ਆਖ਼ਿਰ ਕਿਸਾਨਾਂ ਨੂੰ ਮਿਲੀ ਦਿੱਲੀ ਆਉਣ ਦੀ ਮਨਜੂਰੀ ਪਰ ਰੱਖੀ ਗਈ ਇਹ ਵੱਡੀ ਸ਼ਰਤ-ਦੇਖੋ ਪੂਰੀ ਖ਼ਬਰ

ਸਿੰਧੂ ਬਾਰਡਰ ‘ਤੇ ਕਿਸਾਨਾਂ ਅਤੇ ਪੁਲਸ ਦਰਮਿਆਨ ਜਾਰੀ ਝੜਪ ਦਰਮਿਆਨ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਤੋਂ ਚਲੇ ਕਿਸਾਨਾਂ ਨੂੰ ਦਿੱਲੀ ਆਉਣ ਦੀ ਮਨਜ਼ੂਰੀ ਮਿਲ ਗਈ ਹੈ। ਹੁਣ ਕਿਸਾਨ ਸਿੰਧੂ ਬਾਰਡਰ ਤੋਂ ਦਿੱਲੀ ਆ ਸਕਣ। ਯਾਨੀ ਕਿਸਾਨ ਦਿੱਲੀ ‘ਚ ਪ੍ਰਵੇਸ਼ ਕਰ ਸਕਣਗੇ।

ਕਿਸਾਨ ਬੀਤੇ ਦਿਨ ਤੋਂ ਹੀ ਦਿੱਲੀ ਆਉਣ ਦੀ ਕੋਸ਼ਿਸ਼ ‘ਚ ਸਨ ਅਤੇ ਇਸ ਦੌਰਾਨ ਕਈ ਵਾਰ ਉਨ੍ਹਾਂ ਦੀ ਪੁਲਸ ਨਾਲ ਝੜਪ ਹੋਈ। ਦਿੱਲੀ ਪੁਲਸ ਦੀ ਇਕ ਟੀਮ ਕਿਸਾਨਾਂ ਦੇ ਨਾਲ ਹੀ ਰਹੇਗੀ ਅਤੇ ਉਨ੍ਹਾਂ ‘ਤੇ ਨਜ਼ਰ ਬਣਾਏ ਰੱਖੇਗੀ।

ਜਿਵੇਂ ਹੀ ਕਿਸਾਨਾਂ ਨੂੰ ਸਿੰਧੂ ਬਾਰਡਰ ਪਾਰ ਕਰਨ ਦੀ ਮਨਜ਼ੂਰੀ ਮਿਲਣ ਦੀ ਖ਼ਬਰ ਆਈ, ਉੱਥੇ ਹੰਗਾਮਾ ਸ਼ੁਰੂ ਹੋ ਗਿਆ। ਕਿਸਾਨਾਂ ਵਲੋਂ ਪੱਥਰਬਾਜ਼ੀ ਕੀਤੀ ਜਾ ਰਹੀ ਹੈ ਅਤੇ ਬੈਰੀਕੇਡ ਤੋੜੇ ਜਾ ਰਹੇ ਹਨ। ਜਵਾਨ ‘ਚ ਪੁਲਸ ਨੇ ਪਾਣੀ ਦੀਆਂ ਤੋਪਾਂ ਚਲਾਈਆਂ ਹਨ ਅਤੇ ਹੰਝੂ ਗੈਸ ਦੇ ਗੋਲੇ ਵੀ ਦਾਗ਼ੇ।

ਦੱਸਣਯੋਗ ਹੈ ਕਿ ਦਿੱਲੀ ਸਰਕਾਰ ਨੇ ਕਿਸਾਨਾਂ ਦੇ ਹੱਕ ‘ਚ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਦਿੱਲੀ ਪੁਲਸ ਦੀ 9 ਖੇਡ ਮੈਦਾਨਾਂ ਨੂੰ ਅਸਥਾਈ ਜੇਲ੍ਹ ਬਣਾਉਣ ਦੀ ਮੰਗ ਠੁਕਰਾ ਦਿੱਤੀ ਹੈ। ਦਿੱਲੀ ਪੁਲਸ ਨੇ ਕਿਸਾਨਾਂ ਦੀ ਗ੍ਰਿਫ਼ਤਾਰੀ ਲਈ ਸਟੇਡੀਅਮ ਨੂੰ ਜੇਲ੍ਹ ਬਣਾਉਣ ਦੀ ਮੰਗ ਕੀਤੀ ਸੀ।

ਆਮ ਆਦਮੀ ਪਾਰਟੀ ‘ਆਪ’ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਹੈ। ਇਸ ਟਵੀਟ ‘ਚ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਦੇਖਦੇ ਹੋਏ, ਖੇਡ ਮੈਦਾਨਾਂ ਨੂੰ ਜੇਲ ਬਣਾਉਣ ਦੀ ਅਰਜ਼ੀ ਨਾਮਜ਼ੂਰ ਕਰ ਦਿੱਤੀ ਹੈ। ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨ ਲੈਣੀ ਚਾਹੀਦੀਆਂ ਹਨ।