ਕਿਸਾਨਾਂ ਬਾਰੇ ਗਲਤ ਟਿੱਪਣੀ ਕਰਨ ਤੋਂ ਬਾਅਦ ਕੰਗਨਾਂ ਰਨੌਤ ਬਾਰੇ ਆਈ ਵੱਡੀ ਮਾੜੀ ਖ਼ਬਰ

ਕੰਗਣਾ ਰਣੌਤ ਦੇ ਟਵਿਟਰ ਅਕਾਊਂਟ ਨੂੰ ਮੁਅੱਤਲ ਕਰਨ ਲਈ ਮੁੰਬਈ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਪਟੀਸ਼ਨ ਵਿਚ ਕਿਹਾ ਕਿ ਕੰਗਣਾ ਦੇ ਟਵਿਟਰ ‘ਤੇ ਵੈਰੀਫਾਈਡ ਅਕਾਊਂਟ ਨੂੰ ਬਲਾਕ ਕੀਤਾ ਜਾਵੇ, ਕਿਉਂਕਿ ਕੰਗਣਾ ਸੋਸ਼ਲ ਮੀਡੀਆ ‘ਤੇ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੀ ਹੈ।

ਬਾਰ ਐਂਡ ਬਾਰ ਨਾਮ ਦੇ ਵੈਰੀਫਾਇਡ ਟਵਿਟਰ ਅਕਾਉਂਟ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ। ਬਾਰ ਐਂਡ ਬਾਰ ਨੇ ਟਵੀਟ ਵਿਚ ਲਿਖਿਆ – ‘ਕੰਗਣਾ ਰਣੌਤ ਦੇ ਟਵਿਟਰ ਅਕਾਊਂਟ, ‘ਕੰਗਣਾ ਟੀਮ’ ਨੂੰ ਮੁਅੱਤਲ ਕਰਣ ਲਈ ਮੁੰਬਈ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ।

ਪਟੀਸ਼ਨ ਵਿਚ ਇਹ ਕਿਹਾ ਗਿਆ ਹੈ ਕਿ ਕੰਗਣਾ ਆਪਣੇ ਅਕਾਊਂਟ ਤੋਂ ਦੇਸ਼ ਵਿਚ ਲਗਾਤਾਰ ਨਫ਼ਰਤ ਫੈਲਾਉਂਦੀ ਹੈ ਅਤੇ ਆਪਣੇ ਟਵੀਟ ਨਾਲ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ।’ ਕੰਗਣਾ ਨੂੰ ਇਕ ਲੀਗਲ ਨੋਟਿਸ ਵੀ ਭੇਜਿਆ ਗਿਆ ਹੈ ਜਿਸ ਵਿਚ ਕੰਗਣਾ ਵੱਲੋਂ ਕਿਸਾਨ ਅੰਦੋਲਨ ਵਿਚ ਇਕ ਬਜ਼ੁਰਗ ਬੀਬੀ ਦੀ ਬੇਇੱਜ਼ਤੀ ਕਰਣ ‘ਤੇ ਉਨ੍ਹਾਂ ਨੂੰ ਮਾਫ਼ੀ ਮੰਗਣ ਨੂੰ ਕਿਹਾ ਗਿਆ ਹੈ।


ਕੰਗਣਾ ਨੇ ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ – ‘ਮੈਂ ਹਮੇਸ਼ਾ ਅਖੰਡ ਭਾਰਤ ਦੀ ਗੱਲ ਕਰਦੀ ਹਾਂ, ਟੁਕੜੇ-ਟੁਕੜੇ ਗੈਂਗ ਨਾਲ ਲੜਾਈ ਕਰਦੀ ਹਾਂ ਅਤੇ ਮੇਰੇ ‘ਤੇ ਇਹ ਦੋਸ਼ ਲੱਗ ਰਿਹਾ ਹੈ ਕਿ ਮੈਂ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹਾਂ। ਵਾਹ! ਕਿਆ ਬਾਤ ਹੈ, ਉਂਝ ਟਵਿਟਰ ਹੀ ਮੇਰੇ ਲਈ ਇਕ ਸਿਰਫ਼ ਪਲੇਟਫਾਰਮ ਨਹੀਂ ਹੈ ਜਿੱਥੇ ਮੈਂ ਆਪਣੀ ਗੱਲ ਰੱਖ ਸਕਦੀ ਹਾਂ। ਇਕ ਚੁਟਕੀ ਵਿਚ ਹਜ਼ਾਰਾਂ ਕੈਮਰੇ ਮੇਰੀ ਸਟੇਟਮੈਂਟ ਨੂੰ ਰਿਕਾਰਡ ਕਰਣ ਆ ਜਾਣਗੇ

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |