ਹੁਣੇ ਹੁਣੇ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਬਿਡੇਨ ਨੇ ਭਾਰਤੀਆਂ ਨੂੰ ਦਿੱਤੀ ਵੱਡੀ ਖੁਸ਼ਖ਼ਬਰੀ-ਦੇਖੋ ਪੂਰੀ ਖਬਰ

ਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਜੇਤੂ ਜੋਅ ਬਾਈਡੇਨ ਨੇ 20 ਤੋਂ ਵੱਧ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੀ  ‘ਏਜੰਸੀ ਰੀਵੀਊ ਟੀਮ’ (ਆਰਟ) ਵਿਚ ਸ਼ਾਮਲ ਕੀਤਾ ਹੈ। ਜਿਹਨਾਂ ਵਿਚੋਂ 3 ਟੀਮ ਦੀ ਅਗਵਾਈ ਕਰਨਗੇ। ਇਹ ਟੀਮ ਪ੍ਰਮੁੱਖ ਸੰਘੀ ਏਜੰਸੀਆਂ ਦੀ ਮੌਜੂਦਾ ਪ੍ਰਸ਼ਾਸਨ ਵਿਚ ਕਾਰਜ ਪ੍ਰਣਾਲੀ ਦੀ ਸਮੀਖਿਆ ਕਰੇਗੀ ਤਾਂ ਜੋ ਸੱਤਾ ਦਾ ਟਰਾਂਸਫਰ ਸੁਚਾਰੂ ਢੰਗ ਨਾਲ ਯਕੀਨੀ ਕੀਤਾ ਜਾ ਸਕੇ। ਬਾਈਡੇਨ ਦੀ ਟਰਾਂਸਫਰ ਟੀਮ ਨੇ ਕਿਹਾ ਕਿ ਹੁਣ ਤੱਕ ਦੇ ਰਾਸ਼ਟਰਪਤੀ ਟਰਾਂਸਫਰ ਟੀਮ ਦੇ ਇਤਿਹਾਸ ਵਿਚ ਇਹ ਟੀਮ ਸਭ ਤੋਂ ਵੱਧ ਵਿਭਿੰਨਤਾ ਭਰਪੂਰ ਹੈ।

ਅਮਰੀਕਾ ਵਿਚ ਸੱਤਾ ਟਰਾਂਸਫਰ ਦੇ ਲਈ ਬਣਾਈ ਗਈ ਆਰਟ ਟੀਮ ਵਿਚ ਸੈਂਕੜੇ ਮੈਂਬਰ ਹਨ, ਜਿਹਨਾਂ ਵਿਚੋਂ ਅੱਧੀ ਤੋਂ ਜ਼ਿਆਦਾ ਬੀਬੀਆਂ ਹਨ, 40 ਫੀਸਦੀ ਉਹਨਾਂ ਭਾਈਚਾਰਿਆਂ ਤੋਂ ਹਨ ਜਿਹਨਾ ਦੀ ਸੰਘੀ ਸਰਕਾਰ ਵਿਚ ਇਤਿਹਾਸਿਕ ਰੂਪ ਨਾਲ ਘੱਟ ਨੁਮਾਇੰਦਗੀ ਰਹੀ ਹੈ। ਇਹਨਾਂ ਵਿਚ ਗੈਰ ਗੋਰੇ, ਐੱਲ.ਜੀ.ਬੀ.ਟੀ. ਅਤੇ ਅਪਾਹਜ਼ ਸ਼ਾਮਲ ਹਨ। ਟੀਮ ਦੇ ਮੁਤਾਬਕ ਸਟੈਨਫੋਰਡ ਯੂਨੀਵਰਸਿਟੀ ਦੇ ਅਰੂਣ ਮਜੂਮਦਾਰ ਊਰਜਾ ਵਿਭਾਗ ਵਿਚ ਸੱਤਾ ਟਰਾਂਸਫਰ ਲਈ ਬਣਾਈ ਗਈ ਆਰਟ ਦੀ ਅਗਵਾਈ ਕਰਨਗੇ।

ਉੱਥੇ ਰਾਹੁਲ ਗੁਪਤਾ ਰਾਸ਼ਟਰੀ ਡਰੱਗ ਕੰਟਰੋਲ ਨੀਤੀ ਦੇ ਮਾਮਲੇ ਵਿਚ ਅਗਵਾਈ ਕਰਨਗੇ। ਕਿਰਨ ਆਹੂਜਾ ਨੂੰ ਕਰਮਚਾਰੀਆਂ ਦੇ ਪ੍ਰਬੰਧਨ ਲਈ ਬਣੀ ਟੀਮ ਦੀ ਕਮਾਂਡ ਸੌਂਪੀ ਗਈ ਹੈ। ਪੁਨੀਤ ਤਲਵਾਰ ਨੂੰ ਵਿਦੇਸ਼ ਵਿਭਾਗ ਨਾਲ ਜੁੜੀ ਟੀਮ ਵਿਚਜਗ੍ਹਾ ਦਿੱਤੀ ਗਈ ਹੈ। ਪਾਵ ਸਿੰਘ ਨੂੰ ਰਾਸ਼ਟਰੀ ਸੁਰੱਖਿਆ ਪਰੀਸ਼ਦ ਅਤੇ ਵਿਗਿਆਨ ਅਤੇ ਤਕਨਾਲੋਜੀ ਦੀ ਟੀਮ ਵਿਚ ਨਾਮਜ਼ਦ ਕੀਤਾ ਗਿਆ ਹੈ।

ਇਸੇ ਤਰ੍ਹਾਂ ਅਰੂਣ ਵੇਂਕਟਰਮਨ ਨੂੰ ਵਣਜ ਅਤੇ ਯੂ.ਐੱਸ.ਟੀ.ਆਰ. ਮਾਮਲਿਆਂ ਦੀਆਂ ਦੋ ਟੀਮਾਂ ਵਿਚ ਸ਼ਾਮਲ ਕੀਤਾ ਗਿਆ ਹੈ। ਹੋਰ ਪ੍ਰਮੁੱਖ ਭਾਰਤੀਆਂ ਜਿਹਨਾਂ ਨੂੰ ਬਾਈਡੇਨ ਦੀ ਆਰਟ ਵਿਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿਚ ਪ੍ਰਵੀਨ ਰਾਧਵਨ ਅਤੇ ਆਤਮਨ ਤ੍ਰਿਵੇਦੀ ਵਣਜ ਵਿਭਾਗ ਮਾਮਲੇ ਦੀ ਟੀਮ ਵਿਚ, ਸਿੱਖਿਆ ਵਿਭਾਗ ਵਿਚ ਸ਼ੀਤਲ ਸ਼ਾਹ, ਊਰਜਾ ਵਿਭਾਗ ਵਿਚ ਆਰ. ਰਮੇਸ਼ ਅਤੇ ਰਾਮਾ ਜ਼ਾਕਿਰ, ਅੰਦਰੂਨੀ ਸੁਰੱਖਿਆ ਵਿਭਾਗ ਸੰਬੰਧੀ ਟੀਮ ਵਿਚ ਸ਼ੁੱਭਸ਼੍ਰੀ ਰਾਮਨਾਥਨ,

ਨਿਆਂ ਵਿਭਾਗ ਦੇ ਲਈ ਰਾਜ ਡੇ, ਕਿਰਤ ਵਿਭਾਗ ਦੇ ਲਈ ਸੀਮਾ ਨੰਦਾ ਅਤੇ ਰਾਜਨਾਇਕ, ਫੈਡਰਲ ਰਿਜਰਵ ਅਤੇ ਬੈਂਕਿੰਗ ਤੇ ਪ੍ਰਤੀਭੂਤੀਆਂ ਮਾਮਲਿਆਂ ਦੇ ਲਈ ਰੀਨਾ ਅਗਰਵਾਲ ਅਤੇ ਸਤਿਅਮ ਖੰਨਾ, ਨਾਸਾ ਦੇ ਲਈ ਭਵਯਾ ਲਾਲ, ਰਾਸ਼ਟਰੀ ਸੁਰੱਖਿਆ ਪਰੀਸ਼ਦ ਦੇ ਲਈ ਦਿਲਪ੍ਰੀਤ ਸਿੱਧੂ, ਪ੍ਰਬੰਧਨ ਅਤੇ ਬਜਟ ਦਫਤਰ ਦੇ ਲਈ ਦਿਵਯ ਕੁਮਾਰਿਯਾਹ, ਖੇਤੀ ਵਿਭਾਗ ਦੇ ਲਈ ਕੁਮਾਰ ਚੰਦਰਨ ਅਤੇ ਪੋਸਟਲ ਸੇਵਾ ਦੇ ਲਈ ਅਨੀਸ਼ ਚੋਪੜਾ। ਆਰਟ ਵਿਚ ਸਾਰੇ ਮੈਂਬਰ ਵਾਲੰਟੀਅਰ ਦੇਤੌਰ ‘ਤੇ ਸ਼ਾਮਲ ਕੀਤੇ ਗਏ ਹਨ।