ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਤੋਹਫ਼ਾ-ਖਿੱਚਲੋ ਤਿਆਰੀਆਂ ਲੱਗਣਗੀਆਂ ਮੌਜ਼ਾਂ

ਰਾਸ਼ਟਰਪਤੀ ਜੋ ਬਾਈਡੇਨ ਚਾਹੁੰਦੇ ਹਨ ਕਿ ਅਮਰੀਕੀ ਸੰਸਦ (ਕਾਂਗਰਸ) ਇਮੀਗ੍ਰੇਸ਼ਨ ਸੁਧਾਰ ’ਤੇ ਤੇਜ਼ੀ ਨਾਲ ਕੰਮ ਕਰੇ ਤਾਂ ਕਿ ਭਾਰਤੀ ਡਾਕਟਰ ਅਤੇ ਦੂਜੇ ਹੋਰ ਪੇਸ਼ੇਵਰਾਂ ਨੂੰ ਗ੍ਰੀਨ ਕਾਰਡ ਦੇਣ ਦੀ ਪ੍ਰਕਿਰਿਆ ਤੇਜ਼ੀ ਨਾਲ ਸ਼ੁਰੂ ਕੀਤੀ ਜਾ ਸਕੇ।

ਵ੍ਹਾਈਟ ਹਾਊਸ ਦੀ ਮਹਿਲਾ ਬੁਲਾਰਾ ਜੇਨ ਸਾਕੀ ਨੇ ਕਿਹਾ ਕਿ ਰਾਸ਼ਟਰਪਤੀ ਦਾ ਮੰਨਣਾ ਹੈ ਕਿ ਇਸ ਕੰਮ ਲਈ ਉਹ ਕਾਂਗਰਸ ਨਾਲ ਅੱਗੇ ਵਧਣ ਦੇ ਇਛੁੱਕ ਹਨ। ਦੱਸ ਦੇਈਏ ਕਿ ਫਰਵਰੀ ਵਿਚ ਬਾਈਡੇਨ ਪ੍ਰਸ਼ਾਸਨ ਨੇ ਅਮਰੀਕੀ ਸੰਸਦ ਵਿਚ ਇਕ ਬਿੱਲ ਪੇਸ਼ ਕੀਤਾ ਹੈ, ਜਿਸ ਵਿਚ ਹੋਰ ਗੱਲਾਂ ਦੇ ਇਲਾਵਾ ਰੋਜ਼ਗਾਰ-ਆਧਾਰਿਤ ਗ੍ਰੀਨ ਕਾਰਡ ਲਈ ਪ੍ਰਤੀ-ਦੇਸ਼ ਕੈਪ ਨੂੰ ਖ਼ਤਮ ਕਰਨ ਦਾ ਪ੍ਰਸਤਾਵ ਵੀ ਸ਼ਾਮਲ ਹੈ।

2021 ਦਾ ਅਮਰੀਕੀ ਨਾਗਰਿਕਤਾ ਐਕਟ 1.1 ਕਰੋੜ ਕਾਮਿਆਂ ਦੀ ਨਾਗਰਿਕਾਂ ਦੀ ਵਿਵਸਥਾ ਵੀ ਕਰਦਾ ਹੈ, ਜਿਸ ਵਿਚ ਐਚ-1ਬੀ ਵੀਜ਼ਾ ਧਾਰਕਾਂ ਦੇ ਆਸ਼ਰਿਤਾਂ ਲਈ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਅਤੇ ਕੰਮ ਦੇ ਅਧਿਕਾਰ ਲਈ ਪ੍ਰਤੀ ਦੇਸ਼ ਕੋਟੇ ਦਾ ਖ਼ਤਮਾ ਸ਼ਾਮਲ ਕੀਤਾ ਗਿਆ ਹੈ। ਵ੍ਹਾਈਟ ਹਾਊਸ ਦੀ ਬੁਲਾਰਾ ਭਾਰਤੀ-ਅਮਰੀਕੀ ਡਾਕਟਰਾਂ ਦੇ ਹਾਲੀਆ ਵਿਰੋਧ ’ਤੇ ਇਕ ਸਵਾਲ ਦਾ ਜਵਾਬ ਦੇ ਰਹੀ ਸੀ। ਇਸ ਵਿਰੋਧ ਪ੍ਰਦਰਸ਼ਨ ਵਿਚ ਡਾਕਟਰਾਂ ਨੇ ਗ੍ਰੀਨ ਕਾਰਡ ਲਈ ਮੌਜੂਦਾ ਪ੍ਰਤੀ ਦੇਸ਼ ਕੋਟਾ ਖ਼ਤਮ ਕਰਨ ਦੀ ਮੰਗ ਕੀਤੀ ਸੀ।

ਪਿਛਲੇ ਮਹੀਨੇ ਡੈਮੋਕੇਟਸ ਨੇ ਕਾਂਗਰਸ ਵਿਚ ਇਕ ਵਿਆਪਕ ਇਮੀਗ੍ਰੇਸ਼ਨ ਸੁਧਾਰ ਬਿੱਲ ਪੇਸ਼ ਕੀਤਾ। ਜੇਕਰ ਇਹ ਪ੍ਰਤੀਨਿਧੀ ਸਭਾ ਅਤੇ ਸੈਨੇਟ ਤੋਂ ਪਾਸ ਹੋ ਜਾਏ ਅਤੇ ਬਾਈਡੇਨ ਇਸ ’ਤੇ ਦਸਤਖ਼ਤ ਕਰ ਦੇਣ ਤਾਂ ਅਮਰੀਕਾ ਵਿਚ ਗ੍ਰੀਨ ਕਾਰਡ ਲਈ ਮੌਜੂਦਾ ਰੁਕਾਵਟਾਂ ਦੂਰ ਹੋ ਜਾਣਗੀਆਂ। ਇਸ ਕਾਨੂੰਨ ਨਾਲ ਹਜ਼ਾਰਾਂ ਭਾਰਤੀ ਆਈ.ਟੀ. ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਲਾਭ ਹੋਵੇਗਾ। ਦੱਸ ਦੇਈਏ ਕਿ ਕੈਨੇਡਾ ਅਤੇ ਮੈਕਸੀਕੋ ਨੂੰ ਛੱਡ ਕੇ ਹਰੇਕ ਦੇਸ਼ ਵਿਚ ਹਰ ਸਾਲ ਸਿਰਫ਼ 26000 ਗ੍ਰੀਨ ਕਾਰਡ ਦੀ ਇਜਾਜ਼ਤ ਹੈ। ਇਸ ਨੇ ਭਾਰਤ ਵਰਗੇ ਦੇਸ਼ਾਂ ਦੇ ਬਿਨੈਕਾਰਾਂ ਲਈ ਇਕ ਵੱਡਾ ਬੈਕਲਾਗ ਬਣਾਇਆ ਹੈ, ਜਦੋਂਕਿ ਕੁੱਝ ਦੇਸ਼ ਆਪਣੇ ਪੂਰਨ ਕੋਟੇ ਦੀ ਵਰਤੋਂ ਤੱਕ ਨਹੀਂ ਕਰਦੇ ਹਨ।

ਵ੍ਹਾਈਟ ਹਾਊਸ ਦੀ ਬੁਲਾਰਾ ਨੇ ਐਚ-4 ਅਤੇ ਐਲ-2 ਵੀਜ਼ਾ ਧਾਰਕਾਂ ਨੂੰ ਰੋਜ਼ਗਾਰ ਅਥਾਰਟੀ ਵੱਲੋਂ ਜਾਰੀ ਹੋਣ ਵਾਲੇ ਗ੍ਰੀਨ ਕਾਰਡ ਵਿਚ ਦੇਰੀ ਦੇ ਸਵਾਲ ’ਤੇ ਕਿਹਾ, ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਭਾਰਤੀ ਔਰਤਾਂ ਹਨ। ਉਨ੍ਹਾਂ ਨੂੰ ਜੀਵਨਸਾਥੀ ਦੇ ਤੌਰ ’ਤੇ ਵੀਜ਼ਾ ਕਾਰਵਾਈ ਵਿਚ ਤੇਜ਼ੀ ਜ਼ਰੂਰੀ ਹੈ। ਦੱਸ ਦੇਈਏ ਕਿ ਐਚ-1 ਵੀ ਵੀਜ਼ਾ ਧਾਰਕਾਂ ਦੇ ਰਿਸ਼ਤੇਦਾਰਾਂ (ਪਤੀ/ਪਤਨੀ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ) ਲਈ ਐਚ-4 ਵੀਜ਼ਾ ਜਾਰੀ ਹੁੰਦਾ ਹੈ, ਜਿਸ ਵਿਚ ਜ਼ਿਆਦਾਤਰ ਭਾਰਤੀ ਆਈ.ਟੀ. ਪੇਸ਼ੇਵਰ ਸ਼ਾਮਲ ਹਨ।

Leave a Reply

Your email address will not be published. Required fields are marked *