1 ਦਸੰਬਰ ਤੋਂ ਸਰਕਾਰ ਵਾਹਨਾਂ ਲਈ ਲਾਗੂ ਕਰਨ ਜਾ ਰਹੀ ਹੈ ਇਹ ਨਵਾਂ ਨਿਯਮ-ਦੇਖੋ ਪੂਰੀ ਖ਼ਬਰ

ਸਰਕਾਰ ਨੇ 1 ਦਸੰਬਰ 2017 ਤੋਂ ਪਹਿਲਾਂ ਦੀ ਰਜਿਸਟ੍ਰੇਸ਼ਨ ਵਾਲੇ ਪੁਰਾਣੇ ਸਾਰੇ ਚਾਰ ਟਾਇਰੀ ਵਾਹਨਾਂ ਲਈ ਫਾਸਟੈਗ ਲਾਜ਼ਮੀ ਕਰਨ ਦਾ ਵੱਡਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਗੱਡੀ ਦਾ ਥਰਡ ਪਾਰਟੀ ਬੀਮਾ ਕਰਾਉਣ ਲਈ ਵੀ ਇਹ ਜ਼ਰੂਰੀ ਹੋਣ ਜਾ ਰਿਹਾ ਹੈ।

ਇਸ ਸਬੰਧੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਸ਼ਨੀਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਮੁਤਾਬਕ, 1 ਦਸੰਬਰ 2017 ਤੋਂ ਪਹਿਲਾਂ ਵਿਕੇ ਐੱਮ ਅਤੇ ਐੱਨ ਕੈਟਾਗਿਰੀ ਦੇ ਸਾਰੇ ਚਾਰ ਪਹੀਆ ਵਾਹਨਾਂ ਲਈ 1 ਜਨਵਰੀ 2021 ਤੋਂ ਫਾਸਟੈਗ ਲਾਜ਼ਮੀ ਹੋਵੇਗਾ। ਇਸ ਲਈ ਸੈਂਟਰਲ ਮੋਟਰ ਵ੍ਹੀਕਲਸ ਰੂਲਜ਼, 1989 (ਸੀ. ਐੱਮ. ਵੀ. ਆਰ., 1989) ‘ਚ ਸੋਧ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਇਹ ਨਿਯਮ 1 ਦਸੰਬਰ 2017 ਤੋਂ ਬਾਅਦ ਵਿਕੇ ਸਾਰੇ ਵਾਹਨਾਂ ਲਈ 1 ਜਨਵਰੀ 2020 ਤੋਂ ਲਾਜ਼ਮੀ ਕੀਤਾ ਗਿਆ ਸੀ, ਨਾਲ ਹੀ ਸਰਕਾਰ ਨੇ ਟਰਾਂਸਪੋਰਟ ਵਾਹਨਾਂ ਲਈ ਫਿਟਨੈੱਸ ਸਰਟੀਫਿਕੇਟ ਦਾ ਨਵੀਨੀਕਰਨ ਕਰਾਉਣ ਲਈ ਫਾਸਟੈਗ ਲੱਗਾ ਹੋਣਾ ਜ਼ਰੂਰੀ ਕਰ ਦਿੱਤਾ ਸੀ।

ਉੱਥੇ ਹੀ, ਸਰਕਾਰ ਨੇ ਨੋਟੀਫਿਕੇਸ਼ਨ ‘ਚ ਕਿਹਾ ਹੈ ਕਿ 1 ਅਪ੍ਰੈਲ 2021 ਤੋਂ ਥਰਡ ਪਾਰਟੀ ਬੀਮਾ ਕਰਾਉਣ ਲਈ ਵੈਲਿਡ ਫਾਸਟੈਗ ਲਾਜ਼ਮੀ ਹੋਵੇਗਾ। ਇਸ ਲਈ ਬਕਾਇਦਾ ਫਾਸਟੈਗ ਆਈ. ਡੀ. ਲਈ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਇਹ ਕਦਮ ਡਿਜੀਟਲ ਤਰੀਕੇ ਨਾਲ ਟੋਲ ਭੁਗਤਾਨ ਕਰਨ ਨੂੰ ਉਤਸ਼ਾਹਤ ਕਰਨ ਲਈ ਚੁੱਕਿਆ ਹੈ। ਸਰਕਾਰ ਦੇ ਇਸ ਕਦਮ ਨਾਲ ਹੁਣ ਸਾਰੇ ਚਾਰ ਟਾਇਰੀ ਵਾਹਨ ਫਾਸਟੈਗ ਨਾਲ ਹੀ ਟੋਲ ਫੀਸ ਚੁਕਾ ਸਕਣਗੇ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |