ਜਾਵੇਗਾ। ਪਿਊਸ਼ ਗੋਇਲ ਨੇ ਪਿਆਜ਼ ਨੂੰ ਲੈ ਕੇ ਕਿਹਾ ਕਿ 7,000 ਟਨ ਪਿਆਜ਼ ਦਰਾਮਦ ਕੀਤਾ ਜਾ ਚੁੱਕਾ ਹੈ। ਦੀਵਾਲੀ ਤੋਂ ਪਹਿਲਾਂ ਇਸ ਦੀ 25,000 ਟਨ ਖੇਪ ਹੋਰ ਆਉਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਨਿੱਜੀ ਵਪਾਰੀ ਮਿਸਰ, ਅਫਗਾਨਿਸਤਾਨ ਅਤੇ ਤੁਰਕੀ ਵਰਗੇ ਦੇਸ਼ਾਂ ਤੋਂ ਪਿਆਜ਼ ਮੰਗਵਾ ਰਹੇ ਹਨ। ਸਹਿਕਾਰੀ ਏਜੰਸੀ ਨਾਫੇਡ ਵੀ ਦਰਾਮਦ ਕਰੇਗੀ। ਗੌਰਤਲਬ ਹੈ ਕਿ ਪਿਆਜ਼ ਕੀਮਤਾਂ ‘ਤੇ ਲਗਾਮ ਲਾਉਣ ਲਈ ਸਰਕਾਰ ਨੇ ਪਿਛਲੇ ਦਿਨੀਂ ਕਈ ਕਦਮ ਚੁੱਕੇ ਹਨ, ਜਿਸ ਨਾਲ ਪਿਛਲੇ ਇਕ ਹਫ਼ਤੇ ਤੋਂ ਕੀਮਤਾਂ ਸਥਿਰ ਹੋ ਗਈਆਂ ਹਨ।

ਡੀ. ਜੀ. ਐੱਫ. ਟੀ. ਨੇ ਨਿੱਜੀ ਵਪਾਰੀਆਂ ਨੂੰ ਦਰਾਮਦ ਦੀ ਮਨਜ਼ੂਰੀ ਦਿੱਤੀ ਹੈ, ਇਸ ਦੇ ਨਾਲ ਹੀ ਸਰਕਾਰ ਨੇ 23 ਅਕਤੂਬਰ ਤੋਂ ਭੰਡਾਰਣ ਦੀ ਹੱਦ ਨਿਰਧਾਰਤ ਕੀਤੀ ਹੈ। ਪ੍ਰਚੂਨ ਵਿਚ ਹੁਣ ਸਿਰਫ ਦੋ ਟਨ ਪਿਆਜ ਹੀ ਰੱਖਣ ਦੀ ਮਨਜ਼ੂਰੀ ਹੈ, ਜਦੋਂ ਕਿ ਥੋਕ ਵਪਾਰੀ 25 ਟਨ ਪਿਆਜ ਹੀ ਆਪਣੇ ਕੋਲ ਰੱਖ ਸਕਦੇ ਹਨ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |