ਰਾਤੋਂ ਰਾਤ ਜਥੇਬੰਦੀਆਂ ਨੇ ਜਾਨ ਦੀਆਂ ਬਾਜ਼ੀਆਂ ਲਗਾਉਣ ਦਾ ਕਰਤਾ ਐਲਾਨ-ਦੇਖੋ ਪੂਰੀ ਖ਼ਬਰ

ਕਿਸਾਨ ਲਗਾਤਾਰ ਦਿੱਲੀ ਬਾਰਡਰ ਤੇ ਅੰਦੋਲਨ ਕਰ ਰਹੇ ਹਨ ਇਸ ਅੰਦੋਲਨ ਦੀ ਅਗਵਾਈ ਕਿਸਾਨ ਜਥੇਬੰਦੀਆਂ ਕਰ ਰਹੀਆ ਹਨ ਹੁਣ ਕਿਸਾਨ ਜਥੇਬੰਦੀਆਂ ਨੇ ਰਾਤੋਂ ਰਾਤ ਹੀ ਜਾਨ ਦੀਆ ਬਾਜ਼ੀਆ ਲਗਾਉਣਾ ਦਾ ਐਲਾਨ ਕਰ ਦਿੱਤਾ ਹੈ ਇਸੇ ਦੌਰਾਨ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਕਿਸਾਨ ਆਗੂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਗੱਲਬਾਤ ਕਰਦਿਆਂ ਉਸਨੇ ਦੱਸਿਆ |

ਅਸੀਂ ਅੰਦੋਲਨ ਇਸੇ ਤਰ੍ਹਾਂ ਹੀ ਸ਼ਾਂਤਮਈ ਢੰਗ ਨਾਲ ਜਾਰੀ ਰੱਖਾਂਗੇ ਅਤੇ ਹੁਣ ਅਸੀਂ ਇਹ ਫੈਸਲਾ ਕੀਤਾ ਹੈ ਕਿ ਕਿਸੇ ਦੇ ਸਰੀਰ ਨੂੰ ਕਸ਼ਟ ਦੇਣ ਦੀ ਜਗ੍ਹਾ ਅਸੀਂ ਆਪਣੇ ਸਰੀਰ ਨੂੰ ਹੁਣ ਕਸ਼ਟ ਦੇਵਾਂਗੇ ਅਸੀਂ 11-11 ਆਗੂ 24-24 ਘੰਟਿਆਂ ਦੀ ਭੁੱਖ ਹੜਤਾਲ ਸ਼ੁਰੂ ਕਰਾਂਗੇ ਅਤੇ ਜੇ ਹੋਰ ਵੀ ਕੁੱਝ ਕਰਨਾ ਪਿਆ ਉਹ ਅਸੀਂ ਸਲਾਹ ਕਰਕੇ ਕਰਾਂਗੇ ਉਸਨੇ ਇਹ ਵੀ ਕਿਹਾ ਕਿ ਮੋਦੀ ਨੇ ਬਾਹਰੋਂ ਅੰਨ ਨਾ ਮਿਲਦਾ ਦੇਖ ਇੱਕ ਵਾਰ ਇਸ ਨੂੰ ਸਵੈ ਅਭਿਮਾਨ ਦਾ ਨਾਮ ਦੇ ਕੇ ਇਹ ਕਿਹਾ ਸੀ ਕਿ

ਸਾਰੇ ਇੱਕ ਦਿਨ ਦੀ ਭੁੱਖ ਹੜਤਾਲ ਕਰੋ ਅਤੇ ਹੋਟਲਾਂ ਤੇ ਵੀ ਇੱਕ ਦਿਨ ਦਾ ਖਾਣਾ ਬੰਦ ਕੀਤਾ ਸੀ ਹੁਣ 23 ਤਾਰੀਕ ਨੂੰ ਕਿਸਾਨ ਦਿਵਸ ਹੈ ਅਤੇ ਅੰਨ ਵਿੱਚ ਕਿਸਾਨਾਂ ਦਾ ਹੀ ਸਭ ਤੋਂ ਵੱਧ ਯੋਗਦਾਨ ਹੈ ਇਸ ਲਈ ਅਸੀਂ ਸਾਰਿਆਂ ਨੂੰ 23 ਤਾਰੀਕ ਨੂੰ ਦੁਪਿਹਰ ਦੀ ਰੋਟੀ ਨਾ ਖਾਣ ਲਈ ਕਹਿੰਦੇ ਹਾਂ ਉਸਨੇ ਕਿਹਾ ਕਿ ਹੁਣ ਹਰਿਆਣਾ ਵਾਲੇ ਵੀ ਸਾਡੇ ਨਾਲ ਆ ਕੇ ਕਹਿ ਰਹੇ ਹਨ ਕਿ

25,26 ਅਤੇ 27 ਤਾਰੀਕ ਨੂੰ ਉਹ ਹਰਿਆਣਾ ਦੇ ਸਾਰੇ ਟੋਲ ਪਲਾਜ਼ਾ ਫਰੀ ਕਰਨਗੇ ਅਤੇ ਅਸੀਂ ਵੀ 26 ਅਤੇ 27 ਨੂੰ NDA ਦੇ ਸਾਰੇ ਆਗੂਆਂ ਦੇ ਘਰਾਂ ਅੱਗੇ ਜਾ ਕੇ ਉਹਨਾਂ ਨੂੰ ਇਹ ਸਮਝਾਵਾਗੇ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਪਾਰਟੀ ਛੱਡ ਦੇਣ |