ਸਰਕਦ ਦੀ ਇਸ ਯੋਜਨਾਂ ਤਹਿਤ ਹਰ ਕਿਸੇ ਨੂੰ ਮਿਲੇਗ 5 ਹਜ਼ਾਰ ਰੁਪਏ ਪੈਨਸ਼ਨ,ਦੇਖੋ ਪੂਰੀ ਯੋਜਨਾਂ ਤੇ ਉਠਾਓ ਫਾਇਦਾ

ਵਿੱਤੀ ਸਾਲ 2020-21 ਵਿਚ ਹੁਣ ਤੱਕ 52 ਲੱਖ ਤੋਂ ਵੱਧ ਨਵੇਂ ਲੋਕ ਅਟਲ ਪੈਨਸ਼ਨ ਯੋਜਨਾ (ਏ. ਪੀ. ਵਾਈ.) ਨਾਲ ਜੁੜੇ ਹਨ। ਇਸ ਨਾਲ ਅਪ੍ਰੈਲ ਤੋਂ ਦਸੰਬਰ ਦੇ ਅਖ਼ੀਰ ਤੱਕ ਸਰਕਾਰ ਦੀ ਇਸ ਸਮਾਜਿਕ ਸੁਰੱਖਿਆ ਯੋਜਨਾ ਨਾਲ ਜੁੜੇ ਲੋਕਾਂ ਦੀ ਗਿਣਤੀ ਵੱਧ ਕੇ 2.75 ਕਰੋੜ ‘ਤੇ ਪਹੁੰਚ ਗਈ ਹੈ।

ਏ. ਪੀ. ਵਾਈ. ਸਰਕਾਰ ਦੀ ਗਾਰੁੰਟੀਸ਼ੁਦਾ ਪੈਨਸ਼ਨ ਯੋਜਨਾ ਹੈ। ਇਸ ਇਸ ਯੋਜਨਾ ਨਾਲ ਜੁੜੇ ਲੋਕਾਂ ਨੂੰ ਤਿੰਨ ਫਾਇਦਿਆਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਪਹਿਲਾ ਇਹ ਕਿ ਇਸ ਯੋਜਨਾ ਨਾਲ ਜੁੜੇ ਲੋਕਾਂ ਨੂੰ ਪੈਨਸ਼ਨ ਦੀ ਗਾਰੰਟੀ ਹੁੰਦੀ ਹੈ। ਦੂਜਾ, ਇਸ ਵਿਚ ਨਿਵੇਸ਼ ਕਰਨ ਵਾਲੇ ਦੀ ਮੌਤ ਤੋਂ ਬਾਅਦ ਪਤੀ ਜਾਂ ਪਤਨੀ ਨੂੰ ਬਰਾਬਰ ਪੈਨਸ਼ਨ ਦੀ ਗਾਰੰਟੀ ਹੁੰਦੀ ਹੈ। ਤੀਜਾ, ਵਾਰਸ ਨੂੰ ਫੰਡ ਦੀ ਰਕਮ ਵਾਪਸ ਕਰਨ ਦੀ ਵਿਵਸਥਾ ਹੈ। ਇਸ ਯੋਜਨਾ ਤਹਿਤ 60 ਸਾਲ ਦੀ ਉਮਰ ਤੋਂ ਘੱਟੋ-ਘੱਟ 1,000 ਰੁਪਏ ਅਤੇ ਵੱਧ ਤੋਂ ਵੱਧ 5,000 ਰੁਪਏ ਮਹੀਨਾਵਾਰ ਪੈਨਸ਼ਨ ਦੇਣ ਦੀ ਗਾਰੰਟੀ ਹੈ।

ਇਸ ਯੋਜਨਾ ਦੀ ਦੇਖ਼-ਰੇਖ਼ ਕਰਨ ਵਾਲੀ ਪੈਨਸ਼ਨ ਫੰਡ ਰੈਗੂਲੇਟਰ ਪੀ. ਐੱਫ. ਆਰ. ਡੀ. ਏ.  ਨੇ ਦੱਸਿਆ ਕਿ ਮਹਾਮਾਰੀ ਦੌਰਾਨ ਕਈ ਚੁਣੌਤੀਆਂ ਦੇ ਬਾਵਜੂਦ ਵਿੱਤੀ ਸਾਲ 2020-21 ਵਿਚ ਹੁਣ ਤੱਕ 52 ਲੱਖ ਨਵੇਂ ਲੋਕਾਂ ਨੂੰ ਜੋੜਨਾ ਇਕ ਵੱਡੀ ਉਪਲਬਧੀ ਹੈ। ਇਹ ਬੈਂਕਾਂ ਦੀ ਅਥੱਕ ਮਿਹਨਤ ਦਾ ਨਤੀਜਾ ਹੈ। ਇਕੱਲੇ ਭਾਰਤੀ ਸਟੇਟ ਬੈਂਕ ਨੇ 15 ਲੱਖ ਤੋਂ ਜ਼ਿਆਦਾ ਨਵੇਂ ਏ. ਪੀ. ਵਾਈ. ਸਬਸਕ੍ਰਾਈਬਰਾਂ ਨੂੰ ਜੋੜਿਆ ਹੈ।

ਕਿੰਨੀ ਮਿਲਦੀ ਹੈ ਪੈਨਸ਼ਨ? – ਇਸ ਯੋਜਨਾ ਨੂੰ ਲੈਣ ਵਕਤ ਹੀ ਗਾਹਕ ਨੂੰ ਮਹੀਨਾਵਾਰ ਪੈਨਸ਼ਨ ਦੀ ਰਕਮ ਚੁਣਨੀ ਹੁੰਦੀ ਹੈ ਜੋ ਉਹ ਚਾਹੁੰਦਾ ਹੈ। ਇਸ ਵਿਚ 1,000 ਰੁਪਏ, 2,000 ਰੁਪਏ, 3,000 ਰੁਪਏ, 4,000 ਰੁਪਏ ਜਾਂ 5,000 ਰੁਪਏ ਦਾ ਬਦਲ ਮਿਲਦਾ ਹੈ। ਚੁਣੀ ਗਈ ਮਹੀਨਾਵਾਰ ਪੈਨਸ਼ਨ ਦੇ ਆਧਾਰ ‘ਤੇ ਤੁਹਾਡੇ ਬੈਂਕ ਖਾਤੇ ਵਿਚੋਂ ਯੋਗਦਾਨ ਦੀ ਰਕਮ ਕੱਟਦੀ ਹੈ। ਏ. ਪੀ. ਵਾਈ. ਸਕੀਮ ਨਾਲ ਜੁੜਨ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ ਰੱਖੀ ਗਈ ਹੈ। ਘੱਟ ਉਮਰ ਵਿਚ ਜੁੜਨ ‘ਤੇ ਯੋਗਦਾਨ ਦੀ ਰਕਮ ਵੀ ਘੱਟ ਹੁੰਦੀ ਹੈ।

ਉਦਾਹਰਣ ਦੇ ਤੌਰ ‘ਤੇ 5,000 ਰੁਪਏ ਦੀ ਮਹੀਨਾਵਾਰ ਪੈਨਸ਼ਨ ਲਈ 18 ਸਾਲ ਦੀ ਉਮਰ ਵਿਚ ਜੁੜਨ ‘ਤੇ 210 ਰੁਪਏ ਦਾ ਮਹੀਨਾਵਾਰ ਯੋਗਦਾਨ ਕਰਨਾ ਹੁੰਦਾ ਹੈ। ਜੇਕਰ ਕੋਈ 30 ਸਾਲ ਦੀ ਉਮਰ ਵਿਚ ਇੰਨੀ ਹੀ ਪੈਨਸ਼ਨ ਲਈ ਜੁੜਦਾ ਹੈ ਤਾਂ ਉਸ ਦਾ ਮਹੀਨਾਵਾਰ ਯੋਗਦਾਨ 577 ਰੁਪਏ ਹੋਵੇਗਾ।