ਇਸ ਮਸ਼ਹੂਰ ਪੰਜਾਬੀ ਗਾਇਕ ਦੀ ਅਚਾਨਕ ਵਿਗੜੀ ਸਿਹਤ ਹਸਪਤਾਲ ਦਾਖਲ ,ਹੋ ਰਹੀਆਂ ਦੁਆਵਾਂ,ਦੇਖੋ ਪੂਰੀ ਖ਼ਬਰ

ਇਹ ਸਾਲ 2020 ਸਭ ਦੀ ਜ਼ਿੰਦਗੀ ਵਿੱਚ ਅਜਿਹਾ ਸਾਲ ਬਣ ਕੇ ਆਵੇਗਾ , ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਇਹ ਤਾਂ ਰੱਬ ਹੀ ਜਾਣਦਾ ਹੈ ਕਿ ਇਸ ਸਾਲ ਆ ਰਹੀਆਂ ਦੁਖਦਾਈ ਖਬਰਾਂ ਦਾ ਅੰਤ ਕਦੋਂ ਹੋਵੇਗਾ। ਇੱਕ ਦੇ ਬਾਅਦ ਇੱਕ ਸਿਲਸਿਲੇਵਾਰ ਤਰੀਕੇ ਦੇ ਨਾਲ ਸੋਗ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਪਿਛਲੇ ਦਿਨੀਂ ਬਹੁਤ ਸਾਰੇ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਗਏ। ਆਏ ਦਿਨ ਹੀ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ।

ਇਸ ਸਾਲ ਵਿੱਚ ਜਿੱਥੇ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਥੇ ਹੀ ਪੰਜਾਬ ਦੇ ਵਿੱਚ ਰਾਜਨੀਤੀ ਜਗਤ ,ਸੰਗੀਤ ਜਗਤ,ਫ਼ਿਲਮ ਜਗਤ ,ਖੇਡ ਜਗਤ ਸਾਹਿਤ ਜਗਤ, ਧਾਰਮਿਕ ਜਗਤ, ਵਿੱਚੋਂ ਕੋਈ ਨਾ ਕੋਈ ਖ਼ਬਰ ਅਜਿਹੀ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਹੁਣ ਪੰਜਾਬ ਦੇ ਇੱਕ ਮਸ਼ਹੂਰ ਪੰਜਾਬੀ ਗਾਇਕ ਦੀ ਅਚਾਨਕ ਸਿਹਤ ਵਿਗੜਨ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮਸ਼ਹੂਰ ਪੰਜਾਬੀ ਗਾਇਕ ਸ਼ੌਕਤ ਅਲੀ ਮਤੋਈ ਨੂੰ ਬੀਤੇ ਦਿਨ ਹਾਰਟ ਅਤੇ ਕਿਡਨੀ ਦੀ ਤਕਲੀਫ਼ ਹੋਈ ਸੀ। ਜਿਸ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸ਼ੌਕਤ ਅਲੀ ਮਤੋਈ ਪਿਛਲੇ ਕਈ ਦਹਾਕਿਆਂ ਤੋਂ ਜਾਬੀ ਗੀਤ ,ਕਵਾਲੀ ਤੇ ਸੂਫੀ ਗੀਤ ਗਾ ਰਹੇ ਹਨ। ਉਨ੍ਹਾਂ ਵੱਲੋਂ ਸੰਗੀਤ ਜਗਤ ਨੂੰ ਕਈ ਲਾਜਵਾਬ ਤੇ ਸੂਫ਼ੀ ਹਿੱਟ ਗੀਤ ਦਿੱਤੇ ਗਏ ਹਨ।

ਉਨ੍ਹਾਂ ਦਾ ਪੰਜਾਬੀ ਫ਼ਿਲਮ ਸ਼ਰੀਕ ਲਈ ਗਾਇਆ ਗਿਆ ਗੀਤ’ ਮੈਨੂੰ ਇਸ਼ਕ ਲੱਗਾ ਮੇਰੇ ਮਾਹੀ ਦਾ’ ਬਹੁਤ ਜਿਆਦਾ ਮਕਬੂਲ ਹੋਇਆ ਹੈ । ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਲਈ ਵੀ ਪਲੇਅਬੈਕ ਗੀਤ ਗਾਏ ਹਨ। ਇਸ ਤੋਂ ਇਲਾਵਾ ਸ਼ੌਕਤ ਅਲੀ ਮਤੋਈ ਵੱਲੋਂ ਗਾਏ ਗਏ ਸੂਫੀ ਗੀਤ ਵੀ ਬੇਹੱਦ ਪਸੰਦ ਕੀਤੇ ਜਾਂਦੇ ਹਨ। ਸ਼ੌਕਤ ਅਲੀ ਮਤੋਈ ਦੀ ਤਬੀਅਤ ਬਾਰੇ ਪੰਜਾਬੀ ਗਾਇਕ ਸਰਦਾਰ ਅਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਜਾਣਕਾਰੀ ਦਿੱਤੀ।


ਸ਼ੌਕਤ ਅਲੀ ਹਸਪਤਾਲ ਵਿਚ ਜੇਰੇ ਇਲਾਜ ਹਨ। ਉਹਨਾਂ ਦੀ ਤਬੀਯਤ ਬਾਰੇ ਖਬਰ ਮਿਲਦੇ ਸਾਰ ਹੀ ਪੰਜਾਬ ਦੇ ਨਾਮਵਰ ਕਲਾਕਾਰਾਂ ਤੇ ਪੰਜਾਬੀ ਗਾਇਕਾਂ ਵੱਲੋ ਸ਼ੌਕਤ ਅਲੀ ਮਤੋਈ ਦੀ ਸਿਹਤਯਾਬੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਵੀ ਉਹਨਾਂ ਦੇ ਜਲਦ ਸਿਹਤਯਾਬ ਹੋਣ ਲਈ ਅਰਦਾਸ ਕੀਤੀ ਜਾ ਰਹੀ ਹੈ।