ਹੁਣੇ ਹੁਣੇ ਇਸ ਦੇਸ਼ ਨੇ ਉਡਾਨਾਂ ਤੇ ਲਗਾ ਦਿੱਤੀ ਵੱਡੀ ਪਾਬੰਦੀ-ਲੱਗੇਗਾ ਵੱਡਾ ਝੱਟਕਾ,ਦੇਖੋ ਪੂਰੀ ਖ਼ਬਰ

ਇਸ ਹਫ਼ਤੇ ਏਅਰ ਇੰਡੀਆ ਦੀ ਇਕ ਉਡਾਣ ’ਚ ਕੁੱਝ ਯਾਤਰੀਆਂ ਦੇ ਹਾਂਗਕਾਂਗ ਪੁੱਜਣ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਮਗਰੋਂ ਹਾਂਗਕਾਂਗ ਦੀ ਸਰਕਾਰ ਨੇ ਦਿੱਲੀ ਤੋਂ ਏਅਰ ਇੰਡੀਆ ਦੀਆਂ ਉਡਾਣਾਂ ’ਤੇ 3 ਦਸੰਬਰ ਤੱਕ ਪਾਬੰਦੀ ਲਾ ਦਿੱਤੀ ਹੈ।

ਸਰਕਾਰ ਦੇ ਇਕ ਉੱਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਂਗਕਾਂਗ ਸਰਕਾਰ ਨੇ ਪੀੜਤ ਯਾਤਰੀਆਂ ਦੇ ਪੁੱਜਣ ਨੂੰ ਲੈ ਕੇ 5ਵੀਂ ਵਾਰ ਭਾਰਤ ਵਲੋਂ ਏਅਰ ਇੰਡੀਆ ਦੀਆਂ ਉਡਾਣਾਂ ’ਤੇ ਪਾਬੰਦੀ ਲਾਈ ਹੈ। ਭਾਰਤ ਦੇ ਯਾਤਰੀਆਂ ਵਲੋਂ 72 ਘੰਟੇ ਪਹਿਲਾਂ ਕਰਾਈ ਗਈ ਕੋਵਿਡ-19 ਜਾਂਚ ਦੀ ਨੈਗੇਟਿਵ ਰਿਪੋਰਟ ਦੇ ਨਾਲ ਹੀ ਹਾਂਗਕਾਂਗ ਪਹੁੰਚ ਸਕਦੇ ਹਨ।

ਇਸ ਸਬੰਧ ਵਿਚ ਉੱਥੋਂ ਦੀ ਸਰਕਾਰ ਨੇ ਜੁਲਾਈ ਵਿਚ ਨਿਯਮ ਜਾਰੀ ਕੀਤੇ ਸਨ। ਇਸ ਦੇ ਇਲਾਵਾ ਸਾਰੇ ਕੌਮਾਂਤਰੀ ਯਾਤਰੀਆਂ ਨੂੰ ਹਾਂਗਕਾਂਗ ਹਵਾਈ ਅੱਡੇ ‘ਤੇ ਉਤਰਨ ਦੇ ਬਾਅਦ ਕੋਰੋਨਾ ਦੀ ਜਾਂਚ ਕਰਾਉਣੀ ਹੁੰਦੀ ਹੈ।

ਇਸ ਤੋਂ ਪਹਿਲਾਂ ਏਅਰਲਾਈਨਜ਼ ਦੀ ਦਿੱਲੀ-ਹਾਂਗਕਾਂਗ ਉਡਾਣ ‘ਤੇ 18 ਅਗਸਤ ਤੋਂ 31 ਅਗਸਤ, 20 ਸਤੰਬਰ ਤੋਂ 3 ਅਕਤੂਬਰ, 17 ਅਕਤੂਬਰ ਤੋਂ 30 ਅਕਤੂਬਰ ਅਤੇ ਮੁੰਬਈ-ਹਾਂਗਕਾਂਗ ਉਡਾਣ ‘ਤੇ 28 ਅਕਤੂਬਰ ਤੋਂ 10 ਨਵੰਬਰ ਤੱਕ ਪਾਬੰਦੀ ਰਹੀ ਸੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |