ਪੰਜਾਬ ਦੇ ਇਹਨਾਂ ਇਲਾਕਿਆਂ ਚ’ ਭਾਰੀ ਠੰਡ ਦੇ ਨਾਲ ਮੀਂਹ ਪੈਣ ਦੀ ਸੰਭਾਵਨਾਂ-ਦੇਖੋ ਪੂਰੀ ਜਾਣਕਾਰੀ

ਸ਼ੁੱਕਰਵਾਰ ਰਾਤ ਤੋਂ ਪੰਜਾਬ (Punjab) ਦੇ ਕਈ ਸ਼ਹਿਰਾਂ ਵਿੱਚ ਮੌਸਮ ਦੇ ਮਿਜਾਜ਼ ਬਦਲ ਗਏ। ਜ਼ਿਆਦਾਤਰ ਇਲਾਕਿਆਂ ਵਿੱਚ ਬੱਦਲ ਛਾਏ ਰਹੇ ਅਤੇ ਕੁਝ ਥਾਵਾਂ ‘ਤੇ ਬਾਰਸ਼ ਅਤੇ ਸ਼ੀਤ ਲਹਿਰ (Rain and Cold wave) ਨੇ ਠੰਢ ਨੂੰ ਵਧਾ ਦਿੱਤਾ।

ਇਸ ਦੇ ਨਾਲ ਹੀ ਦਿਨ ਵਿਚ ਜ਼ਿਆਦਾਤਰ ਅਸਮਾਨ ਵਿਚ ਬੱਦਲਵਾਈ ਅਤੇ ਠੰਢੀ ਹਵਾ ਕਾਰਨ ਤਾਪਮਾਨ ਵਿਚ ਵੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ (Meteorological Department) ਵੱਲੋਂ ਸ਼ਨੀਵਾਰ ਨੂੰ ਅਜਿਹੇ ਸੰਕੇਤ ਦਿੱਤੇ ਗਏ ਹਨ। ਹੁਣ ਤੱਕ 50 ਪ੍ਰਤੀਸ਼ਤ ਬਾਰਸ਼ ਦੀ ਭਵਿੱਖਬਾਣੀ (Rain Forecast in Punjab) ਕੀਤੀ ਗਈ ਹੈ।

ਦਰਅਸਲ, ਸ਼ੁੱਕਰਵਾਰ ਰਾਤ ਨੂੰ ਠੰਢੀਆਂ ਹਵਾਵਾਂਰ ਅਤੇ ਤੜਕੇ ਸਵੇਰੇ ਪਏ ਮੀਂਹ ਕਾਰਨ ਘੱਟੋ ਘੱਟ ਤਾਪਮਾਨ ਵੀ ਹੇਠਾਂ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਪੀਏਯੂ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਧੁੰਦ ਦਾ ਪ੍ਰਭਾਵ ਹੋਰ ਵਧੇਗਾ। ਪੱਛਮੀ ਗੜਬੜੀ ਕਾਰਨ ਹੋਈ ਇਸ ਬਾਰਸ਼ ਦਾ ਕਿਸਾਨਾਂ ਨੂੰ ਲਾਭ ਹੋਵੇਗਾ। ਡਾ. ਪ੍ਰਭਜੋਤ ਨੇ ਦੱਸਿਆ ਕਿ ਸੋਮਵਾਰ ਨੂੰ ਵੀ ਬੱਦਲਵਾਈ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਅਗਲੇ ਕੁਝ ਦਿਨਾਂ ਵਿੱਚ ਠੰਢ ਦਾ ਮੌਸਮ ਵਧਣ ਦੀ ਉਮੀਦ ਹੈ। ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਠੰਢ ਦੇ ਮੌਸਮ ਵਿਚ ਘਰ ਤੋਂ ਬਾਹਰ ਨਿਕਲਦਿਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਦੱਸ ਦਈਏ ਕਿ ਘੱਟੋ ਘੱਟ ਤਾਪਮਾਨ ਪੰਜਾਬ ਅਤੇ ਹਰਿਆਣਾ ਵਿੱਚ ਆਮ ਨਾਲੋਂ ਵੱਧ ਅਤੇ ਚੰਡੀਗੜ੍ਹ ਵਿੱਚ 10.4 ਡਿਗਰੀ ਸੈਲਸੀਅਸ ਸੀ। ਸਕਾਈਮੇਟ ਮੌਸਮ ਮੁਤਾਬਕ ਸ਼ਨੀਵਾਰ ਨੂੰ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਤੋਂ ਮਹਾਰਾਸ਼ਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।