ਖਾਲਸਾ ਏਡ ਨੇ ਕਿਸਾਨਾਂ ਲਈ ਦਿੱਲੀ ਚ’ ਬਣਾ ਦਿੱਤੇ ਆਲੀਸ਼ਾਨ ਹੋਟਲਾਂ ਵਰਗੇ CCTV ਅਤੇ ਮੁਫਤ Wifi ਵਾਲੇ ਘਰ, ਰੂਹ ਖੁਸ਼ ਹੋ ਜਾਵੇਗੇ ਦੇਖ ਕੇ

ਦਿੱਲੀ ਵਿੱਚ ਲੱਗੇ ਕਿਸਾਨ ਮੋਰਚੇ ਦੀ ਮਦਦ ਲਈ ਹਰ ਕੋਈ ਆਪਣੇ ਪੱਧਰ ਉੱਤੇ ਸਮਰਥਨ ਕਰ ਰਿਹਾ ਹੈ। ਇਸ ਕੰਮ ਵਿੱਚ ਖਾਲਸਾ ਏਡ ਵੀ ਜੁਟੀ ਹੋਈ ਹੈ। ਹੁਣ ਖਾਲਸਾ ਏਡ ਇੰਡੀਆ ਨੇ ਮੋਰਚੇ ਉੱਤੇ ਕਿਸਾਨਾਂ ਲਈ ਅਸਥਾਹੀ ਪਨਾਹ ਘਰ ਸਥਾਪਤ ਕੀਤਾ ਹੈ।

ਸੀਸੀਟੀਵੀ ਕੈਮਰੇ ਦੀ ਦੇਖ-ਰੇਖ ਵਿੱਚ ਟੈਂਟ ਹੇਠ ਸਾਫ ਸੁਥਰੇ ਬਿਸਤਰੇ ਲਗਾਏ ਗਏ ਹਨ। ਜਿੱਥੇ ਪ੍ਰਦਰਸ਼ਨਕਾਰੀ ਬਿਨਾਂ ਕਿਸੇ ਪਰੇਸ਼ਾਨੀ ਦੇ ਰਾਤ ਨੂੰ ਸੌਂ ਸਕਦਾ ਹੈ। ਇਸਦੀ ਜਾਣਕਾਰੀ ਖਾਲਸਾ ਏਡ ਇੰਡੀਆ ਨੇ ਆਪਣੇ ਫੇਸਬੁਕ ਅਕਾਉਂਟ ‘ਤੇ ਦਿੱਤੀ ਹੈ।

ਇਹ ਪਨਾਹ ਘਰ ਹਰ ਸਮੇਂ ਕੈਮਰੇ ਦੀ ਨਿਗਰਾਨੀ ਹੇਠ ਹੈ। ਇਸ ਵਿਚ ਮੁਫਤ ਵਾਈਫਾਈ ਹੈ ਅਤੇ ਰੋਗਾਣੂ-ਮੁਕਤ ਉਪਾਅ ਕੀਤੇ ਗਏ ਹਨ। ਸੁਵਿਧਾ ਵਿੱਚ ਔਰਤਾਂ ਲਈ ਸ਼ਾਂਤੀ ਨਾਲ ਸੌਣ ਲਈ ਇੱਕ ਵੱਖਰੀ ਜਗ੍ਹਾ ਹੈ।

ਕੈਮਰਿਆਂ ਦੇ ਨਾਲ ਗਾਰਡ ਵੀ ਮੌਜੂਦ ਹਨ। ਸ਼ੈਲਟਰ ਹੋਮ ਤੋਂ ਇਲਾਵਾ ਵਾਧੂ ਆਰਜ਼ੀ ਵਾਸ਼ਰੂਮ ਵੀ ਬਣਾਏ ਜਾ ਰਹੇ ਹਨ।ਖਾਲਸਾ ਏਡ ਮੁਤਾਬਿਕ ਇਹ ਲੋਕਾਂ ਦੇ ਸਮਰਥਨ ਨਾਲ ਹੀ ਸੰਭਵ ਹੋਇਆ ਹੈ। ਜਿਸਦੇ ਲਈ ਉਨ੍ਹਾਂ ਨੇ ਧੰਨਵਾਦ ਕੀਤਾ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |