ਹੁਣੇ ਹੁਣੇ ਪੰਜਾਬ ਚ’ ਬਿਜਲੀ ਦੇ ਕੱਟ ਲੱਗਣ ਬਾਰੇ ਆਈ ਵੱਡੀ ਖ਼ਬਰ-ਹੋ ਜਾਓ ਤਿਆਰ,ਦੇਖੋ ਪੂਰੀ ਖ਼ਬਰ

ਪੰਜਾਬ ‘ਚ ਪਾਵਰ ਕੱਟ ਲਗ ਸਕਦੇ ਹਨ। ਇਹ ਖਦਸ਼ਾ ਪੀਐਸਪੀਐਲ ਦੇ ਚੇਅਰਮੈਨ ਵੇਨੂ ਪ੍ਰਸ਼ਾਦ ਨੇ ਜਤਾਇਆ ਹੈ। ਦਰਅਸਲ ਪੰਜਾਬ ‘ਚ ਕਿਸਾਨਾਂ ਨੇ ਖੇਤੀ ਕਨੂੰਨਾਂ ਦੇ ਖਿਲਾਫ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ, ਪਰ ਹੁਣ ਉਨ੍ਹਾਂ ਵਲੋਂ ਮਾਲ ਗੱਡੀਆਂ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਵੱਡਾ ਦਾਅ ਖੇਡਦਿਆਂ ਮਾਲ ਗੱਡੀਆਂ ‘ਤੇ ਰੋਕ ਲਗਾ ਦਿੱਤੀ ਹੈ।

ਕੇਂਦਰ ਕਹਿ ਰਿਹਾ ਹੈ ਕਿ ਮਾਲ ਗੱਡੀਆਂ ਨੂੰ ਆਉਣ ਦੀ ਇਜਾਜ਼ਤ ਤਾਂ ਹੀ ਦਿੱਤੀ ਜਾਵੇਗੀ, ਜੇਕਰ ਕਿਸਾਨ ਯਾਤਰੀ ਰੇਲਾਂ ਨੂੰ ਚੱਲਣ ਦੇਣਗੇ। ਪਰ ਇਸ ਸਭ ਨਾਲ ਪੰਜਾਬ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।ਪੰਜਾਬ ਦੇ ਪਾਵਰ ਪਲਾਂਟਾਂ ‘ਚ ਕੋਲਾ ਵੀ ਮੁੱਕਿਆ ਹੋਇਆ ਹੈ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਪਾਵਰ ਕੱਟ ਵੀ ਲੱਗਣ।

ਪੀਐਸਪੀਐਲ ਦੇ ਚੇਅਰਮੈਨ ਵੇਨੂ ਪ੍ਰਸ਼ਾਦ ਨੇ ਕਿਹਾ ਕਿ 1000 ਤੋਂ 2000 ਮੈਗਾਵਾਟ ਬਿਜਲੀ ਖਰੀਦੀ ਜਾ ਰਹੀ ਹੈ। ਬਿਜਲੀ ਖਰੀਦਨ ਲਈ ਪ੍ਰਤੀ ਦਿਨ ਲਗਭਗ 15 ਕਰੋੜ ਰੁਪਏ ਤਕ ਖਰਚ ਹੋ ਰਿਹਾ ਹੈ। ਕੋਲਾ ਨਾ ਮਿਲਿਆ ਤਾਂ ਸਾਨੂੰ ਪਾਵਰ ਕਟ ਲਗਾਉਣੇ ਪੈਣਗੇ। ਤਿੰਨ ਨਿੱਜੀ ਪਲਾਂਟ ਲਗਭਗ ਬੰਦ ਹੋ ਗਏ ਹਨ। ਸਿਰਫ ਜੀਵੀਕੇ ਪਲਾਂਟ ਰੋਜ਼ਾਨਾ 150 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।

ਪੰਜਾਬ ਦੇ ਆਪਣੇ ਸਿਰਫ ਦੋ ਪਲਾਂਟ ਕੋਲ ਤਿੰਨ ਦਿਨਾਂ ਲਈ ਕੋਲਾ ਹੈ। ਰੋਜ਼ਾਨਾ ਲਗਭਗ 3000 – 3500 ਮੈਗਾਵਾਟ ਬਿਜਲੀ ਦੀ ਖਰੀਦ ਹੈ। ਦਿਨ ਦੇ ਸਮੇਂ 2000 ਮੈਗਾਵਾਟ ਅਤੇ ਰਾਤ ਦੇ ਸਮੇਂ 1000 – 1500, ਰੋਜ਼ਾਨਾ ਦੀ ਜ਼ਰੂਰਤ ਲਗਭਗ 5500 ਮੈਗਾਵਾਟ ਹੈ ਇਸ ਲਈ 1500 -2000 ਮੈਗਾਵਾਟ ਦੀ ਅਜੇ ਵੀ ਘਾਟ ਹੈ। ਉਨ੍ਹਾਂ ਵਲੋਂ ਵਿੱਤ ਵਿਭਾਗ ਨੂੰ 500 ਕਰੋੜ ਰੁਪਏ ਦੀ ਅਡਵਾਂਸ ਸਬਸਿਡੀ ਦੀ ਮੰਗ ਕਰਦਿਆਂ ਪੱਤਰ ਲਿਖਿਆ ਗਿਆ ਹੈ।

ਸਿਰਫ ਮੁਸ਼ਕਿਲ ਸਮੇਂ ‘ਚ ਹੀ ਪਾਵਰ ਕਟ ਲਗਾਏ ਜਾਣਗੇ, ਪਰ ਜੇਕਰ ਸਥਿਤੀ ਇਹੋ ਜਿਹੀ ਰਹਿੰਦੀ ਹੈ ਤਾਂ ਵਧੇਰੇ ਪਾਵਰ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਾਈਵੇਟ ਪਲਾਂਟਾਂ ਨਾਲ ਬਿਜਲੀ ਖਰੀਦ ਸਮਝੌਤੇ ਅਨੁਸਾਰ ਸਾਨੂੰ ਉਨ੍ਹਾਂ ਦੀ ਬਿਜਲੀ ਖਰੀਦਣੀ ਪੈਂਦੀ ਹੈ, ਇਸ ਲਈ ਉਨ੍ਹਾਂ ਨੂੰ ਭੁਗਤਾਨ ਕਰਨਾ ਪਏਗਾ ਭਾਵੇਂ ਅਸੀਂ ਬਿਜਲੀ ਨਹੀਂਲੈ ਰਹੇ ਅਤੇ ਨਾਲ ਹੀ ਦੂਜੇ ਰਾਜਾਂ ਤੋਂ ਖਰੀਦੀ ਗਈ ਬਿਜਲੀ ਲਈ ਵੀ ਭੁਗਤਾਨ ਕਰਨਾ ਪਵੇਗਾ। ਅਜਿਹੀ ਸਥਿਤੀ ‘ਚ ਪੀਐਸਪੀਸੀਐਲ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।