ਰਸੋਈ ਗੈਸ ਖਰੀਦਣ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ ਕਿਉਂਕਿ ਹੁਣ ਹਰ ਹਫ਼ਤੇ ਹੋਵੇਗਾ ਇਹ ਕੰਮ-ਦੇਖੋ ਪੂਰੀ ਖ਼ਬਰ

ਕੀ ਹੁਣ ਤੋਂ ਹਰ ਹਫਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਆਵੇਗੀ …? ਸਰਕਾਰੀ ਤੇਲ ਕੰਪਨੀਆਂ ਹੁਣ ਤੋਂ ਹਰ ਹਫ਼ਤੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਨਤਕ ਤੇਲ ਕੰਪਨੀਆਂ ਇਸ ਤਿਆਰੀ ਵਿਚ ਰੁੱਝੀਆਂ ਹੋਈਆਂ ਹਨ। ਇਸ ਸਮੇਂ, ਗੈਸ ਸਿਲੰਡਰ ਦੀਆਂ ਦਰਾਂ ਦੀ ਹਰ ਮਹੀਨੇ ਸਮੀਖਿਆ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਕੀਮਤਾਂ ਵਿੱਚ ਤਬਦੀਲੀ ਜਾਂ ਵਾਧਾ ਹੁੰਦਾ ਹੈ।

ਤੇਲ ਕੰਪਨੀਆਂ ਨੂੰ ਮਿਲੇਗੀ ਰਾਹਤ -ਤੇਲ ਕੰਪਨੀਆਂ ਦੇ ਅਧਿਕਾਰੀਆਂ ਅਨੁਸਾਰ ਇਹ ਯੋਜਨਾ ਕੰਪਨੀਆਂ ਨੂੰ ਹੋਏ ਨੁਕਸਾਨ ਨੂੰ ਘਟਾਉਣ ਲਈ ਬਣਾਈ ਗਈ ਹੈ। ਜੇ ਸਮੀਖਿਆ ਦੌਰਾਨ ਹਰ ਮਹੀਨੇ ਰੇਟਾਂ ਵਿੱਚ ਕਟੌਤੀ ਹੁੰਦੀ ਸੀ ਤਾਂ ਕੰਪਨੀਆਂ ਨੂੰ ਪੂਰੇ ਮਹੀਨੇ ਦਾ ਨੁਕਸਾਨ ਸਹਿਣਾ ਪੈਂਦਾ ਸੀ। ਇਸ ਦੇ ਨਾਲ ਹੀ ਕੰਪਨੀਆਂ ਨੂੰ ਇਸ ਨਵੀਂ ਪ੍ਰਣਾਲੀ ਰਾਹੀਂ ਕਾਫੀ ਰਾਹਤ ਮਿਲਣ ਦੀ ਉਮੀਦ ਹੈ।

ਦੱਸ ਦਈਏ ਕਿ ਦਿਸੰਬਰ ਮਹੀਨੇ ਵਿਚ ਦੋ ਵਾਰੀ ਗੈਸ ਸਿਲੰਡਰ ਦੀ ਕੀਮਤਾਂ ਵਿਚ ਵਾਧਾ ਹੋਇਆ ਹੈ। ਇਸ ਨੂੰ ਵੇਖਦਿਆਂ ਐਲਪੀਜੀ ਦੇ ਵਿਤਰਕ ਦਾ ਕਹਿਣਾ ਹੈ ਕਿ ਹੁਣ ਐਲਪੀਜੀ ਸਿਲੰਡਰ ਦੀ ਕੀਮਤ ਹਰ ਹਫਤੇ ਬਦਲੇਗੀ। ਇਸ ਕਾਰਨ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ।

IOC ਦੀ ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ ਅਨੁਸਾਰ 2 ਦਸੰਬਰ ਤੋਂ ਤੁਹਾਡਾ ਐਲਪੀਜੀ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਇਸ ਵਾਧੇ ਤੋਂ ਬਾਅਦ ਦੇਸ਼ ਦੀ ਰਾਜਧਾਨੀ ਵਿਚ ਘਰੇਲੂ ਰਸੋਈ ਗੈਸ ਦੀ ਕੀਮਤ 644 ਰੁਪਏ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 1 ਦਸੰਬਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਗੈਸ ਦੀਆਂ ਦਰਾਂ ਵਿੱਚ ਵਾਧਾ ਕੀਤਾ ਸੀ। 19 ਕਿਲੋ ਦੇ ਸਿਲੰਡਰ ਵਿਚ 55 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਐਲਪੀਜੀ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ – ਆਈਓਸੀ ਦੀ ਵੈਬਸਾਈਟ ‘ਤੇ ਰੇਟਾਂ ਦੇ ਅਨੁਸਾਰ, ਦਿੱਲੀ ਵਿੱਚ ਗੈਰ ਸਬਸਿਡੀ ਵਾਲਾ ਐਲਪੀਜੀ ਸਿਲੰਡਰ ਦੀ ਕੀਮਤ 594 ਰੁਪਏ ਤੋਂ ਵਧ ਕੇ 644 ਰੁਪਏ ਪ੍ਰਤੀ 14.2 ਕਿਲੋ ਸਿਲੰਡਰ ਹੋ ਗਈ ਹੈ।