ਇਸ ਰੂਟ ਤੇ ਸਫ਼ਰ ਕਰਨ ਵਾਲੇ ਰਹਿਣ ਸਾਵਧਾਨ-ਏਥੇ ਏਥੇ ਲੱਗਾ ਸੰਪੂਰਨ ਲਾਕਡਾਊਨ,ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਦੀ ਬਿਮਾਰੀ ਦਾ ਕਹਿਰ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਰੋਜ਼ਾਨਾ ਹੀ ਰਾਤ ਨੂੰ ਜਦੋਂ ਅਸੀਂ ਸੌਂ ਕੇ ਉੱਠਦੇ ਹਾਂ ਤਾਂ ਅਖ਼ਬਾਰਾਂ ਵਿਚ ਆਏ ਹੋਏ ਅੰਕੜੇ ਸਾਨੂੰ ਚਿੰਤਾ ਦੇ ਵਿੱਚ ਪਾ ਦਿੰਦੇ ਹਨ। ਅਖਬਾਰ ਵਿਚ ਛਪੀਆਂ ਹੋਈਆਂ ਰਿਪੋਰਟਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਆਉਣ ਵਾਲੇ ਇੱਕ ਜਾਂ ਦੋ ਸਾਲਾਂ ਤੱਕ ਇਹ ਬਿਮਾਰੀ ਦੁਨੀਆ ਦੇ ਹਰ ਇਕ ਇਨਸਾਨ ਨੂੰ ਆਪਣਾ ਸ਼ਿਕਾਰ ਬਣਾ ਲਵੇਗੀ। ਕਿਉਂਕਿ ਅਜੇ ਤੱਕ ਵੀ ਇਸ ਬਿਮਾਰੀ ਤੋਂ ਬਚਾਅ ਵਾਸਤੇ ਕੋਈ ਪੁਖਤਾ ਇੰਤਜ਼ਾਮ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ।

ਹਰ ਪਾਸੇ ਇਸ ਬਿਮਾਰੀ ਦੀ ਵਜ੍ਹਾ ਕਾਰਨ ਹਾਹਾਕਾਰ ਮੱਚੀ ਹੋਈ ਹੈ ਜਿਸਦੇ ਚੱਲਦੇ ਹੋਏ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਇਸ ਬਿਮਾਰੀ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕਰਦੀਆਂ ਹੋਈਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਜਾਰੀ ਕਰ ਰਹੀਆਂ ਹਨ। ਇਸੇ ਤਰ੍ਹਾਂ ਦੀ ਹੀ ਇੱਕ ਖ਼ਾਸ ਪਾਬੰਦੀ ਮਹਾਰਾਸ਼ਟਰ ਸੂਬੇ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪੂਰੇ ਦੇਸ਼ ਅੰਦਰ ਸਭ ਤੋਂ ਵੱਧ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਮਹਾਰਾਸ਼ਟਰ ਵਿੱਚੋਂ ਸਾਹਮਣੇ ਆਉਂਦੇ ਹਨ ਜਿਸਦੇ ਚੱਲਦੇ ਹੋਏ ਨੰਦੇੜ ਅਤੇ ਬੀਡ ਵਿੱਚ ਇੱਕ ਹਫ਼ਤੇ ਦੇ ਲਈ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ।ਇਸ ਐਲਾਨ ਤਹਿਤ ਨੰਦੇੜ ਸਾਹਿਬ ਵਿਖੇ ਅੱਜ ਰਾਤ 12 ਵਜੇ ਤੋਂ ਤਾਲਾਬੰਦੀ ਦੀ ਸ਼ੁਰੂਆਤ ਹੋ ਜਾਵੇਗੀ ਜਦ ਕਿ ਬੀਡ ਵਿਖੇ ਇਹ ਲਾਕਡਾਊਨ ਕੱਲ ਰਾਤ 12 ਵਜੇ ਤੋਂ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ ਜੋ ਕਿ 4 ਅਪ੍ਰੈਲ ਤੱਕ ਰਹੇਗਾ।

ਇਸ ਤਾਲਾਬੰਦੀ ਦੇ ਸਮੇਂ ਦੌਰਾਨ ਇੱਥੇ ਸਥਾਨਕ ਦੁੱਧ, ਸਬਜ਼ੀਆਂ ਅਤੇ ਫ਼ਲਾਂ ਦੀਆਂ ਦੁਕਾਨਾਂ ਦੇ ਨਾਲ-ਨਾਲ ਮੈਡੀਕਲ ਸਟੋਰ ਵੀ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਖੁੱਲ੍ਹੇ ਰਹਿਣਗੇ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਦੌਰਾਨ ਇਥੋਂ ਦੀ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਦੇ ਰਹਿਣ ਸਬੰਧੀ ਚਿਤਾਵਨੀ ਦੇ ਕੇ ਆਖਿਆ ਸੀ ਕਿ ਸੂਬੇ ਅੰਦਰ ਜੇਕਰ ਹਾਲਤ ਨਾ ਸੁਧਰੇ ਤਾਂ ਮਜ਼ਬੂਰੀ ਵਿੱਚ ਲਾਕਡਾਊਨ ਨੂੰ ਲਗਾਉਣਾ ਪੈ ਸਕਦਾ ਹੈ।

ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਅੰਦਰ 275 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ 132 ਮਰੀਜ਼ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ।

Leave a Reply

Your email address will not be published.