ਦਿਵਾਲੀ ਤੋਂ ਪਹਿਲਾਂ ਗੈਸ ਸਿਲੰਡਰ ਖਰੀਦਣ ਵਾਲਿਆਂ ਨੂੰ ਮਿਲੀ ਵੱਡੀ ਰਾਹਤ-ਦੇਖੋ ਪੂਰੀ ਖ਼ਬਰ

ਸਰਕਾਰੀ ਤੇਲ ਕੰਪਨੀਆਂ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਤੇ ਵਧਦੀ ਮਹਿੰਗਾਈ ਦੌਰਾਨ ਘਰੇਲੂ ਰਸੋਈ ਗੈਸ ਖਪਤਕਾਰਾਂ ਨੂੰ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ। ਤੇਲ ਕੰਪਨੀਆਂ ਨੇ ਨਵੰਬਰ ਮਹੀਨੇ ਲਈ LPG Cylinder ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਾ ਕਰ ਕੇ ਖਪਤਕਾਰਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵੀ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।

ਵਪਾਰਕ ਗੈਸ ਸਿਲੰਡਰ ਦੀ ਕੀਮਤ ‘ਚ ਜ਼ਰੂਰ 78 ਰੁਪਏ ਤਕ ਦਾ ਇਜ਼ਾਫ਼ਾ ਹੋਇਆ ਹੈ।ਸਰਕਾਰੀ ਤੇਲ ਕੰਪਨੀਆਂ ਨੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਰਸੋਈ ਗੈਸ ਸਿਲੰਡਰ ਦੀ ਕੀਮਤ ਐਲਾਣਨ ਦੀ ਨੀਤੀ ਜਾਰੀ ਰੱਖੀ ਹੈ। ਇਸੇ ਤਹਿਤ ਅੱਜ ਵੀ ਭਾਅ ਜਾਰੀ ਕੀਤੇ ਗਏ।

Indian Oil ਦੀ ਵੈੱਬਸਾਈਟ ਮੁਤਾਬਿਕ, ਰਾਜਧਾਨੀ ਦਿੱਲੀ ‘ਚ 14.2 ਕਿੱਲੋ ਵਾਲੇ LPG Cylinder ਦੀ ਕੀਮਤ ਨਵੰਬਰ ‘ਚ 594 ਰੁਪਏ ਰਹੇਗੀ। ਪਿਛਲੇ ਮਹੀਨੇ ਵੀ ਸਿਲੰਡਰ ਇਸੇ ਭਾਅ ਮਿਲ ਰਿਹਾ ਸੀ। ਇਸੇ ਤਰ੍ਹਾਂ ਕੋਲਕਾਤਾ ‘ਚ ਇਸ ਦਾ ਭਾਅ 620.50 ਰੁਪਏ ਤੇ ਮੁੰਬਈ ‘ਚ 594 ਰੁਪਏ ਹੋਵੇਗਾ। ਇਨ੍ਹਾਂ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।


78 ਰੁਪਏ ਮਹਿੰਗਾ ਹੋ ਗਿਆ 19KG ਦਾ LPG Cylinder : ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ‘ਚ ਜ਼ਰੂਰ ਇਜ਼ਾਫ਼ਾ ਕੀਤਾ ਗਿਆ ਹੈ। ਚੇਨਈ ‘ਚ ਹੁਣ 19 ਕਿੱਲੋਗ੍ਰਾਮ ਵਾਲੇ ਕਮਰਸ਼ੀਅਲ ਐੱਲਪੀਜੀ ਸਿਲੰਡਰ ਲਈ 1354 ਰੁਪਏ ਦੇਣੇ ਪੈਣਗੇ ਜਿਹਡ਼ੇ ਪਿਛਲੇ ਮਹੀਨੇ ਦੇ ਮੁਕਾਬਲੇ 78 ਰੁਪਏ ਜਿਆਦਾ ਹਨ। ਮੁੰਬਈ ਤੇ ਕੋਲਕਾਤਾ ‘ਚ ਵੀ ਇਸ ਦੀ ਕੀਮਤ ‘ਚ 76 ਰੁਪਏ ਵਾਧਾ ਹੋਇਆ ਹੈ।


ਇਸ ਤੋਂ ਪਹਿਲਾਂ ਜੁਲਾਈ ‘ਚ 14 ਕਿੱਲੋਗ੍ਰਾਮ LPG Cylinder ਦਾ ਭਾਅ 4 ਰੁਪਏ ਤਕ ਵਧਾਇਆ ਗਿਆ ਸੀ। ਉੱਥੇ ਹੀ ਇਸੇ ਸਾਲ ਜੂਨ ਦੌਰਾਨ ਦਿੱਲੀ ‘ਚ 14.2 ਕਿੱਲੋ ਵਾਲੇ ਗ਼ੈਰ-ਸਬਸਿਡਾਈਜ਼ਡ ਐੱਲਪੀਜੀ ਸਿਲੰਡਰ 11.50 ਰੁਪਏ ਮਹਿੰਗਾ ਹੋ ਗਿਆ ਸੀ, ਜਦਕਿ ਮਈ ‘ਚ 162.50 ਰੁਪਏ ਤਕ ਸਸਤਾ ਹੋਇਆ ਸੀ।