ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਾਇਲ ਰੋਹਤਗੀ ਨੇ ਲਿਆ ਸਿੱਧੂ ਮੂਸੇਵਾਲੇ ਨਾਲ ਪੰਗਾ ਤੇ ਸ਼ਰੇਆਮ ਦੇਖੋ ਕੀ-ਕੀ ਕਹਿ ਗਈ

ਆਪਣੇ ਵਿਵਾਦਿਤ ਬਿਆਨਾਂ ਲਈ ਜਾਣੀ ਜਾਂਦੀ ਬਾਲੀਵੁੱਡ ਅਦਾਕਰਾ ਪਾਇਲ ਰੋਹਤਗੀ ਨੇ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਪੰਗਾ ਲਿਆ ਹੈ। ਪਾਇਲ ਰੋਹਤਗੀ ਨੇ ਵੀਡੀਓ ਜਾਰੀ ਕਰ ਕਿਸਾਨ ਅੰਦੋਲਨ ਦੀ ਗੱਲ ਕਰਦੇ ਹੋਏ ਸਿੱਧੂ ਮੂਸੇਵਾਲਾ ਨੂੰ ਨਿਸ਼ਾਨੇ ‘ਤੇ ਲਿਆ ਹੈ।

ਪਾਇਲ ਨੇ ਕਿਹਾ ਕਿ ਇਹ ਗਾਇਕ ਖੇਤੀ ਕਾਨੂੰਨ ਪੜ੍ਹੇ ਬਿਨ੍ਹਾਂ ਕਿਸਾਨ ਅੰਦੋਲਨ ਨੂੰ ਕਿਉਂ ਪ੍ਰਮੋਟ ਕਰ ਰਹੇ ਹਨ। ਪਾਇਲ ਨੇ ਦਿਲਜੀਤ ਦੋਸਾਂਝ ਦਾ ਵੀ ਨਾਂਅ ਲੈਂਦੇ ਕਿਹਾ ਕਿ ਇਹ ਲੋਕ ਖਬਰਾਂ ‘ਚ ਆਉਣ ਲਈ ਕਿਸਾਨਾਂ ਦਾ ਇਸਤੇਮਾਲ ਕਰ ਰਹੇ ਹਨ।

ਪਾਇਲ ਨੇ ਆਪਣੀ ਇਸ ਵੀਡੀਓ ‘ਚ ਸਿੱਧੂ ਮੂਸੇਵਾਲਾ ਦੇ ਆਰਮਜ਼ ਐਕਟ ਦੇ ਮਾਮਲਿਆਂ ਦੀ ਵੀ ਗੱਲ ਕੀਤੀ। ਜਦ ਫਾਇਰਿੰਗ ਵੀਡੀਓ ਦੇ ਵਾਇਰਲ ਹੋਣ ਬਾਅਦ ਸਿੱਧੂ ਮੂਸੇਵਾਲਾ ਵਿਵਾਦਾਂ ‘ਚ ਘਿਰ ਗਏ ਸੀ। ਪਾਇਲ ਨੇ ਕਿਹਾ ਕੀ ਤੁਸੀਂ ਭਾਰਤ ‘ਚ ਪੈਸੇ ਕਮਾਕੇ ਭਾਰਤ ਦੇ ਹੀ ਕਿਸਾਨਾਂ ਦਾ ਇਸਤੇਮਾਲ ਕਰ ਰਹੇ ਹੋ?

ਇਸ ਤੋਂ ਪਹਿਲਾ ਵੀ ਪਾਇਲ ਰੋਹਤਗੀ ਨੇ ਕਿਸਾਨ ਅੰਦੋਲਨ ਖਿਲਾਫ ਇਕ ਵੀਡੀਓ ਜਾਰੀ ਕੀਤੀ ਸੀ। ਜਿਸ ਦਾ ਜਵਾਬ ਸਿੱਧੂ ਮੂਸੇਵਾਲਾ ਨੇ ਪਾਇਲ ਨੂੰ ਆਪਣੇ ਇੰਸਟਾਗ੍ਰਾਮ ‘ਤੇ ਲਾਈਵ ਆਕੇ ਦਿੱਤਾ ਸੀ। ਹੁਣ ਪਾਇਲ ਨੇ ਸਿੱਧੂ ਦੀ ਉਸ ਵੀਡੀਓ ‘ਤੇ ਜਵਾਬ ਦਿੰਦੇ ਹੋਏ ਕਿਹਾ, ‘ਅੱਗੇ ਤੋਂ ਮੇਰਾ ਨਾਂਅ ਲੈਣ ਤੋਂ ਪਹਿਲਾ ਮੇਰੀ ਵੀਡੀਓ ਨੂੰ ਚੰਗੀ ਤਰ੍ਹਾਂ ਜ਼ਰੂਰ ਵੇਖੋ। ਫਿਲਹਾਲ ਸਿੱਧੂ ਮੂਸੇਵਾਲਾ ਵੱਲੋਂ ਪਾਇਲ ਦੀ ਇਸ ਵੀਡੀਓ ਤੇ ਕੋਈ ਪ੍ਰਤੀਕਿਰਿਆ ਨਹੀਂ ਆਈ।’

 

View this post on Instagram

 

A post shared by Team Payal Rohatgi (@payalrohatgi)

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |