ਅਮਰੀਕਾ ਜਾਣ ਦੇ ਚਾਹਵਾਨਾਂ ਲਈ ਆਈ ਖੁਸ਼ਖ਼ਬਰੀ: ਖਿੱਚ ਲਵੋ ਤਿਆਰੀਆਂ ਹੋ ਗਿਆ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ

ਅਮਰੀਕੀ ਸੈਨੇਟ ਨੇ ਰੁਜ਼ਗਾਰ ਦੇ ਅਧਾਰ ‘ਤੇ ਜਾਰੀ ਕੀਤੇ ਜਾਣ ਵਾਲੇ ਪਰਵਾਸੀ ਵੀਜ਼ਾ ‘ਤੇ ਦੇਸ਼ਾਂ ਮੁਤਾਬਕ ਲਗਾਈਆਂ ਗਈਆਂ ਸੀਮਾਵਾਂ ਨੂੰ ਖ਼ਤਮ ਕਰਨ ਲਈ ਸਰਬਸੰਮਤੀ ਨਾਲ ਇੱਕ ਬਿੱਲ ਪਾਸ ਕੀਤਾ ਹੈ। ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਵੀਜ਼ਾ ਪਰਿਵਾਰਕ ਅਧਾਰ ‘ਤੇ ਜਾਰੀ ਕੀਤਾ ਜਾਵੇਗਾ। ਇਸ ਕਾਨੂੰਨ ਨਾਲ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਫਾਇਦਾ ਹੋਵੇਗਾ ਜੋ ਪਿਛਲੇ ਕਈ ਸਾਲਾਂ ਤੋਂ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਨ।

ਇਸ ਬਿੱਲ ਦੇ ਪਾਸ ਹੋਣ ਨਾਲ ਹਾਈ ਸਕਿਲਡ ਇਮੀਗ੍ਰੈਂਟ ਐਕਟ ਲਈ ਰਾਹ ਸਾਫ ਹੋ ਗਿਆ ਹੈ। ਐਚ -1 ਬੀ ਵੀਜ਼ਾ ‘ਤੇ ਅਮਰੀਕਾ ਆਉਣ ਵਾਲੇ ਭਾਰਤੀ ਪੇਸ਼ੇਵਰਾਂ ਲਈ ਇਹ ਵੱਡੀ ਰਾਹਤ ਹੈ। ਇਹ ਪੇਸ਼ੇਵਰ ਦਹਾਕਿਆਂ ਤੋਂ ਗ੍ਰੀਨ ਕਾਰਡ ਹਾਸਲ ਕਰ ਯੂਐਸ ਦਾ ਸਥਾਈ ਨਿਵਾਸੀ ਬਣਨ ਦੀ ਉਡੀਕ ਕਰ ਰਹੇ ਸੀ।

ਦੱਸ ਦਈਏ ਕਿ ਅਸਲ ਬਿੱਲ ਨੂੰ 10 ਜੁਲਾਈ 2019 ਨੂੰ ਯੂਐਸ ਦੇ ਪ੍ਰਤੀਨਿਧ ਸਭਾ ਨੇ ਪਾਸ ਕੀਤਾ ਸੀ। ਇਸ ਨੂੰ ਸੈਨੇਟ ਵਿੱਚ ਯੂਟਾ ਤੋਂ ਰਿਪਬਲੀਕਨ ਸੈਨੇਟਰ ਮਾਈਕ ਲੀ ਨੇ ਸਪਾਂਸਰ ਕੀਤਾ ਸੀ। ਇਸ ਬਿੱਲ ਨੂੰ ਪਾਸ ਕਰਨ ਨਾਲ ਪਰਿਵਾਰ ਅਧਾਰਤ ਪਰਵਾਸੀ ਵੀਜ਼ਾ ਦੀ ਸੀਮਾ ਵਧੇਗੀ।

ਇਸ ਵੇਲੇ ਕੁਲ ਵੀਜ਼ਾ ਦਾ 15 ਪ੍ਰਤੀਸ਼ਤ ਕਿਸੇ ਵੀ ਦੇਸ਼ ਨੂੰ ਜਾਰੀ ਕੀਤਾ ਜਾਂਦਾ ਹੈ। ਇਨ੍ਹਾਂ ਚੋਂ 7% ਵੀਜ਼ਾ ਪਰਿਵਾਰਕ ਅਧਾਰ ‘ਤੇ ਜਾਰੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਇਹ ਬਿੱਲ ਰੁਜ਼ਗਾਰ ਦੇ ਅਧਾਰ ‘ਤੇ ਦਿੱਤੇ ਵੀਜ਼ਾ ‘ਤੇ 7 ਪ੍ਰਤੀਸ਼ਤ ਸੀਮਾ ਨੂੰ ਵੀ ਹਟਾ ਦੇਵੇਗਾ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |