ਖੇਤੀ ਬਿੱਲਾਂ ਬਾਰੇ ਦੇਖੋ ਕੀ ਕਹਿ ਗਏ ਹੰਸ ਰਾਜ ਹੰਸ-ਸ਼ਰੇਆਮ ਕਿਸਾਨਾਂ ਨੂੰ ਦਿੱਤਾ ਸੱਦਾ,ਦੇਖੋ ਪੂਰੀ ਖ਼ਬਰ

ਪੰਜਾਬੀ ਸੂਫੀ ਗਾਇਕ ਤੇ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਬਾਰੇ ਕੁਝ ਗਲਤਫਹਿਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਾਡਾ ਭਗਵਾਨ ਹੈ, ਪੰਜਾਬ ਦਾ ਕਿਸਾਨ ਸਾਰੇ ਮੁਲਕ ਦਾ ਅੰਨਦਾਤਾ ਹੈ, ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਉਹ ਆਉਣ ਤੇ ਗੱਲ ਕਰਕੇ ਸਾਰੀ ਗਲਤਫਹਿਮੀ ਦੂਰ ਕਰ ਲੈਣ।

ਉਨ੍ਹਾਂ ਕਿਹਾ ਕਿ ਇਥੇ ਮੁਗਲ ਰਾਜ ਨਹੀਂ ਹੈ, ਮੈਂ ਆਪਣੇ ਪਾਰਟੀ ਪ੍ਰਧਾਨ ਨਾਲ ਗੱਲ ਕੀਤੀ ਸੀ, ਉਨ੍ਹਾਂ ਨੇ ਆਖਿਆ ਸੀ ਕਿ ਉਹ ਆਉਣ ਤੇ ਗੱਲ ਕਰਨ। ਅਸੀਂ ਉਨ੍ਹਾਂ ਨੂੰ (ਕਿਸਾਨਾਂ) ਪ੍ਰਧਾਨ ਮੰਤਰੀ ਨੂੰ ਵੀ ਮਿਲਵਾਉਣ ਲਈ ਤਿਆਰ ਹਾਂ।

ਦਿੱਲੀ ਆਏ ਕਿਸਾਨ ਨਰਾਜ਼ ਹੋ ਕੇ ਗਏ, ਇਹ ਮੇਰੇ ਲਈ ਵੀ ਤਕਵੀਫਦੇਹ ਹੈ। ਪਹਿਲੀ ਮੁਲਾਕਾਤ ਵਿਚ ਕਈ ਵਾਰ ਗੱਲ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਰੇਲਾਂ ਨਾ ਚੱਲਣ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ।

ਇਸ ਲਈ ਕਿਸਾਨ ਅੱਗੇ ਆਉਣ ਤੇ ਗੱਲ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਹਰ ਧਿਰ ਦੀ ਗੱਲ ਸੁਣਨ ਲਈ ਤਿਆਰ ਹੈ, ਇਹ ਸਭ ਗਲਤਫਹਿਮੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ, ਇਹ ਤਾਂ ਹੀ ਹੋਣਗੀਆਂ ਜੇਕਰ ਬੈਠ ਕੇ ਗੱਲ ਕੀਤੀ ਜਾਵੇ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |