ਹੁਣੇ ਹੁਣੇ ਰਾਜਸਥਾਨ ਤੇ ਕਿਸਾਨਾਂ ਨੇ ਕੱਲ੍ਹ ਲਈ ਕਰਤਾ ਇਹ ਵੱਡਾ ਐਲਾਨ-ਹੁਣ ਕਰਨਗੇ ਇਹ ਕੰਮ,ਦੇਖੋ ਪੂਰੀ ਖ਼ਬਰ

ਕੇਂਦਰੀ ਖੇਤੀਬਾੜੀ ਕਾਨੂੰਨਾਂ (Central agricultural laws) ਦੇ ਵਿਰੋਧ ਵਿੱਚ ਰਾਜਸਥਾਨ ਦੇ ਕਿਸਾਨ ਵੀ ਸੜਕਾਂ ਉਤੇ ਉਤਰਨਗੇ। ਜਿੱਥੇ ਇੱਕ ਪਾਸੇ ਦਿੱਲੀ ਵਿੱਚ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸੁਲ੍ਹਾ ਦੇ ਯਤਨ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਰਾਜਸਥਾਨ ਦੇ ਕਿਸਾਨ ਸਰਕਾਰ ਦੀਆਂ ਮੁਸ਼ਕਲਾਂ ਨੂੰ ਵਧਾਉਂਦੇ ਨਜ਼ਰ ਆ ਰਹੇ ਹਨ। ਰਾਜਸਥਾਨ ਦੀ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਨੇ 3 ਦਸੰਬਰ ਨੂੰ ਦੋ ਘੰਟੇ ਦੇ ਟ੍ਰੈਫਿਕ ਜਾਮ ਦਾ ਐਲਾਨ ਕਰ ਦਿੱਤਾ ਹੈ।

ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਰਾਜ ਭਰ ਵਿਚ ਤਹਿਸੀਲ ਅਤੇ ਜ਼ਿਲ੍ਹਾ ਪੱਧਰ ‘ਤੇ ਦੁਪਹਿਰ 12 ਤੋਂ ਦੁਪਹਿਰ 2 ਵਜੇ ਤੱਕ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਰਾਜ ਦੇ ਕਿਸਾਨ ਵੀ ਵਿਰੋਧ ਵਿੱਚ ਖੜੇ ਹੋਏ ਕਿਸਾਨਾਂ ਦੀ ਹਮਾਇਤ ਲਈ ਦਿੱਲੀ ਜਾਣਗੇ।ਕਿਸਾਨ ਆਗੂ ਸੰਜੇ ਮਾਧਵ ਨੇ ਕਿਹਾ ਕਿ ਪੰਚਾਇਤੀ ਚੋਣਾਂ ਹੋਣ ਕਾਰਨ ਅਜੇ ਇਹ ਰੋਸ ਪ੍ਰਦਰਸ਼ਨ ਸੰਕੇਤਕ ਰੂਪ ਵਿਚ ਕੀਤਾ ਜਾਵੇਗਾ।

ਚੋਣਾਂ ਤੋਂ ਬਾਅਦ ਸੰਘਰਸ਼ ਕਮੇਟੀ ਨੇ ਜੈਪੁਰ-ਦਿੱਲੀ ਹਾਈਵੇ ਨੂੰ ਪੱਕੇ ਤੌਰ ‘ਤੇ ਜਾਮ ਕਰਨ ਦੇ ਫੈਸਲੇ ਦਾ ਐਲਾਨ ਕੀਤਾ ਹੈ। ਤਾਲਮੇਲ ਕਮੇਟੀ ਦੇ ਅਧਿਕਾਰੀਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ 1 ਤੋਂ 10 ਦਸੰਬਰ ਤੱਕ ਰਾਜ ਵਿੱਚ ਇੱਕ ਲੋਕ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ।

ਇਸ ਵਿਚ ਪੁਤਲੇ ਫੂਕਣ, ਪੈਂਫਲਿਟ ਵੰਡਣ, ਸਭਾਵਾਂ ਦੇ ਪ੍ਰਬੰਧਨ ਅਤੇ ਸੈਮੀਨਾਰ ਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਪੰਚਾਇਤੀ ਚੋਣਾਂ ਤੋਂ ਕਿਸਾਨ ਫਰੀ ਹੋ ਰਹੇ ਹਨ, ਉਹ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਹਮਾਇਤ ਲਈ ਦਿੱਲੀ ਜਾ ਰਹੇ ਹਨ।

ਕਿਸਾਨ ਆਗੂ ਤਾਰਾ ਸਿੰਘ ਨੇ ਕਿਹਾ ਕਿ ਸੰਘਰਸ਼ ਸਮਿਤੀ ਨੇ ਰਾਜ ਵਿੱਚ ਅੰਦੋਲਨ ਨੂੰ ਵਿਸ਼ਾਲ ਰੂਪ ਦੇਣ ਲਈ ਹੋਰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕਠੇ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਮੂਹ ਲੋਕਤੰਤਰੀ ਸੰਗਠਨਾਂ, ਕਿਸਾਨ ਹਿਤੈਸ਼ੀ ਰਾਜਨੀਤਿਕ ਪਾਰਟੀਆਂ ਅਤੇ ਆਮ ਲੋਕਾਂ ਨੂੰ ਇਸ ਅੰਦੋਲਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਚੱਕਾ ਜਾਮ ਅਤੇ ਜੈਪੁਰ- ਦਿੱਲੀ ਹਾਈਵੇ ਜਾਮ ਕਰਨ ਦੀ ਕਿਸਾਨਾਂ ਦੀ ਯੋਜਨਾ ਨੇ ਰਾਜ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇਸ ਜਾਣਕਾਰੀ ਤੋਂ ਬਾਅਦ ਸਰਕਾਰ ਨੇ ਪ੍ਰਬੰਧਾਂ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।