ਖੁਸ਼ਖ਼ਬਰੀ: ਹੁਣ ਘਰ ਵਿਚ ਇਸ ਤਰਾਂ ਆਸਾਨੀ ਨਾਲ ਬਣਾਓ ਡਰਾਈਵਿੰਗ ਲਾਈਸੈਂਸ-ਦੇਖੋ ਪੂਰਾ ਤਰੀਕਾ

ਅੱਜ-ਕੱਲ੍ਹ ਜ਼ਿਆਦਾਤਰ ਕੰਮ ਅਸੀਂ ਆਨਲਾਈਨ ਹੀ ਕਰ ਸਕਦੇ ਹਾਂ। ਇਸ ਲਈ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਭਾਵੇਂ ਬੈਂਕ ਨਾਲ ਸਬੰਧਤ ਕੋਈ ਕੰਮ ਹੋਵੇ ਜਾਂ ਫਿਰ ਕੋਈ ID ਬਣਵਾਉਣੀ ਹੋਵੇ। ਤੁਸੀਂ ਸਭ ਕੰਮ ਆਨਲਾਈਨ ਕਰਵਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਘਰ ਬੈਠੇ ਕਿਵੇਂ ਆਪਣਾ ਡ੍ਰਾਈਵਿੰਗ ਲਾਇਸੈਂਸ ਅਪਲਾਈ ਕਰ ਸਕਦੇ ਹੋ। ਜਾਣੋ ਇਸ ਦੀ ਮੁਕੰਮਲ ਪ੍ਰਕਿਰਿਆ:

ਡ੍ਰਾਈਵਿੰਗ ਲਾਇਸੈਂਸ ਦੋ ਪੜਾਵਾਂ ’ਚ ਬਣਵਾਇਆ ਜਾਂਦਾ ਹੈ।

ਪਹਿਲਾ ਲਰਨਿੰਗ ਲਾਇਸੈਂਸ ਤੇ ਦੂਜਾ ਪਰਮਾਨੈਂਟ ਲਾਇਸੈਂਸ।

ਲਰਨਿੰਗ ਲਾਇਸੈਂਸ ਬਣਵਾਉਣ ਲਈ ਫ਼ੀਸ ਅਦਾ ਕਰ ਕੇ ਆਰਟੀਓ ਜਾਣਾ ਪੈਂਦਾ ਹੈ। ਉੱਥੇ ਟੈਸਟ ਦੇ ਕੇ ਤੁਸੀਂ ਆਪਣਾ ਲਰਨਿੰਗ ਲਾਇਸੈਂਸ ਲੈ ਸਕਦੇ ਹੋ। ਇੰਝ ਤੁਸੀਂ ਡ੍ਰਾਈਵਿੰਗ ਕਰ ਸਕਦੇ ਹੋ ਪਰ ਤੁਹਾਡੇ ਨਾਲ ਇੱਕ ਅਜਿਹਾ ਵਿਅਕਤੀ ਬੈਠਾ ਹੋਣਾ ਚਾਹੀਦਾ ਹੈ, ਜਿਸ ਕੋਲ ਲਾਇਸੈਂਸ ਹੋਵੇ।

ਲਰਨਿੰਗ ਲਾਇਸੈਂਸ ਦੀ ਵੈਧਤਾ 6 ਮਹੀਨੇ ਹੁੰਦੀ ਹੈ। ਇਨ੍ਹਾਂ 6 ਮਹੀਨਿਆਂ ’ਚ ਤੁਸੀਂ ਆਪਣਾ ਡ੍ਰਾਈਵਿੰਗ ਲਾਇਸੈਂਸ ਅਪਲਾਈ ਕਰ ਸਕਦੇ ਹੋ। ਲਾਇਸੈਂਸ ਬਣਵਾਉਣ ਲਈ ਸਭ ਤੋਂ ਪਹਿਲਾਂ ਵੈੱਬਸਾਈਟ parivahan.gov.in ਉੱਤੇ ਜਾਣਾ ਹੋਵੇਗਾ। ਫਿਰ ਤੁਸੀਂ ਡ੍ਰਾਈਵਿੰਗ ਲਾਇਸੈਂਸ ਨਾਲ ਜੁੜੀ ਸਰਵਿਸ ਉੱਤੇ ਕਲਿੱਕ ਕਰੋਗੇ।

ਤੁਸੀਂ ਜਿਵੇਂ ਹੀ ਇਸ ਉੱਤੇ ਕਲਿੱਕ ਕਰੋਗੇ, ਇੱਕ ਨਵਾਂ ਪੇਜ ਖੁੱਲ੍ਹੇਗਾ। ਇੱਥੋਂ ਤੁਹਾਨੁੰ ਸਟੇਟ ਭਾਵ ਆਪਣਾ ਸੂਬਾ ਚੁਣਨਾ ਹੋਵੇਗਾ। ਇੱਥੇ ਤੁਹਾਨੂੰ ਕਈ ਆਪਸ਼ਨ ਦਿਸਣਗੇ। ਇਨ੍ਹਾਂ ਵਿੱਚੋਂ ਤੁਹਾਨੂੰ Apply Driving Licence ਆਪਸ਼ਨ ਨੂੰ ਚੁਣ ਕੇ Continue ਉੱਤੇ ਕਲਿੱਕ ਕਰੋ।

ਤਦ ਤੁਹਾਨੂੰ ਮੋਬਾਇਲ ਨੰਬਰ ਤੇ OTP ਨਾਲ Authenticate with Sarathi ਉੱਤੇ ਕਲਿੱਕ ਕਰਨਾ ਹੋਵੇਗਾ। ਉਸ ਤੋਂ ਬਾਅਦ ਤੁਹਾਨੂੰ ਆਪਣਾ ਲਰਨਰ ਲਾਇਸੈਂਸ ਨੰਬਰ ਤੇ ਜਨਮ ਤਰੀਕ ਪਾਉਣੀ ਹੋਵੇਗੀ। ਲਰਨਰ ਲਾਇਸੈਂਸ ਨੰਬਰ ਉਸ ਲਾਇਸੈਂਸ ਉੱਤੇ ਹੀ ਲਿਖਿਆ ਹੁੰਦਾ ਹੈ। ਫਿਰ OK ਉੱਤੇ ਕਲਿੱਕ ਕਰੋ।

OK ਉੱਤੇ ਕਲਿੱਕ ਕਰਨ ਨਾਲ ਇੱਕ ਨਵਾਂ ਪੰਨਾ ਖੁੱਲ੍ਹੇਗਾ, ਜਿੱਥੇ ਲਰਨਿੰਗ ਲਾਇਸੈਂਸ ਦੇ ਵੇਰਵੇ ਆ ਜਾਣਗੇ। ਫਿਰ ਤੁਹਾਨੂੰ ਹੇਠਾਂ ਸਕ੍ਰੌਲ ਕਰ ਕੇ ਵਾਹਨ ਦੀ ਸ਼੍ਰੇਣੀ ਚੁਣਨੀ ਹੋਵੇਗੀ। ਜੇ ਤੁਸੀਂ ਮੋਟਰਸਾਇਕਲ ਵਿਦ ਗੀਅਰ ਜੋ ਦੋ–ਪਹੀਆ ਵਾਹਨ ਲਈ ਹੈ, ਉਸ ਨੂੰ ਚੁਣੋਗੇ ਤੇ ਇਸ ਨੂੰ ਸਬਮਿਟ ਕਰ ਦੇਵੋਗੇ।

