ਨਵੇਂ ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਲੱਗਾ ਵੱਡਾ ਝੱਟਕਾ,ਏਨਾਂ ਮਹਿੰਗਾ ਹੋਇਆ ਗੈਸ ਸਿਲੰਡਰ-ਦੇਖੋ ਅੱਜ ਦੇ ਤਾਜ਼ਾ ਰੇਟ

ਸਾਲ ਚੜ੍ਹਦਿਆਂ ਹੀ ਆਮ ਆਦਮੀ ਤੇ ਮਹਿੰਗਾਈ ਦੀ ਮਾਰ ਵੱਧ ਗਈ ਹੈ।ਨਵੇਂ ਸਾਲ ਦੇ ਪਹਿਲੇ ਹੀ ਦਿਨ, ਐਲਪੀਜੀ ਗੈਸ ਦੀਆਂ ਕੀਮਤਾਂ ਵਿੱਚ ਇੱਕ ਵਾਰ ਫੇਰ ਵਾਧਾ ਕੀਤਾ ਗਿਆ ਹੈ। ਬਿਨਾਂ ਸਬਸਿਡੀ ਦੇ 14.2 ਕਿਲੋ ਸਿਲੰਡਰ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਹੋਇਆ। ਇਹ ਵਾਧਾ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਹੈ। ਰਾਜਧਾਨੀ ਦਿੱਲੀ ਵਿੱਚ 19 ਕਿੱਲੋ LPG ਸਿਲੰਡਰ ਦੀ ਕੀਮਤ 1,332 ਰੁਪਏ ਤੋਂ 17 ਰੁਪਏ ਵੱਧ ਕੇ 1,349 ਰੁਪਏ ਹੋ ਗਈ ਹੈ।

ਕੋਲਕਾਤਾ ਵਿੱਚ, ਇਸ ਦੀ ਕੀਮਤ 1387.50 ਤੋਂ 22.50 ਰੁਪਏ ਵਧ ਕੇ 1410 ਰੁਪਏ ਹੋ ਗਈ ਹੈ। ਮੁੰਬਈ ‘ਚ ਇਹ 17 ਰੁਪਏ ਮਹਿੰਗਾ ਹੋ ਕੇ 1280.50 ਤੋਂ 1297.50 ਰੁਪਏ ਹੋ ਗਿਆ ਹੈ। ਚੇਨਈ ਵਿੱਚ ਇਸ ਦੀ ਕੀਮਤ 16.5 ਰੁਪਏ ਵਧੀ ਹੈ ਤੇ ਇਹ 1446.50 ਰੁਪਏ ਤੋਂ ਵਧਾ ਕੇ 1463.50 ਰੁਪਏ ਕੀਤੀ ਗਈ ਹੈ।

ਦਿੱਲੀ ਵਿੱਚ 14.2 ਕਿਲੋ ਵਾਲਾ ਗੈਰ ਸਬਸਿਡੀ ਸਿਲੰਡਰ ਸਿਰਫ 694 ਰੁਪਏ ਕੀਮਤ ਤੇ ਹੀ ਪ੍ਰਾਪਤ ਹੋਏਗਾ। ਇਸ ਦੀ ਕੀਮਤ ਕੋਲਕਾਤਾ ਵਿੱਚ 720.50 ਰੁਪਏ, ਮੁੰਬਈ ਵਿਚ 694 ਰੁਪਏ ਤੇ ਚੇਨਈ ਵਿਚ 710 ਰੁਪਏ ਹੈ। 15 ਦਸੰਬਰ ਨੂੰ ਇਸ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਦਸੰਬਰ ਵਿੱਚ, ਕੰਪਨੀਆਂ ਨੇ LPG ਸਿਲੰਡਰ ਦੀ ਕੀਮਤ ਵਿੱਚ ਦੋ ਗੁਣਾ ਵਾਧਾ ਕਰਕੇ 100 ਰੁਪਏ ਦਾ ਵਧਾਏ ਸੀ।

ਇਸ ਤਰਾਂ ਜਾਣੋ LPG ਦੀ ਕੀਮਤ – ਐਲਪੀਜੀ ਸਿਲੰਡਰ ਦੀ ਕੀਮਤ ਦੀ ਜਾਂਚ ਕਰਨ ਲਈ, ਤੁਹਾਨੂੰ ਸਰਕਾਰੀ ਤੇਲ ਕੰਪਨੀ ਦੀ ਵੈਬਸਾਈਟ ‘ਤੇ ਜਾਣਾ ਪਏਗਾ।ਇੱਥੇ ਕੰਪਨੀਆਂ ਹਰ ਮਹੀਨੇ ਨਵੇਂ ਰੇਟ ਜਾਰੀ ਕਰਦੀਆਂ ਹਨ। (https://iocl.com/Products/IndaneGas.aspx) ਇਸ ਲਿੰਕ ਤੇ ਤੁਸੀਂ ਆਪਣੇ ਸ਼ਹਿਰ ਦੇ ਗੈਸ ਸਿਲੰਡਰ ਦੀ ਕੀਮਤ ਦੀ ਜਾਂਚ ਕਰ ਸਕਦੇ ਹੋ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |