ਪੰਜਾਬ ਬੋਰਡ ਨੇ ਵਿਦਿਆਰਥੀਆਂ ਲਈ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਦੇ ਵਿਦਿਆਰਥੀਆਂ ਲਈ ਅਕਾਦਮਿਕ ਸਾਲ 2020-21 ਲਈ ਸਕੂਲ ਪੱਧਰੀ ਸਿਲੇਬਸ ਵਿਚ 30 ਫ਼ੀਸਦੀ ਕਟੌਤੀ ਕਰ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਕੋਵਿਡ-19 ਦੀ ਆਲਮੀ ਮਹਾਂਮਾਰੀ ਕਾਰਨ ਲਗਾਤਾਰ ਰਵਾਇਤੀ ਸਕੂਲੀ ਸਿੱਖਿਆ ਨਾ ਦਿੱਤੇ ਜਾ ਸਕਣ ਦੇ ਮੱਦੇਨਜ਼ਰ ਕੀਤਾ ਹੈ।

ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰਰੋਫ਼ੈਸਰ (ਡਾ.) ਯੋਗਰਾਜ ਨੇ ਅਕਾਦਮਿਕ ਸ਼ਾਖਾ ਦੇ ਅਫਸਰਾਂ ਤੇ ਵਿਸ਼ਾ ਮਾਹਿਰਾਂ ਨਾਲ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਤੇ ਸੋਮਵਾਰ ਦੇਰ ਸ਼ਾਮ ਨੂੰ ਕਟੌਤੀ ਕੀਤਾ ਹਿੱਸਾ ਬੋਰਡ ਦੀ ਵੈੱਬਸਾਈਟ ‘ਤੇ ਪਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਤਿਹਾਸ ਤੇ ਪੰਜਾਬੀ ਵਿਸ਼ਿਆਂ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਪਾਠਕ੍ਮਾਂ ਵਿਚ ਕਟੌਤੀ ਤੇ ਨਾਲੋ ਨਾਲ ਮਾਰਚ 2021 ਦੇ ਇਮਤਿਹਾਨਾਂ ਦੇ ਪ੍ਰਸ਼ਨ ਪੱਤਰਾਂ ਦੀ ਬਣਤਰ ਵਿਚ ਤਬਦੀਲੀ ਕੀਤੀ ਜਾਵੇਗੀ ਕਿਉਂਕਿ

ਰਵਾਇਤੀ ਸਕੂਲੀ ਸਿੱਖਿਆ ਦਿੱਤੇ ਜਾ ਸਕਣ ਦੀ ਅਣਹੋਂਦ ਵਿਚ ਮੁਲਾਂਕਣ ਦੀ ਬਣਤਰ ਰਵਾਇਤੀ ਨਹੀਂ ਰੱਖੀ ਜਾ ਸਕਦੀ।ਡਾ. ਯੋਗਰਾਜ ਨੇ ਅਕਾਦਮਿਕ ਸ਼ਾਖਾ ਨੂੰ ਨਿਰਦੇਸ਼ ਦਿੱਤੇ ਕਿ ਪ੍ਰਸ਼ਨ ਪੱਤਰਾਂ ਦੀ ਨਵੀਂ ਬਣਤਰ ਅਤੇ ਉਸ ਤਰਜ਼ ‘ਤੇ ਨਮੂਨੇ ਦੇ ਪ੍ਰਸ਼ਨ ਪੱਤਰ ਬੋਰਡ ਦੀ ਵੈੱਬਸਾਈਟ ‘ਤੇ ਪਾਏ ਜਾਣ ਤਾਂ ਜੋ ਸਾਰੇ ਸਬੰਧਤਾਂ ਨੂੰ ਤਬਦੀਲੀ ਬਾਰੇ ਇਕ ਥਾਂ ਤੋਂ ਸਾਰੀ ਜਾਣਕਾਰੀ ਮੁਹੱਈਆ ਹੋ ਸਕੇ।

ਵੇਰਵਿਆਂ ਅਨੁਸਾਰ ਬੋਰਡ ਚੇਅਰਮੈਨ ਡਾ. ਯੋਗਰਾਜ ਨੇ ਸੋਮਵਾਰ ਨੂੰ ਦੇਰ ਸ਼ਾਮ ਬੈਠਕ ਦੌਰਾਨ ਵੱਖੋਂ-ਵੱਖ ਵਿਸ਼ਿਆਂ ਦੇ ਮਾਹਿਰਾਂ ਤੇ ਕੋਆਰਡੀਨੇਟਰਾਂ ਵੱਲੋਂ ਪੰਜਾਬ ਭਰ ਦੇ ਸਕੂਲ ਅਧਿਆਪਕਾਂ, ਲੈਕਚਰਾਰਾਂ ਤੇ ਵਿੱਦਿਅਕ ਮਾਹਿਰਾਂ ਨਾਲ ਸਲਾਹ ਮਸ਼ਵਰਿਆਂ ਤੋਂ ਬਾਅਦ ਤਿਆਰ ਕੀਤੇ ਵੱਖੋਂ- ਵੱਖ ਸ਼੍ਰੇਣੀਆਂ ਤੇ ਇਤਿਹਾਸ ‘ਤੇ ਪੰਜਾਬੀ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਪਾਠਕ੍ਮ ਕਟੌਤੀ ਪੱਤਰਾਂ ਦੀ ਸਮੀਖਿਆ ਕੀਤੀ ਤੇ ਆਦੇਸ਼ ਦਿੱਤੇ ਕਿ ਕੋਵਿਡ ਦੇ ਹਾਲਾਤਾਂ ਕਾਰਨ ਨਾ ਸਿਰਫ਼ ਕੌਮੀ ਸਗੋਂ ਕੌਮਾਂਤਰੀ ਪੱਧਰਾਂ ‘ਤੇ ਪ੍ਰਰਾਸ਼ਸਕੀ, ਆਰਥਕ ਤੇ ਅਕਾਦਮਿਕ ਤਬਦੀਲੀਆਂ ਦੇ ਮੱਦੇਨਜ਼ਰ ਪਾਠਕ੍ਮ ‘ਚ 30 ਫ਼ੀਸਦੀ ਕਟੌਤੀ ਦਾ ਐਲਾਨ ਬੋਰਡ ਦੀ ਵੈੱਬਸਾਈਟ ‘ਤੇ ਕਟੌਤੀ ਭਾਗ ਪਾ ਕੇ ਕਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਬੋਰਡ ਦੇ ਮਾਹਿਰ ਅਕਾਦਮਿਕ ਸਾਲ ਦੇ ਅਰੰਭ ‘ਚ ਅਪ੍ਰਰੈਲ ਤੋਂ ਹੀ ਸਿੱਖਿਆ ਪ੍ਰਸਾਰ ਕਰਨ ਦੀ ਪ੍ਰਣਾਲੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਪਾਠਕ੍ਮ ‘ਚ ਕਟੌਤੀ ਹਾਲੇ ਸਿਰਫ਼ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਇਸ ਦੀ ਸਮੀਖਿਆ ਕਰਨ ਮਗਰੋਂ ਕਟੌਤੀ ‘ਚ ਵਾਧਾ ਕੀਤਾ ਜਾ ਸਕਦਾ ਹੈ ਪਰ ਅਜਿਹੀ ਕੋਈ ਸਥਿਤੀ ਦੇਸ਼ ਭਰ ‘ਚ ਲਏ ਜਾਣ ਵਾਲੇ ਫ਼ੈਸਲਿਆਂ ਦੇ ਅਨੁਰੂਪ ਹੀ ਹੋਵੇਗੀ।

ਪਾਠਕ੍ਮ ਦੀ ਕਟੌਤੀ ਤੋਂ ਇਲਾਵਾ ਰਿਵਾਇਤੀ ਸਕੂਲੀ ਸਿੱਖਿਆ ਵਿਚ ਆਈ ਖੜੋਤ ਦੇ ਮੱਦੇਨਜ਼ਰ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਮਾਰਚ 2020 ਦੀ ਪਰੀਖਿਆ ਲਈ ਸਾਰੀਆਂ ਬੋਰਡ ਪ੍ਰੀਖਿਆ ਸ਼੍ਰੇਣੀਆਂ ਤੇ ਸਾਰੇ ਹੀ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਦੀ ਬਣਤਰ ‘ਚ ਤਬਦੀਲੀ ਬਾਰੇ ਗੱਲ ਕਰਦਿਆਂ ਡਾ. ਯੋਗਰਾਜ ਨੇ ਕਿਹਾ ਕਿ ਸਮਾਂਬੱਧ ਤਰੀਕੇ ਨਾਲ ਸਕੂਲਾਂ ‘ਚ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਪੜ੍ਹਾਏ ਜਾ ਸਕਣ ਦੀ ਅਣਹੋਂਦ ਕਾਰਨ ਵਿਦਿਆਰਥੀਆਂ ਦੀ ਮੁਲਾਂਕਣ ਦੀ ਤਰਤੀਬ ‘ਚ ਤਬਦੀਲੀ ਕਰਦਿਆਂ ਇਸ ਨੂੰ ਵਧੇਰੇ ਅਸਰਦਾਇਕ ਬਣਾਉਣਾ ਹੋਵੇਗਾ। ਕੋਵਿਡ ਦੀ ਵੰਗਾਰ ਦਾ ਸਾਹਮਣਾ ਕਰਨ ਸਬੰਧੀ ਚੁੱਕੇ ਜਾ ਰਹੇ ਇਨ੍ਹਾਂ ਕਦਮਾਂ ਨੂੰ ਅਕਾਦਮਿਕ ਦਲੇਰੀ ਦਾ ਨਾਂ ਦਿੰਦਿਆਂ ਕਿਹਾ ਕਿ ਸਾਰਾ ਨਵਾਂ ਅਕਾਦਮਿਕ ਪ੍ਰਰੋਗਰਾਮ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਤਕ ਸੌਖੇ ਤੇ ਸਪਸ਼ਟ ਸ਼ਬਦਾਂ ‘ਚ ਪੁੱਜਣਾ ਜ਼ਰੂਰੀ ਹੈ ਤੇ ਇਸ ਲਈ ਨਵੀਂ ਪ੍ਰਸ਼ਨ ਪੱਤਰ ਬਣਤਰ ਦੇ ਅਧਾਰ ‘ਤੇ ਨਮੂਨੇ ਦੇ ਪ੍ਰਸ਼ਨ ਪੱਤਰ ਤੇ ਹੋਰ ਸਹਾਇਕ ਪਾਠ ਸਮੱਗਰੀ ਬੋਰਡ ਵੱਲੋਂ ਲੋੜ ਤੇ ਮੰਗ ਅਨੁਸਾਰ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਜਾਰੀ ਅਕਾਦਮਿਕ ਸਾਲ ‘ਚ ਪੇਸ਼ ਆਈ ਅਕਾਦਮਿਕ ਖੜੋਤ ਨੂੰ ਨਵੇਂ ਅਕਾਦਮਿਕ ਕ੍ਮ ਵਜੋਂ ਮੰਨ ਕੇ ਵਿਦਿਆਰਥੀਆਂ ਨੂੰ ਅਕਾਦਮਿਕ ਨੁਕਸਾਨ ਤੋਂ ਬਚਾਇਆ ਜਾ ਸਕੇ।