ਉਸ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਫ਼ਾਰਮ ਡਾਊਨਲੋਡ ਕਰਨਾ ਹੋਵੇਗਾ। ਹੁਣ ਤੁਸੀਂ ਜਿਵੇਂ ਹੀ ਐਪਲੀਕੇਸ਼ਨ ਫ਼ਾਰਮ ਉੱਤੇ ਕਲਿੱਕ ਕਰੋਗੇ, ਤਾਂ ਫ਼ਾਰਮ ਖੁੱਲ੍ਹ ਜਾਵੇਗਾ। ਇੱਥੇ ਤੁਸੀਂ ਇਸ ਨੂੰ ਡਾਊਨਲੋਡ ਤੋਂ ਇਲਾਵਾ ਪ੍ਰਿੰਟ ਵੀ ਕਰ ਸਕਦੇ ਹੋ।

ਇੰਨਾ ਕਰਨ ਤੋਂ ਬਾਅਦ ਹੁਣ ਫ਼ਾਰਮ-1 ਡਾਊਨਲੋਡ ਕਰੋਗੇ। ਡਾਊਨਲੋਡ ਕਰਨ ਲਈ ਪ੍ਰਿੰਟ ਫ਼ਾਰਮ-1 ਉੱਤੇ ਕਲਿੱਕ ਕਰਨਾ ਹੋਵੇਗਾ। ਇਹ ਫ਼ਿੱਟਨੈੱਸ ਸਰਟੀਫ਼ਿਕੇਟ ਹੁੰਦਾ ਹੈ। ਇਸ ਤੋਂ ਬਾਅਦ ਫ਼ਾਰਮ-1ਏ ਡਾਊਨਲੋਡ ਕਰਨਾ ਹੋਵੇ, ਜਿਸ ਲਈ ਪ੍ਰਿੰਟ ਫ਼ਾਰਮ 1ਏ ਉੱਤੇ ਕਲਿੱਕ ਕਰੋਗੇ। ਇਹ ਮੈਡੀਕਲ ਸਰਟੀਫ਼ਿਕੇਟ ਹੁੰਦਾ ਹੈ। ਰਿਕਾਰਡ ਲਈ ਤੁਸੀਂ ਐਕਨੌਲੇਜਮੈਂਟ ਸਲਿੱਪ ਵੀ ਪ੍ਰਿੰਟ ਕਰ ਸਕਦੇ ਹੋ।

ਹੁਣ ਤੁਸੀਂ ਜਿਵੇਂ ਹੀ NEXT ਉੱਤੇ ਕਲਿੱਕ ਕਰੋਗੇ, ਤਾਂ ਇੱਕ ਨਵਾਂ ਪੰਨਾ ਖੁੱਲ੍ਹ ਜਾਵੇਗਾ। ਇੱਥੇ ਤੁਹਾਨੂੰ ਸਲੌਟ ਬੁੱਕ ਕਰਨਾ ਹੋਵੇਗਾ, ਜਿਸ ਲਈ Proceed ਉੱਤੇ ਕਲਿੱਕ ਕਰੋ। ਡ੍ਰਾਈਵਿੰਗ ਲਾਇਸੈਂਸ ਟੈਸਟ ਦੇ ਸਲੌਟ ਬੁੱਕ ਕਰਨ ਲਈ ਐਪਲੀਕੇਸ਼ਨ ਨੰਬਰ ਜਾਂ ਫਿਰ ਲਰਨਿੰਗ ਲਾਇਸੈਂਸ ਨੰਬਰ ਚੁਣਨਾ ਹੋਵੇਗਾ।

ਜੇ ਤੁਸੀਂ ਐਪਲੀਕੇਸ਼ਨ ਨੰਬਰ ਚੁਣਦੇ ਹੋ, ਤਾਂ ਤੁਹਾਨੂੰ ਐਪਲੀਕੇਸ਼ਨ ਨੰਬਰ ਪਾਉਣਾ ਹੋਵੇਗਾ, ਜੋ ਐਕਨੌਲੇਜ ਸਲਿੱਪ ਉੱਤੇ ਲਿਖਿਆ ਹੁੰਦਾ ਹੈ। ਇਸ ਤੋਂ ਬਾਅਦ ਜਨਮ ਤਰੀਕ ਤੇ ਕੈਪਚਾ ਭਰ ਕੇ ਸਬਮਿਟ ਕਰਨਾ ਹੋਵੇਗਾ।

ਫਿਰ ਤੁਹਾਡੇ ਨਿਜੀ ਵੇਰਵੇ ਵਿਖਾਈ ਦੇਣਗੇ। ਇੱਥੇ ਤੁਹਾਨੂੰ ਮੋਟਰਸਾਈਕਲ ਵਿਦ ਗੀਅਰ ਚੁਣ ਕੇ Proceed to Book ਉੱਤੇ ਕਲਿੱਕ ਕਰਨਾ ਹੋਵੇਗਾ। ਕਲਿੱਕ ਕਰਦਿਆਂ ਹੀ ਤੁਹਾਡੇ ਸਾਹਮਣੇ ਕੈਲੰਡਰ ਆਵੇਗਾ, ਜਿਸ ਵਿੱਚ ਜਿੰਨੀਆਂ ਵੀ ਤਰੀਕਾਂ ਲਾਲ ਹਨ, ਉਹ ਉਪਲਬਧ ਨਹੀਂ ਹਨ, ਜੋ ਹਰੀਆਂ ਹਨ, ਉਹ ਸਭ ਉਪਲਬਧ ਹਨ। ਉਨ੍ਹਾਂ ਵਿੱਚੋਂ ਤੁਸੀਂ ਆਪਣੇ ਹਿਸਾਬ ਨਾਲ ਤਰੀਕ ਬੁੱਕ ਕਰ ਸਕਦੇ ਹੋ।

ਫਿਰ ਤੁਹਾਡੇ ਸਾਹਮਣੇ ਟਾਈਮ ਸਲੌਟ ਆਵੇਗਾ। ਇੱਥੇ ਵੀ ਤੁਸੀਂ ਆਪਣੇ ਹਿਸਾਬ ਨਾਲ ਟਾਈਮ ਵੀ ਬੁੱਕ ਕਰ ਸਕਦੇ ਹੋ। ਤਦ ਤੁਹਾਡੇ ਮੋਬਾਇਲ ਫ਼ੋਨ ਉੱਤੇ ਆਇਆ ਸਕਿਓਰਿਟੀ ਕੋਡ ਪਾ ਕੇ ਸਬਮਿਟ ਕਰਨਾ ਹੋਵੇਗਾ। ਫਿਰ ਤੁਹਾਡੇ ਸਾਹਮਣੇ ਟੈਸਟ ਬੁਕਿੰਗ ਦੇ ਸਾਰੇ ਵੇਰਵੇ ਆ ਜਾਣਗੇ। ਤਦ ਤੁਸੀਂ ਕਨਫ਼ਰਮ ਉੱਤੇ ਕਲਿੱਕ ਕਰ ਕੇ ਪੀਡੀਐਫ਼ ਉੱਤੇ ਸੇਵ ਕਰ ਸਕਦੇ ਹੋ। ਜਦੋਂ ਤੁਸੀਂ ਟੈਸਟ ਦੇਣ ਜਾਵੋਗੇ, ਤਾਂ ਤੁਹਾਨੂੰ ਇਹ ਨਾਲ ਲਿਜਾਣੀ ਹੋਵੇਗੀ।

ਹੁਣ ਤੁਹਾਨੂੰ ਫ਼ੀਸ ਦਾ ਭੁਗਤਾਨ ਕਰਨਾ ਹੋਵੇਗਾ। ਇਸ ਲਈ ਸਾਨੂੰ ‘ਫ਼ੀਸ ਪੇਅਮੈਂਟ’ ਦਾ ਆੱਪਸ਼ਨ ਚੁਣਨਾ ਹੋਵੇਗਾ। ਇੱਥੇ ਤੁਹਾਨੂੰ ਐਪਲੀਕੇਸ਼ਨ ਨੰਬਰ ਤੇ ਜਨਮ–ਤਰੀਕ ਪਾਉਣੀ ਹੋਵੇਗੀ। ਹੁਣ Click Here to Calculate Fee ਉੱਤੇ ਕਲਿੱਕ ਕਰੋ। ਤਦ ਤੁਹਾਡੇ ਸਾਹਮਣੇ ਵੇਰਵੇ ਆ ਜਾਣਗੇ ਕਿ ਤੁਸੀਂ ਕਿੰਨੀ ਫ਼ੀਸ ਦੇਣੀ ਹੈ। ਜੇ ਤੁਸੀਂ ਦੋ ਪਹੀਆ ਲਈ ਅਪਲਾਈ ਕਰ ਰਹੇ ਹੋ, ਤਾਂ ਤੁਹਾਨੁੰ 400 ਰੁਪਏ ਫ਼ੀਸ ਅਦਾ ਕਰਨੀ ਹੋਵੇਗੀ। ਹੁਣ ਪੇਮੇਂਟ ਦੀ ਵਿਧੀ ਚੁਣ ਕੇ ‘ਪੇਅ ਨਾਓ’ ਉੱਤੇ ਕਲਿੱਕ ਕਰੋ।

ਹੁਣ ਸ਼ਰਤਾਂ ਪ੍ਰਵਾਨ ਕਰ ਕੇ Process for Payment ਉੱਤੇ ਕਲਿੱਕ ਕਰੋ। ਹੁਣ ਇੱਥੇ ਤੁਸੀਂ ਕ੍ਰੈਡਿਟ ਕਾਰਡ, ਡੇਬਿਟ ਕਾਰਡ ਜਾਂ ਫਿਰ ਇੰਟਰਨੈੱਟ ਬੈਂਕਿੰਗ ਰਾਹੀਂ ਅਦਾਇਗੀ ਕਰ ਸਕਦੇ ਹੋ। ਭੁਗਤਾਨ ਸਫ਼ਲ ਹੋਣ ਤੋਂ ਬਾਅਦ ਤੁਹਾਡਾ ਪੇਜ ਰੀ-ਡਾਇਰੈਕਟ ਹੋ ਜਾਵੇਗਾ। ਇੱਥੇ ਤੁਸੀਂ ਪ੍ਰਿੰਟ-ਰਿਸੀਟ ਉੱਤੇ ਕਲਿੱਕ ਕਰੋਗੇ। ਇੰਥੇ ਤੁਹਾਨੂੰ ਕੈਪਚਾ ਭਰਨ ਤੋਂ ਬਾਅਦ ਰਿਸੀਟ ਦਾ ਪ੍ਰਿੰਟ ਮਿਲ ਜਾਵੇਗਾ।

ਹੁਣ ਟੈਸਟ ਲਈ ਜਿਹੜੀ ਵੀ ਤਰੀਕ ਤੇ ਸਮਾਂ ਚੁਣਿਆ ਹੈ, ਉਸੇ ਦਿਨ ਸਹੀ ਸਮੇਂ ’ਤੇ RTO ਦਫ਼ਤਰ ਵਿੱਚ ਐਪਲੀਕੇਸ਼ਨ ਫ਼ਾਰਮ, ਫ਼ਾਰਮ 1, ਫ਼ਾਰਮ 1 ਏ, ਸਲੌਟ ਤੇ ਭੁਗਤਾਨ ਦੀ ਰਸੀਦ ਨਾਲ ਲਿਜਾਣੀ ਹੋਵੇਗੀ।

RTO ਦਫ਼ਤਰ ਵਿੱਚ ਤੁਹਾਡਾ ਇੱਕ ਡ੍ਰਾਈਵਿੰਗ ਟੈਸਟ ਹੋਵੇਗਾ। ਇਸ ਤੋਂ ਬਾਅਦ ਤੁਹਾਡਾ ਡ੍ਰਾਈਵਿੰਗ ਲਾਇਸੈਂਸ ਤੁਹਾਡੇ ਘਰ ਡਾਕ ਰਾਹੀਂ ਆ ਜਾਵੇਗਾ।