ਕਿਸਾਨ ਅੰਦੋਲਨ ਦੌਰਾਨ ਹੁਣੇ ਹੰਸ ਰਾਜ਼ ਹੰਸ ਬਾਰੇ ਆਈ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਪਿਛਲੇ ਕੁੱਝ ਦਿਨਾਂ ਤੋਂ ਚਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਪੂਰੇ ਦੇਸ਼ ਵਿੱਚ ਚਰਚਾ ਛਿੜੀ ਹੋਈ ਹੈ । ਕਿਸਾਨਾਂ ਦਾ ਅੰਦੋਲਨ ਦਿੱਲੀ ਵਿਚ ਕੇਂਦਰ ਵਲੋਂ ਪਾਸ ਕੀਤੇ ਗਏ ਕਾਨੂੰਨਾਂ ਦੇ ਖਿਲਾਫ ਜਾਰੀ ਹੈ । ਜਿਸ ਵਿੱਚ ਬਹੁਤ ਸਾਰੇ ਵਰਗ ਕਿਸਾਨਾਂ ਦੀ ਸਪੋਰਟ ਦੇ ਵਿਚ ਆਏ ਹਨ ਤੇ ਕੁੱਝ ਵਰਗ ਸਰਕਾਰ ਦਾ ਵੀ ਸਮਰਥਨ ਕਰ ਰਹੇ ਹਨ । ਅਜਿਹੀ ਹੀ ਕੁੱਝ ਦੁਬਿਧਾ ਦੇ ਵਿੱਚ ਫੱਸੇ ਹੰਸਰਾਜ ਹੰਸ ਜੋ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ।

ਉਹ ਪਿਛਲੇ ਕੁਝ ਦਿਨਾਂ ਤੋਂ ਕਾਫੀ ਵਿਵਾਦਾਂ ਦੇ ਵਿਚ ਘਿਰੇ ਹੋਏ ਹਨ ਉਹਨਾਂ ਨੂੰ ਆਮ ਜਨਤਾ ਦੇ ਕੋਲੋਂ ਕਾਫੀ ਕੁੱਝ ਸੁਣਨਾ ਪੈ ਰਿਹਾ ਹੈ ।ਕਿਉਕਿ ਉਹ ਸਰਕਾਰਦੇ ਖਿਲਾਫ ਕੁੱਝ ਨਹੀਂ ਬੋਲ ਰਹੇ ਤੁਹਾਨੂੰ ਦੱਸ ਦੇਈਏ ਕਿ ਹੰਸਰਾਜ ਹੰਸ ਇਕ ਭਾਰਤੀ ਗਾਇਕ ਹਨ ਜੋ ਬਾਅਦ ਵਿਚ ਰਾਜਨੇਤਾ ਬਣ ਗਿਆ। ਉਹ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ ਅਤੇ ਪਦਮ ਸ਼੍ਰੀ ਦੇ ਨਾਗਰਿਕ ਸਨਮਾਨ ਦਾ ਪ੍ਰਾਪਤ ਕਰਤਾ ਹਨ ।

ਉਹ ਪੰਜਾਬੀ ਲੋਕ ਅਤੇ ਸੂਫੀ ਸੰਗੀਤ ਦੇ ਨਾਲ ਨਾਲ ਫਿਲਮਾਂ ਵਿੱਚ ਵੀ ਗਾਉਂਦਾ ਹੈ ਅਤੇ ਆਪਣੀ ‘ਪੰਜਾਬੀ-ਪੌਪ’ ਐਲਬਮਾਂ ਵੀ ਜਾਰੀ ਕਰ ਚੁੱਕੇ ਹਨ ।ਹੰਸਰਾਜ ਹੰਸ ਨਾਲ ਹੋਈ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਮੈਨੂੰ ਬਹੁਤ ਕੁੱਝ ਬੋਲਿਆ ਹੈ। ਪਰ ਮੈ ਉਹਨਾਂ ਦੇ ਗੱਲ ਸਮਝਦਾ ਹਾਂ ਮੈ ਕੋਸ਼ਿਸ਼ ਵੀ ਕੀਤੀ ਸੀ ਕਿ ਮੈਂ ਕਿਸਾਨਾਂ ਦੇ ਹਰ ਗੱਲ ਸਰਕਾਰ ਤੱਕ ਪਹੁਚਾਵਾ ਪਰ ਕਿਸੇ ਨੇ ਮੇਰੀ ਗੱਲ ਵਲ ਧਿਆਨ ਹੀ ਨਹੀਂ ਦਿੱਤਾ।

ਉਹਨਾਂ ਨੇ ਕਿਹਾ ਕਿ ਮੈਂ ਰਾਜੇਵਾਲ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਹੋ ਨਹੀਂ ਪਾਈ ਪਰ ਬਾਅਦ ਵਿੱਚ ਹੋ ਗਈ ਸੀ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਭਰਾਵਾਂ ਦੇ ਨਾਲ ਹਾਂ ਪਰ ਲੋਕ ਮੈਨੂੰ ਮਾਵਾਂ ਭੈਣਾਂ ਦੀਆ ਗਾਲਾਂ ਕੱਢ ਰਹੇ ਹਨ। ਉਹਨਾਂ ਨੇ ਕਿਹਾ ਕਿ ਮੈ ਕਿਸੇ ਵੀ ਕਮੇਟੀ ਦੇ ਵਿਚ ਨਹੀਂ ਹਾਂ ਨਾ ਹੀ ਮੈਨੂੰ ਕੋਈ ਬੁਲਾਉਂਦਾ ਹੈ ਉਹਨਾਂ ਨੇ ਕਿਹਾ ਮੈਂ ਜੋ ਵੀ ਬੋਲਾਂਗਾ ਮੈਨੂੰ ਆਪਣੇ ਦਾਈਰੇ ਦੇ ਵਿੱਚ ਰਹਿ ਕੇ ਹੀ ਬੋਲਣਾ ਪੈਣਾ ਹੈ ।

ਦੱਸ ਦੇਈਏ ਕਿ ਆਮ ਜਨਤਾ ਹੰਸਰਾਜ ਹੰਸ ਤੋਂ ਖੁਸ਼ ਨਹੀਂ ਹੈ। ਰੋਜ ਸੋਸ਼ਲ ਮੀਡਿਆ ਤੇ ਓਹਨਾ ਨੂੰ ਮੰਦਭਾਗੀ ਸ਼ਬਦਾਵਲੀ ਸੁਣਨੀ ਪੈਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਹੰਸਰਾਜ ਹੰਸ ਆਪਣੇ ਅਹੁਦੇ ਤੋਂ ਅਤੀਫ਼ ਦੇਣ ਦੇ ਕਿਸਾਨਾਂ ਦੇ ਹੱਕ ਵਿਚ ਆਉਣ ਕਿਉਕਿ ਉਹ ਪੁਨਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਵੀ ਕਹਾਉਂਦੇ ਹਨ ।