ਬੁਲਟ ਦੇ ਪਟਾਕੇ ਪਵਾਉਣ ਵਾਲਿਆਂ ਲਈ ਆਈ ਵੱਡੀ ਖ਼ਬਰ-ਹੋ ਜਾਓ ਸਾਵਧਾਨ

ਬਰਨਾਲਾ ਸ਼ਹਿਰ ਵਿਚ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪਾ ਕੇ ਹੁੱਲੜਬਾਜ਼ੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਬਰਨਾਲਾ ਪੁਲੀਸ ਵੱਲੋਂ ਸਖ਼ਤਾਈ ਸ਼ੁਰੂ ਕਰ ਦਿੱਤੀ ਗਈ ਹੈ । ਜਿਸ ਤਹਿਤ ਬਰਨਾਲਾ ਪੁਲਸ ਵੱਲੋਂ ਨਾਕੇਬੰਦੀ ਕਰ ਕੇ ਬੁਲਟ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਗਈ । ਜਿਸ ਦੌਰਾਨ ਪਟਾਕੇ ਪਾਉਣ ਵਾਲੇ ਸਾਈਲੈਂਸਰ ਲੁਹਾ ਕੇ ਉਨ੍ਹਾਂ ਨੂੰ ਭੰਨਿਆ ਗਿਆ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਰਨਾਲਾ ਥਾਣਾ ਸਿਟੀ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਵਿਚ ਪੁਲਸ ਵੱਲੋਂ ਸ਼ਰਾਰਤੀ ਅਨਸਰਾਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ ।

ਜਿਸ ਤਹਿਤ ਸ਼ਹਿਰ ਦੇ ਅਲੱਗ ਅਲੱਗ ਥਾਵਾਂ ‘ ਤੇ ਨਾਕੇਬੰਦੀ ਕਰਕੇ ਬੁਲਟ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ । ਜਿਨ੍ਹਾਂ ਬੁਲਟ ਮੋਟਰਸਾਈਕਲਾਂ ਤੇ ਪਟਾਕੇ ਪਾਉਣ ਵਾਲੇ ਸਾਇਲੈਂਸਰ ਲੱਗੇ ਹੋਏ ਹਨ , ਉਨ੍ਹਾਂ ਨੂੰ ਲਹਾਇਆ ਜਾ ਰਿਹਾ ਹੈ । ਇਨ੍ਹਾਂ ਮੋਟਰਸਾਈਕਲ ਵਾਲਿਆਂ ਦੇ ਚਲਾਨ ਕਰਕੇ ਉਤਾਰੇ ਗਏ ਸਾਈਲੈਂਸਰ ਭੰਨੇ ਜਾ ਰਹੇ ਹਨ, ਤਾਂਜੋ ਇਨ੍ਹਾਂ ਦੀ ਦੁਬਾਰਾ ਵਰਤੋਂ ਨਾ ਹੋ ਸਕੇ । ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ।

ਐਸਐਸਪੀ ਬਰਨਾਲਾ ਸੰਦੀਪ ਗੋਇਲ ਨੇ ਦੱਸਿਆ ਕਿ ਜਿੱਥੇ ਬਰਨਾਲਾ ਪੁਲਿਸ ਵਲੋਂ ਕੋਰੋਨਾ ਵਾਇਰਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਸ਼ਹਿਰ ਵਿੱਚ ਹੁੱਲੜਬਾਜ਼ੀ ਕਰਨ ਵਾਲਿਆ ’ਤੇ ਨਕੇਲ ਕਸੀ ਜਾ ਰਹੀ ਹੈ। ਜਿਸ ਤਹਿਤ ਹੀ ਪਟਾਕੇ ਵਾਲੇ ਸਾਈਲੈਂਸਰ ਉਤਾਰੇ ਜਾ ਰਹੇ ਹਨ।

ਉਹਨਾਂ ਦੱਸਿਆ ਕਿ ਸ਼ਹਿਰ ਦੇ ਮੋਟਰਸਾਈਕਲ ਮਕੈਨਿਕਾਂ ਨੂੰ ਵੀ ਤਾੜਨਾ ਕੀਤੀ ਗਈ ਹੈ ਕਿ ਜੇਕਰ ਕਿਸੇ ਨੇ ਬੁੱਲਟ ਮੋਟਰਸਾਈਕਲ ’ਤੇ ਪਟਾਕਿਆਂ ਵਾਲੇ ਸਾਈਲੈਂਸਰ ਲਗਾਏ ਤਾਂ ਕਾਰਵਾਈ ਉਹਨਾਂ ਦੇ ਵਿਰੁੱਧ ਵੀ ਹੋਵੇਗੀ। ਉਹਨਾਂ ਕਿਹਾ ਕਿ ਇਹਨਾਂ ਪਟਾਕਿਆਂ ਨਾਲ ਜਿੱਥੇ ਆਮ ਲੋਕਾਂ ਨੂੰ ਸਮੱਸਿਆ ਆਉਂਦੀ ਹੈ, ਉਥੇ ਸ਼ੋਰ ਪ੍ਰਦੂਸ਼ਨ ਵੀ ਹੁੰਦਾ ਹੈ। ਜਿਸ ਕਰਕੇ ਅਜਿਹੀ ਹੁੱਲੜਬਾਜ਼ੀ ਬਰਨਾਲਾ ਜ਼ਿਲ੍ਹੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Leave a Reply

Your email address will not be published.