ਸਰਕਾਰ ਨੇ ਰਾਸ਼ਨ ਕਾਰਡ ਬਾਰੇ ਲਿਆ ਇਹ ਵੱਡਾ ਫੈਸਲਾ-ਹੁਣ ਇਹਨਾਂ ਲੋਕਾਂ ਨੂੰ ਵੀ ਫਰੀ ਵਿਚ ਮਿਲੇਗਾ ਰਾਸ਼ਨ,ਦੇਖੋ ਪੂਰੀ ਖ਼ਬਰ

ਹਾਲ ਹੀ ਵਿਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਸੂਬਾ ਸਰਕਾਰਾਂ ਨੇ ਸੈਕਸ ਵਰਕਰਾਂ ਦੇ ਰਾਸ਼ਨ ਕਾਰਡ ਬਣਾਉਣ ਦਾ ਫੈਸਲਾ ਕੀਤਾ ਸੀ। ਕੋਰੋਨਾ ਲਾਗ ਦੀ ਆਫ਼ਤ ਤੋਂ ਬਾਅਦ ਰਾਸ਼ਨ ਕਾਰਡ ‘ਤੇ ਇਕ ਤੋਂ ਬਾਅਦ ਇਕ ਨਵੇਂ ਫੈਸਲੇ ਲਏ ਜਾ ਰਹੇ ਹਨ। ਹੁਣ ਕੇਂਦਰ ਸਰਕਾਰ ਦੀਆਂ ਹਦਾਇਤਾਂ ‘ਤੇ ਕੁਝ ਸੂਬਾ ਸਰਕਾਰਾਂ ਨੇ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਰਾਸ਼ਨ ਕਾਰਡ ਬਣਾਉਣ ਦਾ ਫੈਸਲਾ ਕੀਤਾ ਹੈ। ਦੇਸ਼ ਦੀਆਂ ਕੁਝ ਸੂਬਾ ਸਰਕਾਰਾਂ ਗਰੀਬ, ਕੈਂਸਰ, ਕੋੜ੍ਹ ਅਤੇ ਏਡਜ਼ ਦੇ ਮਰੀਜ਼ਾਂ ਨੂੰ ਮੁਫਤ ਵਿਚ ਰਾਸ਼ਨ ਦੇਣ ਜਾ ਰਹੀਆਂ ਹਨ। ਝਾਰਖੰਡ ਦੀ ਹੇਮੰਤ ਸੋਰੇਨ ਸਰਕਾਰ ਨੇ ਵੀ ਇਸ ਨੂੰ ਲਾਗੂ ਕਰਨਾ ਆਰੰਭ ਕਰ ਦਿੱਤਾ ਹੈ। ਝਾਰਖੰਡ ਸਰਕਾਰ ਨੇ ਕਿਹਾ ਹੈ ਕਿ ਹੁਣ ਸੈਕਸ ਵਰਕਰਾਂ ਤੋਂ ਬਾਅਦ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਗਰੀਬ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾਵੇਗਾ।

ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਗਰੀਬ ਲੋਕਾਂ ਲਈ ਰਾਸ਼ਨ ਕਾਰਡ ਵੀ ਬਣਾਇਆ ਜਾਵੇਗਾ –ਝਾਰਖੰਡ ਵਿਚ ਬੁਰੀ ਤਰ੍ਹਾਂ ਪੀੜਤ ਮਰੀਜ਼ ਹੁਣ ਇੱਕ ਆਫਲਾਈਨ ਜਾਂ ਆਨਲਾਈਨ ਰਾਸ਼ਨ ਕਾਰਡ ਲਈ ਅਰਜ਼ੀ ਦੇ ਸਕਦੇ ਹਨ। ਝਾਰਖੰਡ ਸਰਕਾਰ ਦੇ ਜਨਤਕ ਵੰਡ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਇਸ ਸਬੰਧ ਵਿਚ ਇਕ ਆਦੇਸ਼ ਜਾਰੀ ਕੀਤਾ ਹੈ। ਤੁਸੀਂ ਝਾਰਖੰਡ ਸਰਕਾਰ ਦੀ ਅਧਿਕਾਰਤ ਵੈਬਸਾਈਟ www.aahar.jharkhand.gov.in ‘ਤੇ ਆਨਲਾਈਨ ਅਰਜ਼ੀ ਵੀ ਦੇ ਸਕਦੇ ਹੋ। ਇਸਦੇ ਨਾਲ ਹੀ ਸੂਬੇ ਦੇ ਜ਼ਿਲ੍ਹਾ ਸਪਲਾਈ ਦਫਤਰਾਂ, ਬਲਾਕ ਸਪਲਾਈ ਦਫਤਰਾਂ ਅਤੇ ਪੰਚਾਇਤ ਦਫਤਰਾਂ ਵਿਚ ਆਫਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।

ਸੈਕਸ ਵਰਕਰਾਂ ਤੋਂ ਬਾਅਦ ਕੈਂਸਰ, ਏਡਜ਼ ਅਤੇ ਕੋੜ੍ਹ ਦੇ ਮਰੀਜ਼ਾਂ ਲਈ ਮੁਫਤ ਰਾਸ਼ਨ –ਹਾਲ ਹੀ ਵਿਚ ਸੁਪਰੀਮ ਕੋਰਟ ਨੇ ਦੇਸ਼ ਦੀਆਂ ਸਾਰੀਆਂ ਸੂਬਾ ਸਰਕਾਰਾਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਸੈਕਸ ਵਰਕਾਂ ਨੂੰ ਰਾਸ਼ਨ ਮੁਹੱਈਆ ਕਰਾਉਣ ਦਾ ਆਦੇਸ਼ ਜਾਰੀ ਕੀਤਾ ਸੀ। ਸੈਕਸ ਵਰਕਰਾਂ ਨੂੰ ਇਸਦੇ ਲਈ ਆਨਲਾਈਨ ਅਤੇ ਆਫਲਾਈਨ ਦੋਵੇਂ ਵਿਕਲਪ ਦਿੱਤੇ ਗਏ ਹਨ। ਸੂਬਾ ਸਰਕਾਰਾਂ ਨੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਹਨ। ਸੈਕਸ ਵਰਕਰਾਂ ਦੀ ਪਛਾਣ ਅਤੇ ਪਤਾ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਗੁਪਤ ਰੱਖਿਆ ਜਾਵੇਗਾ।

ਰਾਸ਼ਨ ਕਾਰਡ ਭਾਰਤ ਸਰਕਾਰ ਦਾ ਇੱਕ ਮਾਨਤਾ ਪ੍ਰਾਪਤ ਸਰਕਾਰੀ ਦਸਤਾਵੇਜ਼ ਹੈ। ਰਾਸ਼ਨ ਕਾਰਡ ਦੀ ਸਹਾਇਤਾ ਨਾਲ ਲੋਕ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (ਪੀਡੀਐਸ) ਅਧੀਨ ਵਾਜਬ ਕੀਮਤ ਵਾਲੀਆਂ ਦੁਕਾਨਾਂ ਤੋਂ ਬਾਜ਼ਾਰ ਦੀ ਕੀਮਤ ਦੇ ਮੁਕਾਬਲੇ ਬਹੁਤ ਘੱਟ ਕੀਮਤ ‘ਤੇ ਅਨਾਜ ਖਰੀਦ ਸਕਦੇ ਹਨ। ਰਾਸ਼ਨ ਕਾਰਡ ਬਣਾਉਣਾ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ।

ਰਾਸ਼ਨ ਕਾਰਡ ਬਣਾਉਣ ਲਈ ਤੁਸੀਂ ਇਕ ਆਧਾਰ ਕਾਰਡ, ਸਰਕਾਰੀ ਬੈਂਕ ਵਿਚ ਖਾਤਾ, ਵੋਟਰ ਆਈ. ਕਾਰਡ, ਪਾਸਪੋਰਟ, ਕਿਸੇ ਹੋਰ ਸਰਕਾਰ ਨੇ ਆਈ.ਡੀ. ਪ੍ਰਮਾਣ ਦੇ ਤੌਰ ਤੇ ਜਾਰੀ ਕੀਤੇ ਆਈ ਕਾਰਡ, ਹੈਲਥ ਕਾਰਡ, ਡਰਾਈਵਿੰਗ ਲਾਇਸੈਂਸ ਦੀ ਵਰਤੋਂ ਕਰ ਸਕਦੇ ਹੋ।