ਹੁਣੇ ਹੁਣੇ ਮਸ਼ਹੂਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕਰ ਦਿੱਤਾ ਵੱਡਾ ਐਲਾਨ ਤੇ ਹਰ ਪਾਸੇ ਹੋ ਰਹੇ ਹਨ ਚਰਚੇ-ਦੇਖੋ ਪੂਰੀ ਖ਼ਬਰ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਦੇ ਨੇਕ ਕੰਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋਨੂੰ ਲਗਾਤਾਰ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਜੋ ਵੀ ਸੋਨੂੰ ਦੇ ਕੋਲ ਮਦਦ ਲਈ ਆਉਂਦਾ ਹੈ ਉਹ ਉਸ ਨੂੰ ਨਿਰਾਸ਼ ਨਹੀਂ ਕਰਦੇ ਹਨ ਸਗੋਂ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿਵਾਉਂਦੇ ਹਨ। ਹਾਲ ਹੀ ‘ਚ ਅਦਾਕਾਰ ਯੂ.ਪੀ. ਦੇ ਮੁੰਡੇ ਸੂਰਯ ਯਾਦਵ ਦੀ ਮਦਦ ਲਈ ਅੱਗੇ ਆਏ ਹਨ।

ਜਿਸ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸੋਨੂੰ ਨੇ ਚੁੱਕੀ ਹੈ। ਸੋਨੂੰ ਦੀ ਮਦਦ ਨਾਲ ਯੂ.ਪੀ. ਦੇ ਦੇਵਰੀਆ ਦਾ ਪ੍ਰਕਾਸ਼ ਇੰਜੀਨੀਅਰ ਬਣੇਗਾ।ਦੇਵਰੀਆ ਦੇ ਵਿਦਿਆਰਥੀ ਸੂਰਯ ਪ੍ਰਕਾਸ਼ ਯਾਦਵ ਨੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਸਰ ਮੇਰੇ ਪਾਪਾ ਨਹੀਂ ਹਨ। ਮਾਂ ਪਿੰਡ ‘ਚ ਆਸ਼ਾ ਵਰਕਰ ਹੈ। ਸਾਡੀ ਆਰਥਿਕ ਸਥਿਤੀ ਠੀਕ ਨਹੀਂ ਹੈ। ਪਰਿਵਾਰ ਦੀ ਆਮਦਨ ਸਾਲਾਨਾ 40 ਹਜ਼ਾਰ ਹੈ।

ਯੂ.ਪੀ. ਬੋਰਡ ਦੀ 10ਵੀਂ ਕਲਾਸ ‘ਚ ਮੇਰੇ 88 ਫੀਸਦੀ ਅਤੇ 12ਵੀਂ ‘ਚ  76 ਫੀਸਦੀ ਸਨ। ਮੈਂ ਅੱਗੇ ਪੜ੍ਹਾਈ ਕਰਨਾ ਚਾਹੁੰਦਾ ਹੈ, ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਸੋਨੂੰ ਨੇ ਵੀ ਇਸ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਮੰਮੀ ਨੂੰ ਬੋਲ ਦੇਣਾ ਤੇਰਾ ਬੇਟਾ ਇੰਜੀਨੀਅਰ ਬਣ ਰਿਹਾ ਹੈ। ਸੋਨੂੰ ਸੂਦ ਦੇ ਇਸ ਟਵੀਟ ‘ਤੇ ਯੂਜ਼ਰਸ ਜਮ੍ਹ ਕੇ ਰਿਐਕਸ਼ਨ ਦੇ ਰਹੇ ਹਨ। ਫੈਨਸ ਇਸ ਟਵੀਟ ਨੂੰ ਬੇਹੱਦ ਲਾਈਕ ਕਰ ਰਹੇ ਹਨ ਅਤੇ ਅਦਾਕਾਰ ‘ਤੇ ਪਿਆਰ ਲੁਟਾ ਰਹੇ ਹਨ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਨੂੰ ਨੇ ਯੂ.ਪੀ. ਦੀ ਹੀ ਕੁੜੀ ਪ੍ਰਤੀਭਾ ਦਾ ਇਲਾਜ ਕਰਵਾਇਆ ਹੈ। ਸੋਨੂੰ ਦੀ ਮਦਦ ਨਾਲ ਉਹ ਕੁੜੀ ਕਾਫ਼ੀ ਸਮੇਂ ਮਗਰੋਂ ਆਪਣੇ ਪੈਰਾਂ ‘ਤੇ ਖੜ੍ਹੀ ਹੋਈ ਹੈ। ਇਸ ਦੇ ਇਲਾਵਾ ਵੀ ਸੋਨੂੰ ਲੱਖਾਂ ਲੋਕਾਂ ਦੀ ਮਦਦ ਕਰ ਚੁੱਕੇ ਹਨ। ਲੱਖਾਂ ਲੋਕਾਂ ਦੀ ਜ਼ਿੰਦਗੀ ‘ਚ ਖੁਸ਼ੀਆਂ ਲਿਆ ਚੁੱਕੇ ਹਨ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |