ਸਿੰਘੂੰ ਬਾਰਡਰ ‘ਤੇ ਪਹੁੰਚੇ ਗੁਰਦਾਸ ਮਾਨ ਨੂੰ ਸਟੇਜ ‘ਤੇ ਚੜ੍ਹਨ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ । ਸਿੰਘੂੰ ਬਾਰਡਰ ‘ਤੇ ਪਹੁੰਚੇ ਗੁਰਦਾਸ ਮਾਨ ਨੂੰ ਸਟੇਜ ‘ਤੇ ਚੜ੍ਹਨ ਦਾ ਕਿਸਾਨਾਂ ਨੇ ਵਿਰੋਧ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਪੰਜਾਬ ਅੰਦਰ ਕਿਸਾਨੀ ਬਿੱਲਾਂ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ, ਅੱਜ ਗੁਰਦਾਸ ਮਾਨ ਨੂੰ ਕਿਸਾਨਾਂ ਦੀ ਯਾਦ ਆਈ ਹੈ ।
ਸਿੰਘੂ ਬਾਰਡਰ ‘ਤੇ ਗੁਰਦਾਸ ਮਾਨ ਵੱਲੋਂ ਕਿਸਾਨੀ ਬਿੱਲਾਂ ਦੀ ਹਮਾਇਤ ਵਿੱਚ ਪਹੁੰਚੇ , ਜਦੋਂ ਗੁਰਦਾਸ ਮਾਨ ਨੂੰ ਸਟੇਜ ‘ਤੇ ਬੁਲਾਉਣ ਲਈ ਅਨਾਊਂਸਮੈਂਟ ਹੋਈ ਤਾਂ ਕਿਸਾਨਾਂ ਨੇ ਗੁਰਦਾਸ ਮਾਨ ਦੇ ਸਟੇਜ ਉਤੇ ਚੜ੍ਹਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । ਇਸ ਤੋਂ ਬਾਅਦ ਗੁਰਦਾਸ ਮਾਨ ਸਟੇਜ ‘ਤੇ ਨਹੀਂ ਗਏ ਪਰ ਉਨ੍ਹਾਂ ਨੇ ਪੰਡਾਲ ਵਿੱਚ ਹੀ ਆਪਣੇ ਬੇਟੇ ਨਾਲ ਬੈਠ ਕੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ।
ਇਸ ਮੌਕੇ ਇਕੱਠ ਵਿੱਚ ਪਹੁੰਚੇ ਗੁਰਦਾਸ ਮਾਨ ਨੇ ਸਮੁੱਚੇ ਕਿਸਾਨਾਂ ਨੂੰ ਹੱਥ ਜੋੜ ਕੇ ਫ਼ਤਹਿ ਬੁਲਾਈ ਅਤੇ ਪੰਡਾਲ ਵਿੱਚ ਬੈਠੇ ਰਹੇ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦਾਸ ਮਾਨ ਨੇ ਕਿਹਾ ਕਿ ਇਹ ਅੰਦੋਲਨ ਹਿੰਦੋਸਤਾਨ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਇਹ ਅੰਦੋਲਨ ਕਾਮਯਾਬ ਹੋ ਚੁੱਕਿਆ ਹੈ,
ਉਨ੍ਹਾਂ ਨੇ ਸੰਘਰਸ਼ ਵਿਚ ਸ਼ਾਮਲ ਕਿਸਾਨਾਂ ਦੀ ਦੇਖਭਾਲ ਕਰਨ ਵਾਲੇ ਡਾਕਟਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਹੁਤ ਹੀ ਚੰਗਾ ਕੰਮ ਕਰ ਰਹੇ ਹਨ।ਦੂਸਰੇ ਪਾਸੇ ਕਿਸਾਨਾਂ ਨੇ ਗੁਰਦਾਸ ਮਾਨ ਤੇ ਵਰ੍ਹਦਿਆਂ ਕਿਹਾ ਕਿ ਜਦੋਂ ਪੰਜਾਬੀ ਮਾਂ ਬੋਲੀ ਦੀ ਗੱਲ ਹੋਈ ਤਾਂ ਉਸ ਵਕਤ ਗੁਰਦਾਸ ਮਾਨ ਮਾਂ ਬੋਲੀ ਦੇ ਹੱਕ ਵਿਚ ਨਹੀਂ ਆਏ।
ਗੁਰਦਾਸ ਮਾਨ ਸਿੰਘੂ ਬਾਰਡਰ ‘ਤੇ ਪਹੁੰਚੇ, ਲੋਕਾਂ ਵੱਲੋਂ ਵਿਰੋਧ, ਸਟੇਜ ਤੋਂ ਬੋਲਣ ਨਾ ਦਿੱਤਾ ਗਿਆ pic.twitter.com/jRee2Njrtn
— ABP Sanjha (@abpsanjha) December 7, 2020
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |