ਹੁਣੇ ਹੁਣੇ ਟੀਵੀ ਦੇ ਇਸ ਮਸ਼ਹੂਰ ਅਦਾਕਾਰ ਦੀ ਹੋਈ ਮੌਤ ਤੇ ਹਰ ਪਾਸੇ ਛਾਇਆ ਸੋਗ-ਦੇਖੋ ਪੂਰੀ ਖ਼ਬਰ

ਟੀ. ਵੀ. ਦੇ ਮਸ਼ਹੂਰ ਅਦਾਕਾਰ ਆਸ਼ੀਸ਼ ਰਾਏ ਨੇ ਮੰਗਲਵਾਰ ਨੂੰ ਆਖ਼ਰੀ ਸਾਹ ਲਿਆ। ਆਸ਼ੀਸ਼ ਦਾ ਕਿਡਨੀ ਫੇਲ੍ਹ ਹੋਣ ਕਾਰਨ ਦਿਹਾਂਤ ਹੋਇਆ। ਉਹ 55 ਸਾਲ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਆਸ਼ੀਸ਼ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਵੀ ਚੰਗੀ ਨਹੀਂ ਸੀ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਮਦਦ ਲਈ ਅਪੀਲ ਕੀਤੀ ਸੀ।

ਆਸ਼ੀਸ਼ ਨੇ ਆਪਣੇ ਘਰ ‘ਚ ਹੀ ਆਖ਼ਰੀ ਸਾਹ ਲਿਆ। ਸਿੰਟਾ ਦੇ ਸੀਨੀਅਰ ਜੁਆਇੰਟ ਸੈਕੇਟਰੀ ਅਮਿਤ ਬਹਿਲ ਨੇ ਇਸ ਦੁਖ਼ਦ ਖ਼ਬਰ ਦੀ ਜਾਣਕਾਰੀ ਦਿੰਦੇ ਹੋਏ ਕਿਹਾ, ‘ਆਸ਼ੀਸ਼ ਰਾਏ ਦਾ ਉਨ੍ਹਾਂ ਦੇ ਘਰ ‘ਚ ਦਿਹਾਂਤ ਹੋ ਗਿਆ। ਡਾਇਰੈਕਟਰ ਅਰਵਿੰਦ ਬੱਬਲ ਨੇ ਮੈਨੂੰ ਫੋਨ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ।’ ਆਸ਼ੀਸ਼ ਮਸ਼ਹੂਰ ਟੀ. ਵੀ. ਸੀਰੀਅਲ ‘ਸਸੁਰਾਲ ਸਿਮਰ ਕਾ’ ‘ਚ ਕੰਮ ਕਰ ਚੁੱਕੇ ਸਨ।

ਆਸ਼ੀਸ਼ ਨੇ ਇਸੇ ਸਾਲ ਮਈ ਮਹੀਨੇ ‘ਚ ਇਕ ਫੇਸਬੁੱਕ ਪੋਸਟ ਦੇ ਜਰੀਏ ਇੰਡਸਟਰੀ ਤੇ ਹੋਰਨਾਂ ਉਦਯੋਗ ਦੇ ਲੋਕਾਂ ਤੋਂ ਆਰਥਿਕ ਮਦਦ ਮੰਗੀ ਸੀ। ਕਿਡਨੀ ਦੀ ਸਮੱਸਿਆ ਕਾਰਨ ਉਨ੍ਹਾਂ ਦਾ ਡਾਈਲਿਸਿਸ ਚੱਲ ਰਿਹਾ ਸੀ। ਉਨ੍ਹਾਂ ਨੂੰ ਪੈਸਿਆਂ ਦੀ ਸਖ਼ਤ ਜ਼ਰੂਰਤ ਸੀ। ਜਨਵਰੀ 2020 ‘ਚ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।

ਅਦਾਕਾਰ ਰਾਣਾ ਡੱਗੂਬਾਤੀ ਨਿਕਲੇ ਮੌਤ ਦੇ ਮੂੰਹ ‘ਚੋਂ, ਕਿਡਨੀ ਹੋ ਗਈ ਸੀ ਫੇਲ੍ਹ – ਆਸ਼ੀਸ਼ ਰਾਏ ਦੀ ਸਿਹਤ ਦਿਨੋਂ-ਦਿਨ ਵਿਗੜਦੀ ਜਾ ਰਹੀ ਸੀ, ਜਿਸ ਦੇ ਚੱਲਦੇ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਭਗਵਾਨ ਤੋਂ ਮੌਤ ਮੰਗੀ ਸੀ। ਆਸ਼ੀਸ਼ ਨੇ ਫੇਸਬੁੱਕ ‘ਤੇ ਲਿਖਿਆ ਸੀ, ‘ਸਵੇਰ ਦੀ ਕੌਫ਼ੀ ਬਿਨਾ ਸ਼ੱਕਰ ਦੇ। ਇਹ ਮੁਸਕਰਾਹਟ ਮਜ਼ਬੂਰੀ ‘ਚ ਹੈ ਜੀ। ਭਗਵਾਨ ਉੱਠਾ ਲੋ ਮੈਨੂੰ।’ਦੱਸਣਯੋਗ ਹੈ ਕਿ ਸਾਲ 2019 ‘ਚ ਆਸ਼ੀਸ਼ ਨੂੰ ਲਕਵਾ ਮਾਰ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਦੋਂ ਤੋਂ ਆਸ਼ੀਸ਼ ਨੂੰ ਕੰਮ ਨਹੀਂ ਮਿਲ ਰਿਹਾ ਸੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |