ਹੁਣੇ ਹੁਣੇ ਇਹਨਾਂ ਥਾਂਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾਂ-ਦੇਖੋ ਮੌਸਮ ਬਾਰੇ ਪੂਰੀ ਜਾਣਕਾਰੀ

ਦੇਸ਼ ’ਚ ਹੋਲੀ ਤੋਂ ਪਹਿਲਾਂ ਮੌਸਮ ਦਾ ਮਿਜਾਜ ਬਦਲਿਆ ਨਜਰ ਆ ਰਿਹਾ ਹੈ। ਗਰਮੀ ਸ਼ੁਰੂ ਹੋਣ ਤੋਂ ਬਾਅਦ ਇਕ ਵਾਰ ਫਇਰ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਰੁਕ-ਰੁਕ ਕੇ ਜਾਰੀ ਹੈ।

ਭਾਰਤ ਮੌਸਮ ਵਿਗਿਆਨ ਵਿਭਆਗ ਨੇ ਵੀਰਵਾਰ ਨੂੰ ਜੰਮੂ ਕਸ਼ਮੀਰ ਵਿਚ ਮੌਸਮ ਆਮ ਰਹਿਣ ਦੇ ਨਾਲ ਹੀ ਰਾਜਸਥਾਨ, ਅਰੁਣਾਚਲ ਪ੍ਰਦੇਸ਼, ਸਿੱਕਮ ਅਤੇ ਕੇਰਲ ਵਿਚ ਬਾਰਿਸ਼ ਦੀ ਸੰਭਾਵਨਾ ਜਤਾਈ ਹੈ।

ਜਦਕਿ ਇਤਰ ਕਈਂ ਮੈਦਾਨੀ ਖੇਤਰਾਂ ਵਿਚ ਅੱਜ ਪਾਰਾ ਚੜਨ ਨਾਲ ਲੋਕ ਗਰਮੀ ਨਾਲ ਬਦਹਾਲ ਹੋ ਰਹੇ ਹਨ। ਭਾਰਤ ਮੌਸਮ ਵਿਗਿਆਨ ਵਿਭਾਗ ਮੁਤਾਬਿਕ, ਪਿਛਲੇ ਦੋ ਦਿਨਾਂ ਵਿਚ ਉਤਰ ਭਾਰਤ ਵਿਚ ਮੌਸਮ ਦੇ ਆਮ ਰਹਿਣ ਤੋਂ ਬਾਅਦ ਹੁਣ ਗਰਮੀ ਲੋਕਾਂ ਨੂੰ ਪ੍ਰੇਸ਼ਾਨ ਕਰ ਸਕਦੀ ਹੈ। ਮੌਸਮ ਵਿਭਾਗ ਦੇ ਮੁਤਾਬਿਕ, ਪੱਛਮੀ ਡਿਸਟ੍ਰਬੈਂਸ ਦੇ ਕਾਰਨ ਅਗਲੇ ਕੁਝ ਘੰਟਿਆਂ ਵਿਚ ਤਾਪਮਾਨ ਵਿਚ ਵਾਧਾ ਹੋ ਸਕਦਾ ਹੈ।

ਹੋਲੀ ਦੇ ਮੌਕੇ ’ਤੇ ਵੀ ਮੌਸਮ ਵਿਚ ਗਰਮਾਹਟ ਮਹਿਸੂਸ ਹੋ ਸਕਦੀ ਹੈ। ਹਾਲਾਂਕਿ, ਹੋਲੀ ਤੋਂ ਪਹਿਲਾਂ ਦਿੱਲੀ ਐਨਸੀਆਰ, ਪੰਜਾਬ, ਹਰਿਆਣਾ, ਉਤਰੀ ਰਾਜਸਥਾਨ, ਪੱਛਮੀ ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚ ਤੇਜ਼ ਬਾਰਿਸ਼ ਦੇ ਨਾਲ ਗੜ੍ਹੇ ਪੈਣ ਦੀ ਸੰਭਾਵਨਾ ਹੈ।

ਰਿਪੋਰਟ ਮੁਤਾਬਿਕ, ਅਗਲੇ 24 ਘੰਟਿਆਂ ਵਿਚ ਉਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਕੇਰਲ, ਸਿਕਮ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ।

Leave a Reply

Your email address will not be published.