ਹੁਣੇ ਹੁਣੇ ਦਿੱਲੀ ਮੋਰਚੇ ਤੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ- ਹੁਣ ਕਰਨਗੇ ਇਹ ਕੰਮ,ਦੇਖੋ ਪੂਰੀ ਖਬਰ

ਕਿਸਾਨਾਂ ਨੇ ਕੇਂਦਰ ਦਾ ਗੱਲਬਾਤ ਦਾ ਸੱਦਾ ਠੁਕਰਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਕਿ ਸਰਕਾਰ ਸ਼ਰਤਾਂ ਰੱਖੇਗੀ ਤਾਂ ਗੱਲਬਾਤ ਨਹੀਂ ਹੋਵੇਗੀ। ਗੱਲਬਾਤ ਲਈ ਸ਼ਰਤ ਰੱਖਣਾ ਕਿਸਾਨਾਂ ਦਾ ਅਪਮਾਨ ਹੈ। ਕਿਸਾਨਾਂ ਨੇ ਕਿਹਾ ਕਿ ਬੁਰਾੜੀ ਗਰਾਊਂਡ ਨਹੀਂ, ਓਪਨ ਜੇਲ੍ਹ ਹੈ। ਉੱਥੇ ਹੀ ਕਿਸਾਨਾਂ ਨੇ ਐਲਾਨ ਕੀਤਾ ਕਿ ਦਿੱਲੀ ਨਾਲ ਲੱਗਦੇ ਸਾਰੇ 5 ਹਾਈਵੇ ਜਾਮ ਕੀਤੇ ਜਾਣਗੇ। ਦਿੱਲੀ ਦੇ ਬਾਰਡਰਾਂ ਨੂੰ ਆਪਣਾ ਘਰ ਬਣਾਇਆ ਜਾਵੇਗਾ ਤੇ ਸਿਆਸੀ ਲੀਡਰ ਸਾਡੇ ਧਰਨੇ ਚ ਸ਼ਾਮਿਲ ਨਹੀਂ ਹੋ ਸਕਦੇ।

ਕਿਸਾਨਾਂ ਨੇ ਸਰਕਾਰ ਅੱਗੇ 8 ਮੁੱਖ ਮੰਗਾਂ ਰੱਖੀਆਂ- ਜਿੰਨ੍ਹਾਂ ਚਿਰ ਤਿੰਨ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ ਗਈ ਹੈ, ਉੱਥੇ ਹੀ ਬਿਜਲੀ ਸੋਧ ਪ੍ਰਸਤਾਵਿਤ ਬਿੱਲ, ਪਰਾਲੀ ਦੇ ਮੁੱਦੇ ਤੇ ਲਿਆਂਦਾ ਗਿਆ ਆਰਡੀਨੈਂਸ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਨੂੰ ਡੀਜ਼ਲ ਅੱਧੇ ਰੇਟ ਤੇ ਦੇਣ ਦੀ ਮੰਗ ਰੱਖੀ ਗਈ ਹੈ। ਬੁੱਧੀਜੀਵੀਆਂ ਖਿਲਾਫ ਦਰਜ ਕੇਸ ਰੱਦ ਕਰਨ ਦੀ ਵੀ ਮੰਗ ਰੱਖੀ ਹੈ। ਸਾਰੇ ਕਿਸਾਨਾਂ ਦਾ ਸਰਕਾਰ ਕਰਜ਼ਾ ਮੁਆਫ ਕਰੇ।


600 ਮੈਂਬਰਾਂ ਦੀ ਸਮੁੱਚੀ ਦੇਖ ਰੇਖ ਲਈ ਵੀ ਕਮੇਟੀ ਬਣਾਈ – ਕਿਸਾਨ ਮੋਰਚੇ ਨੂੰ ਚਲਾਉਣ ਲਈ 30 ਜਥੇਬੰਦੀਆਂ ਚੋ 1-1 ਮੈਂਬਰ ਲੈ ਕੇ ਸਟੇਜ ਕਮੇਟੀ ਵੀ ਬਣਾਈ ਗਈ। 30 ਵਿੱਚੋਂ 20-20 ਮੈਂਬਰ ਲੈ ਕੇ 600 ਮੈਂਬਰਾਂ ਦੀ ਸਮੁੱਚੀ ਦੇਖ ਰੇਖ ਲਈ ਵੀ ਕਮੇਟੀ ਬਣਾਈ ਗਈ ਹੈ। ਇਸੇ ਤਰਾਂ 6 ਮੈਂਬਰੀ ਕਮੇਟੀ ਵੀ ਬਣਾਈ ਐ ਜੋ ਬਾਹਰੋਂ ਸਮਰਥਨ ਦੇਣ ਆਉਣ ਵਾਲੇ ਆਗੂਆਂ ਅਤੇ ਜਥੇਬੰਦੀਆਂ ਨਾਲ ਤਾਲ ਮੇਲ ਕਰੇਗੀ। ਹਰ ਰੋਜ਼ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਸਟੇਜ ਚਲੇਗੀ। ਸਟੇਜ ਤੋਂ ਪਹਿਲਾਂ 30 ਮੈਂਬਰੀ ਕਮੇਟੀ ਦੀ ਮੀਟਿੰਗ ਹੋਵੇਗੀ, ਜਦਕਿ ਸ਼ਾਮ ਨੂੰ ਹੋਰ ਕਮੇਟੀਆਂ ਮੀਟਿੰਗ ਕਰਿਆ ਕਰਨਗੀਆਂ।

ਬਾਡਰ ਦੇ ਵਿਚਾਰਕਾਰ ਫਸੀ ਦਿੱਲੀ ਪੁਲਿਸ- ਕਿਸਾਨ ਦਿੱਲੀ ਦੀ ਸਿੰਘੂ ਸਰਹੱਦ ਤੋਂ ਦੂਜੇ ਪਾਸਿਓਂ ਦਾਖਲ ਹੋਏ। ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸੈਂਕੜੇ ਕਿਸਾਨਾਂ ਨੇ ਦੂਸਰੇ ਪਾਸਿਓਂ ਵੀ ਸਿੰਘੂ ਸਰਹੱਦ ਨੂੰ ਘੇਰ ਲਿਆ ਹੈ। ਹੁਣ ਸਰਹੱਦ ਦੇ ਹਰਿਆਣਾ ਵਾਲੇ ਪਾਸੇ ਹਜ਼ਾਰਾਂ ਕਿਸਾਨ ਅਤੇ ਦਿੱਲੀ ਵਾਲੇ ਪਾਸੇ ਕਿਸਾਨ ਅਤੇ ਉਨ੍ਹਾਂ ਦੇ ਟਰੈਕਟਰ ਬਾਰਡਰ ਦੇ ਵਿਚਕਾਰ ਪੁਲਿਸ ਅਤੇ ਇਸਦੀ ਬੈਰੀਕੇਡਿੰਗ ਲਟਕ ਰਹੀ ਹੈ। ਅੱਜ ਹੋਰ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |