ਹੁਣੇ ਹੁਣੇ ਗੈਸ ਸਿਲੰਡਰ ਦੀ ਸਬਸਿਡੀ ਬਾਰੇ ਆਈ ਤਾਜ਼ਾ ਵੱਡੀ ਖ਼ਬਰ-ਗਾਹਕ ਧਿਆਨ ਦੇਣ,ਦੇਖੋ ਪੂਰੀ ਖ਼ਬਰ

ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਸ਼ੱੁਕਰਵਾਰ ਨੂੰ ਕਿਹਾ ਕਿ ਦੇਸ਼ ਦੇ ਦੂਜੇ ਸਭ ਤੋਂ ਵੱਡੇ ਖੁਦਰਾ ਪੈਟਰੋਲੀਅਮ ਬਾਲਣ ਵਿਕਰੇਤਾ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਨਿੱਜੀਕਰਨ ਤੋਂ ਬਾਅਦ ਵੀ ਉਸ ਦੇ ਉਪਭੋਗਤਾਵਾਂ ਨੂੰ ਰਸੋਈ ਗੈਸ ਸਬਸਿਡੀ ਮਿਲਦੀ ਰਹੇਗੀ। ਪ੍ਰਧਾਨ ਨੇ ਕਿਹਾ,‘ਐਲਪੀਜੀ ’ਤੇ ਸਬਸਿਡੀ ਸਿੱਧੇ ਉਪਭੋਗਤਾਵਾਂ ਨੂੰ ਦਿੱਤੀ ਜਾਂਦੀ ਹੈ ਅਤੇ ਕਿਸੇ ਕੰਪਨੀ ਨੂੰ ਨਹੀਂ। ਇਸ ਲਈ ਐਲਪੀਜੀ ਵੇਚਣ ਵਾਲੀ ਕੰਪਨੀ ਦੀ ਮਲਕੀਅਤ ’ਤੇ ਕੋਈ ਅਸਰ ਸਬਸਿਡੀ ’ਤੇ ਨਹੀਂ ਹੋਵੇਗਾ।’

ਸਰਕਾਰ ਹਰ ਕੁਨੈਕਸ਼ਨ ’ਤੇ ਹਰ ਸਾਲ ਵੱਧੋ ਵੱਧ 12 ਰਸੋਈ ਗੈਸ ਸਲੰਡਰ 14.2 ਕਿਲੋ ਗੈਸ ਵਾਲੇ ਸਬਸਿਡੀ ਵਾਲੀ ਦਰ ’ਤੇ ਦਿੰਦੀ ਹੈ। ਇਹ ਸਬਸਿਡੀ ਸਿੱਧੀ ਉਪਭੋਗਤਾਵਾਂ ਦੇ ਬੈਂਕ ਖਾਤਿਆਂ ਵਿਚ ਪਾਈ ਜਾਂਦੀ ਹੈ। ਉਪਭੋਗਤਾ ਡੀਲਰ ਤੋਂ ਬਾਜ਼ਾਰ ਦੇ ਮੁੱਲ ’ਤੇ ਐਲਪੀਜੀ ਖਰੀਦਦੇ ਹਨ ਅਤੇ ਬਾਅਦ ਵਿਚ ਸਬਸਿਡੀ ਉਨ੍ਹਾਂ ਦੇ ਖਾਤੇ ਵਿਚ ਆਉਂਦੀ ਹੈ। ਸਰਕਾਰ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਬੀਪੀਸੀਐਲ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਉਪਭੋਗਤਾਵਾਂ ਨੂੰ ਸਬਸਿਡੀ ਦਿੰਦੀ ਹੈ।

ਪ੍ਰਧਾਨ ਨੇ ਕਿਹਾ ਕਿ ਐਲਪੀਜੀ ਸਬਸਿਡੀ ਦਾ ਭੁਗਤਾਨ ਸਾਰੇ ਉਪਭੋਗਤਾਵਾਂ ਨੂੰ ਡਿਜੀਟਲ ਰੂਪ ਵਿਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚੂੰਕਿ ਇਹ ਉਪਭੋਗਤਾਵਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਂਦਾ ਹੈ, ਇਸ ਲਈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੇਵਾ ਦੇਣ ਵਾਲੀਆਂ ਕੰਪਨੀਆਂ ਜਨਤਕ ਖੇਤਰ ਦੀਆਂ ਹਨ ਜਾਂ ਨਿੱਜੀ ਖੇਤਰ ਦੀਆਂ।’ ਉਨ੍ਹਾਂ ਕਿਹਾ ਕਿ ਨਿਵੇਸ਼ ਤੋਂ ਬਾਅਦ ਵੀ ਬੀਪੀਸੀਐਲ ਦੇ ਉਪਭੋਗਤਾਵਾਂ ਨੂੰ ਐਲਪੀਜੀ ਸਬਸਿਡੀ ਪਹਿਲਾਂ ਵਾਂਗ ਹੀ ਮਿਲਦੀ ਰਹੇਗੀ। ਸਰਕਾਰ ਬੀਪੀਸੀਐਲ ਵਿਚ ਮੈਨੇਜਮੈਂਟ ਕੰਟਰੋਲ ਦੇ ਨਾਲ ਆਪਣੀ ਪੂਰੀ 53 ਫੀਸਦ ਹਿੱਸੇਦਾਰੀ ਵੇਚ ਰਹੀ ਹੈ।

ਤੁਹਾਡੇ ਘਰ ਦੇ ਨੇੜੇ-ਤੇੜੇ ਕਿੱਥੇ ਹੈ ਆਧਾਰ ਸੇਵਾ ਕੇਂਦਰ, ਦੋ ਮਿੰਟ ‘ਚ ਮਿਲ ਸਕਦੀ ਹੈ ਜਾਣਕਾਰੀ, ਇਹ ਹੈ ਤਰੀਕਾ – ਕੰਪਨੀ ਦੇ ਨਵੇਂ ਮਾਲਕ ਨੂੰ ਭਾਰਤ ਦੀ ਤੇਲ ਸੋਧਣ ਸਮੱਰਥਾ ਦਾ 15.33 ਫੀਸਦ ਅਤੇ ਬਾਲਣ ਬਾਜ਼ਾਰ ਦਾ 22 ਫੀਸਦ ਹਿੱਸਾ ਮਿਲੇਗਾ। ਦੇਸ਼ ਦੇ ਕੁਲ 28.5 ਕਰੋਡ਼ ਐਲਪੀਜੀ ਉਪਭੋਗਤਾਵਾਂ ਵਿਚ 7.3 ਕਰੋਡ਼ ਉਪਭੋਗਤਾ ਬੀਪੀਸੀਐਲ ਦੇ ਹਨ। ਪ੍ਰਧਾਨ ਨੇ ਕਿਹਾ,‘ ਇਨ੍ਹਾਂ ਸਾਰਿਆਂ ਨੂੰ ਸਰਕਾਰੀ ਸਬਸਿਡੀ ਮਿਲਦੀ ਰਹੇਗੀ।’

ਇਹ ਪੁੱਛੇ ਜਾਣ ’ਤੇ ਕਿ ਕੀ ਬੀਪੀਸੀਐਲ ਦੇ ਉਪਭੋਗਤਾ ਕੁਝ ਸਾਲਾਂ ਬਾਅਦ ਆਈਓਸੀ ਅਤੇ ਐਚਪੀਸੀਐਲ ਵਿਚ ਟਰਾਂਸਫਰ ਹੋ ਜਾਣਗੇ ਤਾਂ ਉਨ੍ਹਾਂ ਕਿਹਾ ਕਿ ਅਜੇ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ। ਉਨ੍ਹਾਂ ਕਿਹਾ,‘ ਜਦੋਂ ਅਸੀਂ ਸਿੱਧੇ ਉਪਭੋਗਤਾਵਾਂ ਨੂੰ ਸਬਸਿਡੀ ਦਾ ਭੁਗਤਾਨ ਕਰਦੇ ਹਾਂ ਤਾਂ ਮਾਲਕੀ ਹੱਕ ਉਸ ਦੇ ਰਾਹ ਵਿਚ ਨਹੀਂ ਆਉਂਦਾ।’