ਕਿਸਾਨ ਅੰਦੋਲਨ ਤੋਂ ਮੋਦੀ ਨੂੰ ਲੱਗਾ ਇੱਕ ਹੋਰ ਕਰਾਰਾ ਝੱਟਕਾ-ਦਰਜ਼ਨਾਂ ਪਰਿਵਾਰਾਂ ਨੇ ਕਰਤਾ ਇਹ ਵੱਡਾ ਐਲਾਨ-ਦੇਖੋ ਤਾਜ਼ਾ ਖ਼ਬਰ

ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦੇ ਪੰਜਾਬ ‘ਚ ਭਾਜਪਾ ਦਾ ਗ੍ਰਾਫ ਲਗਾਤਾਰ ਡਿੱਗਦਾ ਜਾ ਰਿਹਾ ਹੈ। ਰਾਜਪੁਰਾ ਵਿਖੇ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਦਰਜਨਾਂ ਪਰਿਵਾਰ ਕਾਂਗਰਸ ‘ਚ ਸ਼ਾਮਿਲ ਹੋ ਗਏ। ਹਲਕੇ ਦੇ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਇਹ ਭਾਜਪਾ ਪਰਿਵਾਰ ਕਾਂਗਰਸ ‘ਚ ਸ਼ਾਮਿਲ ਹੋ ਗਏ।

ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਐਸੋਸੀਏਟ ਵੁਮੈਨ ਇਮਪਾਵਰਮੈਂਟ ਦੇ ਇੰਚਾਰਜ ਨਰਿੰਦਰ ਕੌਰ, ਪ੍ਰਭਜੋਤ ਕੌਰ (ਸੋਸਲ ਮੀਡੀਆ ਇੰਚਾਰਜ), ਮੋਹਿੰਦਰ ਕੌਰ ਤੋਂ ਇਲਾਵਾ ਹੋਰ ਕਈ ਆਗੂਆਂ ਨੇ ਭਾਜਪਾ ਛੱਡਣ ਦਾ ਐਲਾਨ ਕੀਤਾ। ਇਸ ਮੌਕੇ ਹਰਦਿਆਲ ਸਿੰਘ ਕੰਬੋਜ ਨੇ ਉਨ੍ਹਾਂ ਨੂੰ ਸਿਰੋਪਾ ਪਾ ਕੇ ਜੀ ਆਇਆਂ ਨੂੰ ਆਖਿਆ ਅਤੇ ਪਾਰਟੀ ‘ਚ ਪੂਰਾ ਬਣਦਾ ਮਾਣ- ਸਨਮਾਨ ਦੇਣ ਦੀ ਗੱਲ ਆਖੀ।

ਹਰਦਿਆਲ ਕੰਬੋਜ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਦੇਸ਼ ਵਿਰੋਧੀ ਕਾਰਜ ਕਰ ਰਹੀ ਹੈ। ਕੇਂਦਰ ਦੀ ਮੋਦੀ ਸਰਕਾਰ ਸੱਤਾ ਦੇ ਨਸ਼ੇ ‘ਚ ਮਦਹੋਸ਼ ਹੋ ਗਈ ਹੈ। ਮੋਦੀ ਅਤੇ ਅਮਿਤ ਸ਼ਾਹ ਹੰਕਾਰ ਨਾਲ ਭਰ ਗਏ ਹਨ, ਜਿਸ ਕਰਕੇ ਉਹ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਨਹੀਂ ਸੁਣ ਰਹੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹੱਕ ‘ਚ ਡਟ ਕੇ ਆਵਾਜ਼ ਬੁਲੰਦ ਕੀਤੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |