ਟ੍ਰੈਕਟਰ ਲੈਣ ਤੋਂ ਪਹਿਲਾਂ ਜਰੂਰ ਜਾਣ ਲਓ ਮਹਿੰਦਰਾ ਦੀ ਇਹ ਯੋਜਨਾ, ਸਿਰਫ 2 ਲੱਖ ਵਿੱਚ ਮਿਲੇਗਾ ਟ੍ਰੈਕਟਰ-ਦੇਖੋ ਪੂਰੀ ਖ਼ਬਰ

ਟਰੈਕਟਰ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਹੁਣ ਛੋਟੇ ਕਿਸਾਨਾਂ ਨੂੰ ਇੱਕ ਵੱਡੀ ਸੌਗਾਤ ਦੇਣ ਦੀ ਤਿਆਰੀ ਵਿੱਚ ਹੈ। ਮਹਿੰਦਰਾ ਛੇਤੀ ਹੀ ਇੱਕ ਅਜਿਹਾ ਟਰੈਕਟਰ ਲਾਂਚ ਕਰਨ ਦੀ ਦੀ ਤਿਆਰੀ ਕਰ ਰਹੀ ਹੈ ਜੋ 2 ਲੱਖ ਤੋਂ ਵੀ ਘੱਟ ਕੀਮਤ ਵਿੱਚ ਮਿਲੇਗਾ। ਇਸਨੂੰ ਮਿਨੀ ਟਰੈਕਟਰ ਵੀ ਕਿਹਾ ਜਾ ਸਕਦਾ ਹੈ।

ਜਿਸ ਤਰਾਂ ਟਾਟਾ ਨੇ ਨੈਨੋ ਲਾਂਚ ਕੀਤੀ ਸੀ ਓਸੇ ਤਰਾਂ ਮਹਿੰਦਰ ਅਜਿਹਾ ਟਰੈਕਟਰ ਬਣਾਉਣ ਦੀ ਸੋਚ ਰਹੀ ਹੈ ਜੋ ਹਰ ਕਿਸਾਨ ਦੀ ਪਹੁੰਚ ਵਿੱਚ ਹੋਵੇ ਤੇ ਉਹ ਲਗਭਗ ਵੱਡੇ ਟਰੈਕਟਰ ਵਾਲੇ ਸਾਰੇ ਹੀ ਕੰਮ ਕਰ ਸਕੇਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਮਹਿੰਦਰਾ ਕੁੱਝ ਨਵਾਂ ਕਰਨ ਜਾ ਰਹੀ ਹੈ, ਮਹਿੰਦਰਾ ਨੇ ਇਸਤੋਂ ਪਹਿਲਾਂ ਵੀ ਛੋਟੇ ਕਿਸਾਨਾਂ ਲਈ ਰਾਜਕੁਮਾਰ ਟ੍ਰੈਕਟਰ ਪੇਸ਼ ਕੀਤਾ ਸੀ।ਹਲਾਕਿ ਉਹ ਕਾਮਯਾਬ ਨਹੀਂ ਰਿਹਾ ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਲੱਗਭੱਗ 90 ਫ਼ੀਸਦੀ ਛੋਟੇ ਕਿਸਾਨ ਹਨ, ਅਤੇ ਉਨ੍ਹਾਂ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਕਿਸਾਨ ਅਜਿਹੇ ਹਨ ਜਿਨ੍ਹਾਂ ਨੂੰ ਟ੍ਰੈਕਟਰ ਦੇ ਕੰਮ ਪੈਸੇ ਦੇਕੇ ਕਰਵਾਉਣੇ ਪੈਂਦੇ ਹਨ। ਅਜਿਹੇ ਹੀ ਕਿਸਾਨਾਂ ਨੂੰ ਆਕਰਸ਼ਤ ਕਰਨ ਲਈ ਮਹਿੰਦਰਾ ਨੇ ਇੰਨੀ ਘੱਟ ਕੀਮਤ ਵਿੱਚ ਟਰੈਕਟਰ ਬਣਾਉਣ ਦਾ ਸੋਚਿਆ ਹੈ।

ਹੁਣ ਤੱਕ ਭਾਰਤ ਵਿੱਚ ਟਰੈਕਟਰ ਦੀ ਔਸਤ ਕੀਮਤ ਲਗਭਗ 4 ਲੱਖ ਤੱਕ ਹੁੰਦੀ ਹੈ। ਟਰੈਕਟਰ ਬਹੁਤੇ ਕੰਮਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਵਿੱਚ ਖੇਤ ਵਿੱਚ ਕੰਮ ਤੋਂ ਇਲਾਵਾ ਖਾਦ ਢੋਣਾ, ਟ੍ਰਾਲੀ ਵਿੱਚ ਸਾਮਾਨ ਢੋਣਾ ਆਦਿ ਹਨ। ਮਹਿੰਦਰਾ ਦੇ ਪ੍ਰਬੰਧ ਨਿਦੇਸ਼ਕ ਪਵਨ ਗੋਇੰਕਾ ਦਾ ਕਹਿਣਾ ਹੈ ਕਿ ਕੰਪਨੀ ਦਾ ਉਦੇਸ਼ ਛੋਟੇ ਕਿਸਾਨਾਂ ਨੂੰ ਟਰੈਕਟਰ ਪ੍ਰਦਾਨ ਕਰਨਾ ਹੈ ਜੋ ਬਾਜ਼ਾਰ ਵਿੱਚ ਮੌਜੂਦ ਮਹਿੰਗੇ ਟਰੈਕਟਰ ਨਹੀਂ ਖਰੀਦ ਸਕਦੇ।

ਇਹ ਟ੍ਰੈਕਟਰ 5 ਏਕੜ ਤੋਂ ਘੱਟ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਬਹੁਤ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਅਤੇ ਸਸਤਾ ਹੋਣ ਕਾਰਨ ਹਰ ਕਿਸਾਨ ਇਸਨੂੰ ਖਰੀਦ ਸਕਦਾ ਹੈ। ਇਹ ਟਰੈਕਟਰ ਛੋਟੇ ਕਿਸਾਨਾਂ ਲਈ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ ਅਤੇ ਉਨ੍ਹਾਂ ਦੇ ਬਹੁਤ ਸਾਰੇ ਕੰਮ ਆਸਾਨ ਕਰ ਸਕਦਾ ਹੈ।

Leave a Reply

Your email address will not be published.