ਹੁਣੇ ਹੁਣੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਬੌਬੀ ਦਿਓਲ ਬਾਰੇ ਆਈ ਵੱਡੀ ਮਾੜੀ ਖ਼ਬਰ-ਦੇਖੋ ਪੂਰੀ ਖ਼ਬਰ

ਫ਼ਿਲਮ ਨਗਰੀ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅੱਜ-ਕੱਲ੍ਹ ਚਰਚਾ ਵਿਚ ਰਹਿੰਦੇ ਹਨ।ਆਏ ਦਿਨ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਚਰਚਾ ਸੁਰਖੀਆਂ ਵਿੱਚ ਰਹਿੰਦੀ ਹੈ। ਜਿੱਥੇ ਅੱਜ ਖੇਤੀ ਕਾਨੂੰਨਾ ਨੂੰ ਲੈ ਕੇ ਬਹੁਤ ਸਾਰੇ ਫਿਲਮੀ ਅਦਾਕਾਰਾ ਵਲੋ ਸਾਥ ਦਿੱਤਾ ਜਾ ਰਿਹਾ ਹੈ । ਉਥੇ ਹੀ ਕਿਸਾਨਾਂ ਦੇ ਸੰਘਰਸ਼ ਦੀ ਕੁਝ ਕਲਾਕਾਰਾਂ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਕਲਾਕਾਰ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਫ਼ਿਲਮ ਜਗਤ ਦੇ ਸਦਾ ਬਹਾਰ ਕਲਾਕਾਰ ਅਜਿਹੇ ਹਨ । ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਇਕ ਵੱਰੀ ਪਹਿਚਾਣ ਬਣਾਈ ਹੈ।

ਇਸ ਸਾਲ ਦੇ ਵਿੱਚ ਫਿਲਮੀ ਜਗਤ, ਰਾਜਨੀਤਿਕ ਜਗਤ ,ਖੇਡ ਜਗਤ, ਸੰਗੀਤ ਜਗਤ ਦੇ ਵਿੱਚ ਵੀ ਬਹੁਤ ਸਾਰੀਆਂ ਹਸਤੀਆਂ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੀਆਂ ਹਨ। ਫਿਲਮ ਜਗਤ ਤੋਂ ਬਹੁਤ ਹੀ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਹੁਣ ਮਸ਼ਹੂਰ ਅਦਾਕਾਰ ਧਰਮਿੰਦਰ ਦੇ ਮੁੰਡੇ ਬੌਬੀ ਦਿਓਲ ਬਾਰੇ ਮਾੜੀ ਖਬਰ ਸਾਹਮਣੇ ਆਈ ਹੈ। ਜਿੱਥੇ ਕਿਸਾਨ ਸੰਘਰਸ਼ ਨੂੰ ਲੈ ਕੇ ਬੋਬੀ ਦਿਓਲ ਅਤੇ ਧਰਮਿੰਦਰ ਪਹਿਲਾਂ ਚਰਚਾ ਦੇ ਵਿੱਚ ਰਹੇ ਹਨ ਤੇ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।


ਉਥੇ ਹੀ ਹੁਣ ਅਦਾਕਾਰ ਬੌਬੀ ਦਿਓਲ ਅਤੇ ਫਿਲਮ ਨਿਰਮਾਤਾ ਪ੍ਰਕਾਸ਼ ਝਾਅ ਨੂੰ ਜੋਧਪੁਰ ਦੀ ਇਕ ਅਦਾਲਤ ਨੇ ਆਸ਼ਰਮ ਵੈੱਬ ਸੀਰੀਜ਼ ਦੇ ਖਿਲਾਫ ਕੇਸ ਦਰਜ ਕਰਕੇ ਜਾਰੀ ਕੀਤਾ ਹੈ। ਇਨ੍ਹਾਂ ਖਿਲਾਫ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਕਸਦ ਨਾਲ ਕੇਸ ਦਰਜ ਕਰਵਾਇਆ ਗਿਆ ਹੈ ਜਿਸ ਦੀ ਸੁਣਵਾਈ 11 ਜਨਵਰੀ ਨੂੰ ਹੋਵੇਗੀ। ਪ੍ਰਕਾਸ਼ ਝਾ ਵੱਲੋਂ ਆਸ਼ਰਮ ਨਾਮ ਦੀ ਇੱਕ ਵੈੱਬ ਸੀਰੀਜ਼ ਬਣਾਈ ਗਈ ਹੈ ਜਿਸ ਵਿੱਚ ਬੌਬੀ ਦਿਓਲ ਵੱਲੋਂ ਕੰਮ ਕੀਤਾ ਜਾ ਰਿਹਾ ਹੈ।

ਹੁਣ ਇਸ ਦਾ ਦੂਜਾ ਸੀਜਨ ਸ਼ੁਰੂ ਹੋ ਗਿਆ ਹੈ। ਕੁਝ ਲੋਕਾਂ ਅਤੇ ਸੰਗਠਨਾਂ ਵੱਲੋਂ ਇਸ ਤੇ ਇਤਰਾਜ਼ ਜਤਾਇਆ ਗਿਆ ਹੈ। ਟ੍ਰੇਲਰ ਦੇ ਇਤਰਾਜ਼ਯੋਗ ਸੀਨ ਦੇ ਅਧਾਰ ਤੇ ਕਰਨ ਸੈਨਾ ਨੇ ਇਸ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਕਰਨੀ ਸੈਨਾ ਦੇ ਜਰਨਲ ਸਕੱਤਰ ਸੁਰਜੀਤ ਸਿੰਘ ਨੇ ਕਿਹਾ ਸੀ ਕਿ ਹਿੰਦੂ ਧਰਮ ਵਿਚ ਆਸ਼ਰਮ ਦੀ ਪਰੰਪਰਾ ਦੀ ਵਿਸ਼ੇਸ਼ ਮਹੱਤਤਾ ਹੈ । ਹਿੰਦੂ ਸ਼ਬਦ ਹਿੰਦੂਆਂ ਦੇ ਵਿਸ਼ਵਾਸ ਦਾ ਵਿਸ਼ਾ ਹੈ।


ਉਨ੍ਹਾਂ ਕਿਹਾ ਕਿ ਪ੍ਰਕਾਸ਼ ਝਾ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਹ ਵੈੱਬ ਲੜੀ ਕਿਸ ਆਸ਼ਰਮ ਦੀ ਕਾਲੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਸ਼ੁਰੂ ਕੀਤੀ ਗਈ ਹੈ। ਇਸ ਤਰਾਂ ਹੀ ਹਿੰਦੂ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ੋਅ ਦੇ ਦੂਜੇ ਸੀਜ਼ਨ ਦੇ ਟ੍ਰੇਲਰ ਵਿਚ ਦਿਖਾਏ ਗਏ ਸੀਨ ਲੋਕਾਂ ਵਿਚ ਇਹ ਪ੍ਰਭਾਵ ਪੈਦਾ ਕਰਨਗੇ ਕਿ ਆਸ਼ਰਮ ਵਿੱਚ ਅਜਿਹੀਆਂ ਹਰਕਤਾਂ ਹੁੰਦੀਆਂ ਹਨ। ਇਸ ਲਈ ਹੀ ਕਰਨੀ ਸੈਨਾ ਵੱਲੋਂ ਸ਼ੋਅ ਦੇ ਨਿਰਮਾਤਾ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।