ਕਨੇਡਾ ਚ’ PR ਮਿਲਣ ਦੇ 1 ਦਿਨ ਬਾਅਦ ਪੰਜਾਬੀ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ ਕਿ ਪੰਜਾਬ ਤੱਕ ਪਿਆ ਸੋਗ-ਦੇਖੋ ਪੂਰੀ ਖ਼ਬਰ

ਇਨਸਾਨ ਦੇ ਸੁਪਨਿਆਂ ਦੀ ਉਡਾਰੀ ਉਸ ਨੂੰ ਸੱਤ ਸਮੁੰਦਰਾਂ ਤੋਂ ਪਾਰ ਲੈ ਜਾਂਦੀ ਹੈ। ਜਿਥੇ ਪਹੁੰਚ ਕੇ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਰਾਸਤਿਆਂ ਦੀ ਸਿਰਜਣਾ ਕਰਦਾ ਹੈ। ਇਸ ਲਈ ਉਸ ਇਨਸਾਨ ਨੂੰ ਬਹੁਤ ਜ਼ਿਆਦਾ ਮਿਹਨਤ ਦੀ ਜ਼ਰੂਰਤ ਪੈਂਦੀ ਹੈ। ਕਾਫੀ ਸਖਤ ਮਿਹਨਤ ਤੋਂ ਬਾਅਦ ਹੀ ਉਹ ਇੱਕ ਵਧੀਆ ਮੁਕਾਮ ਹਾਸਲ ਕਰਦਾ ਹੈ ਜਿਸ ਉਪਰ ਉਸ ਦੇ ਪਰਿਵਾਰ ਨੂੰ ਬਹੁਤ ਮਾਣ ਹੁੰਦਾ ਹੈ।


ਕੁੱਝ ਇਹੋ ਜਿਹਾ ਹੀ ਮਾਣ ਪੰਜਾਬ ਤੋਂ 4 ਸਾਲ ਪਹਿਲਾਂ ਕੈਨੇਡਾ ਪੜ੍ਹਨ ਆਏ ਗੁਰਜੀਤ ਸਿੰਘ ਦੇ ਮਾਪਿਆਂ ਨੂੰ ਬੀਤੀ 30 ਨਵੰਬਰ ਨੂੰ ਹੋਇਆ ਸੀ ਜਦੋਂ ਗੁਰਜੀਤ ਨੂੰ ਕੈਨੇਡਾ ਦੀ ਪੀਆਰ ਮਿਲੀ ਸੀ। ਪਰ ਸ਼ਾਇਦ ਇਹ ਖੁਸ਼ੀਆਂ ਜ਼ਿਆਦਾ ਦੇਰ ਤਕ ਨਹੀਂ ਰਹਿ ਸਕੀਆਂ ਕਿਉਂਕਿ ਗੁਰਜੀਤ ਸਿੰਘ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਗੁਰਜੀਤ ਦੀ ਮੌਤ ਕੈਨੇਡਾ ਦੇ ਸ਼ਹਿਰ ਸਕੈਚ ਫੋਰੈਸਟ ਦੇ ਸੱਸਕਾ ਤੂਨ ਖੇਤਰ ਦੇ ਇਕ ਸੜਕ ਹਾਦਸੇ ਦੌਰਾਨ ਹੋਈ। ਗੁਰਜੀਤ ਸਿੰਘ ਦੀ ਉਮਰ 23 ਸਾਲ ਸੀ ਜੋ ਆਪਣੀ ਭੈਣ ਦਾ ਇਕਲੌਤਾ ਭਰਾ ਸੀ।


ਗੁਰਜੀਤ ਡੇਰਾਬੱਸੀ ਦੇ ਪਿੰਡ ਪਰਾਰਗਪੁਰ ਦੇ ਰਹਿਣ ਵਾਲੇ ਮਿੱਤਰਪਾਲ ਸਿੰਘ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਬਾਰੇ ਦੁਖੀ ਹਿਰਦੇ ਨਾਲ ਗੱਲ ਕਰਦੇ ਹੋਏ ਮਿੱਤਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਜੀਤ ਸਿੰਘ ਬਾਰਵੀਂ ਜਮਾਤ ਦੀ ਨਾਨ ਮੈਡੀਕਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਵਿੱਚ ਕੰਪਿਊਟਰ ਕੋਰਸ ਕਰਨ ਗਿਆ ਸੀ। ਜਿੱਥੇ ਉਹ ਹੁਣ ਇੱਕ ਕੋਰੀਅਰ ਕੰਪਨੀ ਦੀ ਕਾਰ ਚਲਾਉਂਦਾ ਸੀ।


ਬੀਤੀ 1 ਨਵੰਬਰ ਨੂੰ ਜਦੋਂ ਉਹ ਡਿਊਟੀ ਤੋਂ ਵਾਪਸ ਆ ਰਿਹਾ ਸੀ ਤਾਂ ਸਾਹਮਣੇ ਆ ਰਹੀ ਇੱਕ ਕਾਰ ਦੀ ਉਸ ਦੀ ਕਾਰ ਨਾਲ ਟੱਕਰ ਹੋ ਗਈ ਅਤੇ ਪਿੱਛੋਂ ਆ ਰਹੀਆਂ ਦੋ ਹੋਰ ਕਾਰਾਂ ਗੁਰਜੀਤ ਸਿੰਘ ਦੀ ਕਾਰ ਨਾਲ ਟਕਰਾ ਗਈਆਂ। ਇਸ ਦੁਰਘਟਨਾ ਤੋਂ ਬਾਅਦ ਗੁਰਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।

ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਸ ਦੀ ਮ੍ਰਿਤਕ ਦੇਹ ਨੂੰ ਹਲਕਾ ਵਿਧਾਇਕ ਐਨਕੇ ਸ਼ਰਮਾ ਅਤੇ ਕੈਨੇਡਾ ਦੇ ਐਮਪੀ ਸੁੱਖ ਧਾਲੀਵਾਲ ਨਾਲ ਸੰਪਰਕ ਕਰਕੇ ਜੱਦੀ ਪਿੰਡ ਲਿਆਂਦਾ ਗਿਆ। ਜਿੱਥੇ ਉਸਦਾ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ।