CBSE ਸਕੂਲਾਂ ਦੇ ਵਿਦਿਆਰਥੀਆਂ ਬਾਰੇ ਆਈ ਵੱਡੀ ਖਬਰ-ਹੋਇਆ ਇਹ ਐਲਾਨ

ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕਈ ਅਹਿਮ ਪੜਾਅ ਆਉਂਦੇ ਹਨ ਜਿਸ ਤਹਿਤ ਉਹ ਵੱਖ-ਵੱਖ ਤਰ੍ਹਾਂ ਦੀਆਂ ਪ੍ਰਸਥਿਤੀਆਂ ਨੂੰ ਆਪਣੇ ਜੀਵਨ ਦੇ ਵਿੱਚ ਆਉਂਦੇ ਹੋਏ ਦੇਖਦਾ ਹੈ। ਜ਼ਿੰਦਗੀ ਦੇ ਇਨ੍ਹਾਂ ਵੱਖ-ਵੱਖ ਦੌਰ ਵਿਚ ਮਨੁੱਖ ਨੂੰ ਕੀ ਤਰ੍ਹਾਂ ਦਾ ਨਵਾਂ ਤਜਰਬਾ ਹਾਸਲ ਹੁੰਦਾ ਹੈ। ਇਨਸਾਨੀ ਜ਼ਿੰਦਗੀ ਦਾ ਸਭ ਤੋਂ ਗੋਲਡਨ ਪੀਰੀਅਡ ਵਿਦਿਆਰਥੀ ਜੀਵਨ ਨੂੰ ਮੰਨਿਆ ਜਾਂਦਾ ਹੈ ਜਿਸ ਦੌਰਾਨ ਵਿਦਿਆਰਥੀ ਜੀਵਨ ਜੀਣ ਦੀ ਜਾਂਚ ਸਿੱਖਣ ਦੇ ਨਾਲ-ਨਾਲ ਕਰੀਅਰ ਦੇ ਵਧੀਆ ਮੌਕਿਆਂ ਬਾਰੇ ਵੀ ਜਾਣਕਾਰੀ ਹਾਸਲ ਕਰਦਾ ਹੈ।

ਇਸ ਦੌਰਾਨ ਉਹ ਸਕੂਲੀ ਵਿਦਿਆ ਹਾਸਲ ਕਰਨ ਵਾਸਤੇ ਆਪਣੀਆਂ ਪ੍ਰੀਖਿਆਵਾਂ ਨੂੰ ਪਾਸ ਕਰਦਾ ਹੈ ਜਿਸ ਤੋਂ ਬਾਅਦ ਵਿਦਿਆਰਥੀ ਨੂੰ ਸਬੰਧਤ ਸਿੱਖਿਆ ਬੋਰਡ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਇਸ ਜਾਰੀ ਕੀਤੇ ਗਏ ਸਰਟੀਫਿਕੇਟ ਦੀ ਬਦੌਲਤ ਹੀ ਵਿਦਿਆਰਥੀ ਆਪਣੀ ਅੱਗੇ ਦੀ ਜ਼ਿੰਦਗੀ ਦੇ ਕਈ ਕਾਰਜਾਂ ਨੂੰ ਸਹਿਜੇ ਹੀ ਨਿਪਟਾ ਲੈਂਦਾ ਹੈ।

ਪਰ ਮੌਜੂਦਾ ਸਮਾਂ ਕੋਰੋਨਾ ਕਾਲ ਦਾ ਚੱਲ ਰਿਹਾ ਹੈ ਜਿਸ ਦੌਰਾਨ ਕਈ ਤਰ੍ਹਾਂ ਦੇ ਨਵੇਂ ਫੈਸਲੇ ਸਿੱਖਿਆ ਵਿਭਾਗ ਵੱਲੋਂ ਲਏ ਜਾ ਰਹੇ ਹਨ। ਇਸੇ ਦੌਰਾਨ ਹੀ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਇਕ ਨਵਾਂ ਫੈਸਲਾ ਲਿਆ ਹੈ ਜਿਸ ਤਹਿਤ ਵਿਦਿਆਰਥੀਆਂ ਦੀ ਸਹੂਲਤ ਵਾਸਤੇ ਇੱਕ ਨਵਾਂ ਸਿਸਟਮ ਬਣਾਇਆ ਗਿਆ ਹੈ।ਇਸ ਨਵੇਂ ਸਿਸਟਮ ਦੇ ਤਹਿਤ ਹੁਣ ਬੋਰਡ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਹਾਰਡ ਕਾਪੀ ਵਿਦਿਆਰਥੀਆਂ ਨੂੰ ਭੇਜਣ ਦੀ ਬਜਾਏ ਆਨਲਾਈਨ ਮਾਧਿਅਮ ਜ਼ਰੀਏ ਪ੍ਰਦਾਨ ਕਰਵਾਏਗਾ।

ਜਿਸ ਤੋਂ ਬਾਅਦ ਵਿਦਿਆਰਥੀ ਡਿਜ਼ੀਲੌਕਰ ਉਪਰ ਅਪਲੋਡ ਕੀਤੇ ਗਏ ਡਾਕੂਮੈਂਟ ਨੂੰ ਆਈਡੀ ਅਤੇ ਪਾਸਵਰਡ ਨਾਲ ਡਾਊਨਲੋਡ ਕਰ ਸਕੇਗਾ। ਦੱਸ ਦੇਈਏ ਕਿ ਵਿਭਾਗ ਵੱਲੋਂ ਇਸ ਸਿਸਟਮ ਦੀ ਸ਼ੁਰੂਆਤ ਕੋਰੋਨਾ ਵਾਇਰਸ ਦੇ ਵੱਧਦੇ ਹੋਏ ਪਸਾਰ ਨੂੰ ਦੇਖਦੇ ਹੋਏ ਕੀਤੀ ਗਈ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਇਹ ਸੇਵਾ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਦਿੱਤੀ ਗਈ ਹੈ।


ਜੇਕਰ ਵਿਦਿਆਰਥੀ ਚਾਹੁਣ ਤਾਂ ਉਹ ਆਪਣੀ ਸਰਟੀਫਿਕੇਟ ਦੀ ਹਾਰਡ ਕਾਪੀ ਬੋਰਡ ਤੋਂ ਮੰਗਵਾ ਸਕਦੇ ਹਨ ਪਰ ਇਸ ਵਾਸਤੇ ਵਿਦਿਆਰਥੀਆਂ ਨੂੰ ਬੋਰਡ ਦੀ ਵੈਬਸਾਈਟ ਰਾਹੀਂ ਅਰਜ਼ੀ ਦੇਣੀ ਪਵੇਗੀ। ਇਸ ਦੌਰਾਨ ਜਿਹੜੇ ਵਿਦਿਆਰਥੀ ਹਾਰਡ ਕਾਪੀ ਲਈ ਅਪਲਾਈ ਕਰਨਗੇ ਸਿਰਫ਼ ਉਨ੍ਹਾਂ ਨੂੰ ਹੀ ਸਰਟੀਫਿਕੇਟ ਦੀ ਹਾਰਡ ਕਾਪੀ ਮਿਲੇਗੀ ਅਤੇ ਵਿਭਾਗ ਵੱਲੋਂ ਸਾਲ 2024 ਤੋਂ ਹਾਰਡ ਕਾਪੀ ਦੇਣ ਦੇ ਸਿਸਟਮ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *