ਹੁਣੇ ਹੁਣੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ (sidhu moose wala) ਕਾਫੀ ਚਰਚਾ ਵਿੱਚ ਹੈ, ਖਾਸ ਕਰਕੇ ਨੌਜਵਾਨ ਪੀੜੀ ਨੂੰ ਸਿੱਧੂ ਦੇ ਗਾਣੇ ਖਾਸੇ ਪਸੰਦ ਹਨ। ਬੇਸ਼ੱਕ ਕਈ ਲੋਕ ਉਸ ਦੇ ਗਾਣਿਆਂ ‘ਚ ਲੱਚਰਤਾ ਤੇ ਹਥਿਆਰਾਂ ਦੀ ਵਰਤੋਂ ਕਰਕੇ ਉਸ ਦੇ ਗਾਣਿਆਂ ਨੂੰ ਪੰਸਦ ਨਹੀਂ ਕਰਦੇ ਤੇ ਉਸ ਦੇ ਗੀਤਾਂ ‘ਤੇ ਅਕਸਰ ਹੀ ਬਵਾਲ ਹੁੰਦਾ ਹੈ ਪਰ ਇਨ੍ਹਾਂ ਸਭ ਦੇ ਵਿਚਕਾਰ ਹੁਣ ਉਸ ਦੇ ਫੈਨਸ ਲਈ ਵੱਡੀ ਖ਼ਬਰ ਹੈ।

ਜੀ ਹਾਂ, ਸਿੱਧੂ ਮੂਸੇਵਾਲਾ 2021 ‘ਚ ਗਾਣਿਆਂ ਦੇ ਨਾਲ-ਨਾਲ ਹੁਣ ਫ਼ਿਲਮਾਂ ‘ਚ ਵੀ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਪਹਿਲਾਂ ਵੀ ਮੂਸੇਵਾਲ ਦੀ ਫ਼ਿਲਮਾਂ ਦਾ ਐਲਾਨ ਹੋਇਆ ਹੈ ਪਰ ਅਜੇ ਤਕ ਕੋਈ ਵੀ ਫਿਲਮ ਰਿਲੀਜ਼ ਨਹੀਂ ਹੋਈ।

ਹੁਣ ਉਸ ਵੱਲੋਂ ਇੱਕ ਹੋਰ ਫਿਲਮ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦਾ ਟਾਈਟਲ ‘ਮੂਸਾ ਜੱਟ’ ਹੈ। ਇਸ ਤੋਂ ਤਾਂ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਫਿਲਮ ਮੂਸੇਵਾਲਾ ਦੀ ਜ਼ਿੰਦਗੀ ‘ਤੇ ਅਧਾਰਤ ਹੋ ਸਕਦੀ ਹੈ।ਦੱਸ ਦਈਏ ਕਿ ਥੋੜ੍ਹੇ ਸਮੇਂ ‘ਚ ਪ੍ਰਸਿੱਧੀ ਕਮਾਉਣ ਵਾਲੇ ਮੂਸੇਵਾਲਾ ਦੇ ਫੈਨਸ ਦੀ ਕੋਈ ਘਾਟ ਨਹੀਂ ਜਿਸ ਕਰਕੇ ਹੁਣ ਪ੍ਰੋਡਿਓਸਰਜ਼ ਵੀ ਮੂਸੇਵਾਲਾ ‘ਤੇ ਇਨਵੈਸਟ ਕਰਨ ਲਈ ਤਿਆਰ ਹਨ।

ਕੁਝ ਸਮਾਂ ਪਹਿਲਾਂ ਇਹ ਵੀ ਖ਼ਬਰਾਂ ਸੀ ਕਿ ਮੂਸੇਵਾਲਾ ਦੀ ਪਹਿਲੀ ਫਿਲਮ ‘Yes I am a Student‘ ਹੈ। ਦੱਸ ਦਈਏ ਕਿ ਇਸ ਫਿਲਮ ਵਿਚ ਮੈਂਡੀ ਤੱਖਰ ਨੇ ਮੂਸੇਵਾਲੇ ਦਾ ਸਾਥ ਦਿੱਤਾ। ਇਹ ਫਿਲਮ ਵੀ ਮੂਸੇਵਾਲੇ ਦੀ ਜ਼ਿੰਦਗੀ ਨਾਲ ਜੁੜੀ ਦੱਸੀ ਗਈ ਕਿਉਂਕਿ ਮੂਸੇਵਾਲਾ ਵੀ ਸਟੂਡੈਂਟ ਦੇ ਤੌਰ ‘ਤੇ ਕੈਨੇਡਾ ਪੜ੍ਹਨ ਗਿਆ ਜਿਸ ਤੋਂ ਬਾਅਦ ਉਸਨੂੰ ਆਪਣੇ ਕੈਰੀਅਰ ‘ਚ ਕਾਮਯਾਬੀ ਦੀਆਂ ਪੌੜੀਆਂ ਚੜੀਆਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |