ਵਾਹਨ ਚਲਾਉਣ ਵਾਲਿਆਂ ਲਈ ਸਰਕਾਰ ਨੇ ਸ਼ੁਰੂ ਕੀਤੀ ਇਹ ਸਕੀਮ-ਉਠਾਓ ਫਾਇਦਾ- ਦੇਖੋ ਪੂਰੀ ਖ਼ਬਰ

ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਫੈਂਸੀ ਨੰਬਰ ਲੈਣ ਲਈ ਈ-ਨਿਲਾਮੀ ਦੀ ਸਹੂਲਤ ਦੀ ਸ਼ੁਰੂਆਤ ਕਰ ਦਿੱਤੀ ਹੈ। ਹੁਣ ਲੋਕਾਂ ਨੂੰ ਰਜਿਸਟ੍ਰੇਸ਼ਨ ਅਥਾਰਟੀ ਦੇ ਦਫਤਰ ਜਾਣ ਦੀ ਲੋੜ ਨਹੀਂ। ਲੋਕ ਘਰ ਬੈਠੇ ਹੀ ਇਸ ਈ-ਨਿਲਾਮੀ ‘ਚ ਹਿੱਸਾ ਲੈ ਸਕਦੇ ਹਨ।ਟਰਾਂਸਪੋਰਟ ਮੰਤਰੀ ਰਜਿਆ ਸੁਲਤਾਨਾ ਨੇ ਦੱਸਿਆ ਕਿ ਫੈਂਸੀ ਨੰਬਰਾਂ ਦੀ ਈ-ਨਿਲਾਮੀ ਵੈੱਬ ਐਪਲੀਕੇਸ਼ਨ ‘ਵਾਹਨ 4.0’ ਰਾਹੀਂ ਕੀਤੀ ਜਾਵੇਗੀ। ਜੋ ਕਿ ਭਾਰਤ ਸਰਕਾਰ ਵੱਲੋਂ ਤਿਆਰ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਾਰੇ ਰਿਜ਼ਰਵ ਨੰਬਰਾਂ ਨੂੰ ਜਨਤਕ ਤੌਰ ‘ਤੇ 24 ਘੰਟੇ ਤੇ 7 ਦਿਨ ਮੁਹੱਈਆ ਕਰਵਾਉਣ ਲਈ ਈ-ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਈ-ਨਿਲਾਮੀ ਦੀ ਪ੍ਰਕਿਰਿਆ ‘ਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਐਤਵਾਰ ਤੋਂ ਮੰਗਲਵਾਰ ਤਕ ਖੁੱਲ੍ਹੀ ਰਹੇਗੀ। ਈ-ਨਿਲਾਮੀ ਦੀ ਸ਼ੁਰੂਆਤ ਕਰਨ ਤੋਂ ਬਾਅਦ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਨੰਬਰਾਂ ਦੀ ਬੋਲੀ ਅਗਲੇ ਦੋ ਦਿਨ ਬੁੱਧਵਾਰ ਤੇ ਵੀਰਵਾਰ ਨੂੰ ਲਾਈ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਈ-ਨਿਲਾਮੀ ‘ਚ ਸਫਲ ਬੋਲੀ ਦੇਣ ਵਾਲੇ ਨੂੰ ਸ਼ਨਿਚੱਰਵਾਰ ਅੱਧੀ ਰਾਤ ਤਕ ਆਨਲਾਈਨ ਈ-ਨਿਲਾਮੀ ਪਲੇਟਫਾਰਮ ‘ਤੇ ਅਦਾਇਗੀ ਕਰਨੀ ਪਵੇਗੀ।ਇਹ ਸਹੂਲਤ ਛੁੱਟੀ ਵਾਲੇ ਦਿਨ ਵੀ ਚਲਦੀ ਰਹੇਗੀ। ਮੰਤਰੀ ਨੇ ਕਿਹਾ ਕਿ ਈ-ਨਿਲਾਮੀ ‘ਚ ਹਿੱਸਾ ਲੈਣ ਲਈ ਹਰ ਨੰਬਰ ਲਈ ਇਕ ਹਜ਼ਾਰ ਰੁਪਏ ਦੀ ਰਜਿਸਟ੍ਰੇਸ਼ਨ ਫੀਸ ਨਿਰਧਾਰਤ ਕੀਤੀ ਗਈ ਹੈ।

ਬੋਲੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਗਿਆ ਹੈ। ਸਫਲ ਬੋਲੀ ਦੇਣ ਵਾਲੇ ਨੂੰ ਮੈਸੇਜ ਤੇ ਈ-ਮੇਲ ਰਾਹੀਂ ਸੂਚਿਤ ਵੀ ਕੀਤਾ ਜਾਵੇਗਾ। ਸਫਲ ਬੋਲੀ ਦੇਣ ਵਾਲੇ ਨੂੰ ਬੋਲੀ ਖਤਮ ਹੋਣ ਦੇ ਤਿੰਨ ਦਿਨ ਅੰਦਰ ਬੋਲੀ ਦੀ ਰਕਮ ਜਮ੍ਹਾਂ ਕਰਵਾਉਣਾ ਪਵੇਗੀ ਨਹੀਂ ਤਾਂ ਉਸ ਦਾ ਨੰਬਰ ਰੱਦ ਕਰ ਦਿੱਤਾ ਜਾਵੇਗਾ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |