ਹੁਣੇ ਹੁਣੇ ਏਥੇ 2 ਟ੍ਰੇਨਾਂ ਦੀ ਆਪਸ ਚ’ ਹੋਈ ਭਿਆਨਕ ਟੱਕਰ,ਮੌਕੇ ਤੇ ਹੋਈਆਂ ਏਨੀਆਂ ਮੌਤਾਂ ਤੇ 66 ਜਖਮੀ

ਦੱਖਣੀ ਮਿਸਰ ‘ਚ ਦੋ ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਣ ਸ਼ੁੱਕਰਵਾਰ ਨੂੰ ਘਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ‘ਚ 66 ਲੋਕ ਜ਼ਖਮੀ ਹੋਏ ਹਨ।

ਮਿਸਰ ਦੇ ਸਿਹਤ ਮੰਤਰਾਲਾ ਦੇ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਦੱਖਣੀ ਸੂਬੇ ਸੋਹਾਗ ‘ਚ ਹੋਏ ਇਸ ਹਾਦਸੇ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਐਂਬੂਲੈਂਸ ਦੀਆਂ ਦਰਜਨਾਂ ਗੱਡੀਆਂ ਅਤੇ ਰਾਹਤ ਕਰਮਚਾਰੀਆਂ ਨੂੰ ਭੇਜਿਆ ਗਿਆ ਹੈ।

ਸਥਾਨਕ ਮੀਡੀਆ ‘ਚ ਦਿਖਾਏ ਜਾ ਰਹੇ ਹਨ ਘਟਨਾ ਸਥਾਨ ਦੇ ਵੀਡੀਓ ‘ਚ ਟਰੇਨ ਦੇ ਡਿੱਬੇ ਪਟੜੀ ਤੋਂ ਲੱਥ ਕੇ ਪਲਟੇ ਹੋਏ ਨਜ਼ਰ ਆ ਰਹੇ ਹਨ ਜਿਸ ਦੇ ਅੰਦਰ ਮਲਬੇ ‘ਚ ਯਾਤਰੀਆਂ ਦੇ ਫਸੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਕੁਝ ਪੀੜਤ ਬੇਹੋਸ਼ ਨਜ਼ਰ ਆ ਰਹੇ ਸਨ ਜਦਕਿ ਹੋਰਾਂ ਦੇ ਸਰੀਰ ‘ਚੋਂ ਖੂਨ ਨਿਕਲ ਰਿਹਾ ਸੀ।

ਸਥਾਨਕ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਸਭ ਤੋਂ ਪਹਿਲਾਂ ਰਾਹਤ ਅਤੇ ਬਚਾਅ ਦਾ ਕੰਮ ਸ਼ੁਰੂ ਕੀਤਾ। ਮਿਸਰ ‘ਚ ਰੇਲ ਵਿਵਸਥਾ ਅਤੇ ਗੱਡੀਆਂ ਤੇ ਉਪਕਰਣਾਂ ਦੇ ਸੰਭਾਲ ਅਤੇ ਪ੍ਰਬੰਧਨ ਨੂੰ ਲੈ ਕੇ ਪਹਿਲੇ ਵੀ ਸਵਾਲ ਖੜੇ ਹੁੰਦੇ ਰਹੇ ਹਨ। ਆਧਿਕਾਰਿਤ ਅੰਕੜਿਆਂ ਮੁਤਾਬਕ ਦੇਸ਼ ਭਰ ‘ਚ 2017 ‘ਚ 1793 ਟਰੇਨ ਹਾਦਸੇ ਹੋਏ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *